ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮੇਂ ਸਿਰ ਸਿੱਖਿਆ ਦੇਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ, ਜਿਵੇਂ ਕਿ ਪੜ੍ਹਾਈ ਦੇ ਖੇਤਰ ਵਿੱਚ ਪੰਜਾਬੀ, ਹਿੰਦੀ, ਅੰਗਰੇਜੀ ਸਮੇਤ ਵੱਖ ਵੱਖ ਭਾਸ਼ਾਵਾਂ ਦੀ ਤਰਾਂ ਉਰਦੂ ਵੀ ਇਕ ਅਹਿਮ ਭਾਸ਼ਾ ਦਾ ਮੁੱਖ ਅੰਗ ਹੈ। ਉਰਦੂ ਭਾਸ਼ਾਵਾਂ ਸਿੱਖਣ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਦੇ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਅਤੇ ਉਰਦੂ ਭਾਸ਼ਾ ਦੇ ਅਧਿਆਪਕ ਸਤੀਸ਼ ਕੁਮਾਰ ਵਲੋਂ ਐਮ.ਡੀ. ਬਲਜੀਤ ਸਿੰਘ ਖੀਵਾ ਚਨਾਬ ਗਰੁੱਪ ਆਫ ਐਜੂਕੇਸ਼ਨ ਸੈਂਟਰ ਕੋਟਕਪੁਰਾ ਵਿਖੇ 6 ਮਹੀਨੇ ਦਾ ਉਰਦੂ ਆਮੋਜ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਬਲਜੀਤ ਸਿੰਘ ਖੀਵਾ ਅਤੇ ਮਨਜੀਤ ਪੁਰੀ ਨੇ ਦੱਸਿਆ ਕਿ ਇਕ ਉਰਦੂ ਭਾਸ਼ਾ ਵੀ ਵਧੀਆ ਹੈ, ਪੁਰਾਤਨ ਸਮੇਂ ਵਿੱਚ ਇਸ ਭਾਸ਼ਾ ਨੂੰ ਖੂਬ ਬੋਲਿਆ ਅਤੇ ਪੜਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਕੋਈ ਵਿਰਲਾ ਹੀ ਉਰਦੂ ਭਾਸ਼ਾ ਪੜ੍ਹਣ ਜਾਣਦਾ ਹੋਵੇਗਾ। ਉਨ੍ਹਾਂ ਨੋਜਵਾਨ ਲੜਕੇ/ਲੜਕੀਆਂ ਨੂੰ ਅਪੀਲ ਕੀਤੀ ਕਿ ਜੋ ਪੰਜਾਬ ਸਰਕਾਰ ਵਲੋਂ ਉਰਦੂ ਭਾਸ਼ਾ ਸਿੱਖਣ ਲਈ ਅਹਿਮ ਕਦਮ ਚੁੱਕੇ ਹਨ, ਉਹਨਾਂ ਦਾ ਲਾਭ ਲੈਣਾ ਚਾਹੀਦਾ ਹੈ। ਜਿਲ੍ਹਾ ਭਾਸ਼ਾ ਅਫਸਰ ਨੇ ਦੱਸਿਆ ਕਿ ਪੰਜਾਬ ’ਚੋਂ ਫਰੀਦਕੋਟ ਜਿਲ੍ਹੇ ਦਾ ਚਨਾਬ ਗਰੁੱਪ ਆਫ ਐਜੂਕੇਸ਼ਨ ਸੈਂਟਰ ਦੇ ਵਿਦਿਆਰਥੀਆਂ ਨੇ ਉਰਦੂ ਭਾਸ਼ਾ ਵਿੱਚ ਸਭ ਤੋਂ ਵੱਧ ਮੱਲ੍ਹਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਉਰਦੂ ਭਾਸ਼ਾ ਸਿੱਖਣ ਵਿੱਚ ਕੋਈ ਵੀ ਦਿੱਕਤ ਨਹੀਂ ਆਉਂਦੀ, ਇਹ ਵੀ ਇੱਕ ਪੰਜਾਬੀ ਭਾਸ਼ਾ ਵਾਂਗ ਹੀ ਬੜੀ ਅਸਾਨੀ ਨਾਲ ਪੜ ਸਕਦੇ ਹਨ।