ਕੋਟਕਪੂਰਾ, 10 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਦੇ ਵਿਦਿਆਰਥੀ ਫਤਿਹ ਸਿੰਘ ਨੇ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਡਾਕ ਦਿਵਸ 9 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਕਿਉਂਕਿ 9 ਅਕਤੂਬਰ 1874 ਈਸਵੀ ਨੂੰ ਯੂਨੀਵਰਸਲ ਪੋਸਟਲ ਯੂਨੀਅਨ ਨੇ ਗਠਨ ਹੇਤੂ ਸਵਿੱਟਜਰਲੈਂਡ ਵਿੱਚ 22 ਦੇਸ਼ਾਂ ਨੇ ਇੱਕ ਸੰਧੀ ‘ਤੇ ਦਸਤਖ਼ਤ ਕੀਤੇ ਤੇ ਇਸ ਦਿਨ ਨੂੰ ਮਨਾਉਣ ਲਈ ਚੁਣਿਆ ਗਿਆ। ਉਸਨੇ ਦੱਸਿਆ ਕਿ ਵਿਸ਼ਵ ਡਾਕ ਦਿਵਸ 150 ਤੋਂ ਜਿਆਦਾ ਸਾਲਾਂ ਤੋ ਭਾਰਤੀ ਡਾਕ ਵਿਭਾਗ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਚਿੰਨਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਮੌਕੇਹੋਰਨਾਂ ਤੋਂ ਇਲਾਵਾ ਸਕੂਲ ਚੇਅਰਮੈਨ ਜਸਕਰਨ ਸਿੰਘ ਸਮੇਤ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।