(ਨਹੀਂ ਰਹੇ ਚੇਅਰਮੈਨ ਸ. ਇੰਦਰਜੀਤ ਸਿੰਘ ਜੀ ਖ਼ਾਲਸਾ)
ਫਰੀਦਕੋਟ 11 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥
*ਬਾਬਾ ਸ਼ੇਖ਼ ਫ਼ਰੀਦ ਜੀ ਨੂੰ ਆਪਣਾ ਆਦਰਸ਼ ਮੰਨਦਿਆਂ ਹਯਾਤੀ ਵਿੱਚ ਅਨੇਕਾਂ ਮਹਾਨ ਕਾਰਜ ਕਰਨ ਵਾਲੇ, ਸਾਹਿਤ ਦੀ ਸਿਰਜਣਾ, ਧਾਰਮਿਕ ਅਤੇ ਵਿੱਦਿਅਕ ਆਦਾਰਿਆਂ ਦੀ ਸਥਾਪਨਾ ਕਰਨ ਦੇ ਨਾਲ-ਨਾਲ ਫ਼ਰੀਦਕੋਟ ਨੂੰ ਜ਼ਿਲ੍ਹਾ ਬਣਾਉਣ , ਮੈਡੀਕਲ ਕਾਲਜ ਅਤੇ ਯੂਨੀਵਰਸਿਟੀ ਨੂੰ ਫ਼ਰੀਦਕੋਟ ਵਿੱਚ ਸਥਾਪਿਤ ਕਰਵਾਉਣ ਵਿੱਚ ਵੀ ਮਹੱਤਵਪੂਰਨ ਰੋਲ ਨਿਭਾਉਣ ਵਾਲੇ 11 ਮਈ, 1927 ਈ. ਨੂੰ ਪੈਦਾ ਹੋਣ ਵਾਲੇ ਪਰਮ ਸਤਿਕਾਰਯੋਗ ਸ. ਇੰਦਰਜੀਤ ਸਿੰਘ ਜੀ ਖ਼ਾਲਸਾ (ਚੇਅਰਮੈਨ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ) ਅੱਜ ਸ਼ਾਮ 4:35 ਵਜੇ ਆਪਣੀ ਸੰਸਾਰਕ-ਯਾਤਰਾ ਪੂਰੀ ਕਰਦੇ ਹੋਏ ਸਾਨੂੰ ਸਰੀਰਕ ਤੌਰ 'ਤੇ ਵਿਛੋੜਾ ਦੇ ਗਏ ਹਨ । ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਫ਼ਰੀਦਕੋਟ ਇਲਾਕੇ ਦੇ ਨਾਲ-ਨਾਲ ਬਾਬਾ ਫ਼ਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੀ ਰੂਹੇ-ਰਵਾਂ ਸ.ਇੰਦਰਜੀਤ ਸਿੰਘ ਖ਼ਾਲਸਾ ਜੀ ਦੇ ਇਸ ਤਰਾਂ ਛੱਡ ਕੇ ਤੁਰ ਜਾਣ 'ਤੇ ਬੇਹੱਦ ਗਹਿਰਾ ਅਫਸੋਸ ਹੈ । ਪਰਮਾਤਮਾ ਉਹਨਾਂ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ।*