ਕੋਟਕਪੂਰਾ, 25 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਸੰਸਥਾਪਕ ਵਿਪਨ ਸ਼ਰਮਾ ਜੀ ਦੀ 12ਵੀਂ ਬਰਸੀ ‘ਤੇ ਨਿਮਰ ਸ਼ਰਧਾਂਜਲੀ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਦੇ ਪ੍ਰਿੰਸੀਪਲ, ਸਮੂਹ ਸਟਾਫ ਅਤੇ ਅਧਿਆਪਕਾਂ ਨੇ ਅੱਜ ਸਕੂਲ ਦੇ ਮਾਨਯੋਗ ਸੰਸਥਾਪਕ ਵਿਪਨ ਸ਼ਰਮਾ ਜੀ ਦੀ 12ਵੀਂ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸਕੂਲ ਕੈਂਪਸ ਵਿੱਚ ਇੱਕ ਸ਼ਰਧਾਂਜਲੀ ਸਭਾ ਦਾ ਆਯੋਜਨ ਕੀਤਾ ਗਿਆ, ਜਿੱਥੇ ਸਾਰਿਆਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀ ਰੂਹ ਨੂੰ ਯਾਦ ਕੀਤਾ। ਸਕੂਲ ਦੇ ਪ੍ਰਿੰਸੀਪਲ ਨੀਲਮ ਕੁਮਾਰੀ ਵਰਮਾ ਨੇ ਇਸ ਮੌਕੇ ‘ਤੇ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ, ” ਵਿਪਨ ਸ਼ਰਮਾ ਜੀ ਸਿਰਫ ਇੱਕ ਦੂਰਦਰਸ਼ੀ ਆਗੂ ਹੀ ਨਹੀਂ ਸਨ, ਸਗੋਂ ਉਹਨਾਂ ਨੇ ਸਿੱਖਿਆ ਨੂੰ ਹਰ ਬੱਚੇ ਤੱਕ ਪਹੁੰਚਾਉਣ ਦਾ ਇੱਕ ਉੱਚਾ ਮਨੋਰਥ ਰੱਖਿਆ ਸੀ। ਸਟਾਫ ਮੈਂਬਰਾਂ ਨੇ ਉਹਨਾਂ ਦੇ ਸੁਭਾਅ ਅਤੇ ਮਾਰਗਦਰਸ਼ਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੁਆਰਾ ਦਿਖਾਏ ਗਏ ਮਾਰਗ ‘ਤੇ ਚੱਲਣਾ ਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸਕੂਲ ਦੇ ਚੈਰਮਨ ਵਾਸੁ ਸ਼ਰਮਾ, ਚੇਅਰ ਪਰਸਨ ਰਕਸ਼ਨਦਾ ਸਰਮਾ, ਡਾਇਰੈਕਟਰ ਸੀਮਾ ਸ਼ਰਮਾ, ਅਕੈਡਮਿਕ ਡਾਇਰੈਕਟਰ ਵਿਨੋਦ ਵਰਮਾ ਅਤੇ ਸਮੂਹ ਸਟਾਫ ਨੇ ਉਹਨਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਸਕੂਲ ਨੂੰ ਸਿੱਖਿਆ ਦੇ ਖੇਤਰ ਵਿੱਚ ਉੱਚਾਈਆਂ ‘ਤੇ ਲੈ ਕੇ ਜਾਣ ਦਾ ਪ੍ਰਣ ਲਿਆ। ਸਭਾ ਦੇ ਅੰਤ ਵਿੱਚ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

