ਕਰਮਨਦੀਪ ਸਿੰਘ ਅਤੇ ਸੁਖਰਹਿਮਤਦੀਪ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਕੋਟਕਪੂਰਾ, 31 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਛੋਟੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲੇ ਬੱਚੇ ਇੱਕ ਦਿਨ ਵੱਡੇ ਅਫਸਰ ਬਣਨ ਦੇ ਨਾਲ-ਨਾਲ ਚੰਗੇ ਇਨਸਾਨ ਵੀ ਬਣਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਸਿਲਵਰ ਜੋਨ ਉਲੰਪੀਅਡ ਟੈਸਟ ਵਿੱਚੋਂ ਦੁਨੀਆਂ ਭਰ ਵਿੱਚੋਂ ਕਰਮਨਦੀਪ ਸਿੰਘ 296ਵਾਂ ਅਤੇ ਸੁਖਰਹਿਮਤਦੀਪ ਕੌਰ ਦਾ 7ਵਾਂ ਸਥਾਨ ਪ੍ਰਾਪਤ ਕਰਨ ਤੇ ਸਨਮਾਨ ਕਰਨ ਮੌਕੇ ਕੀਤਾ। ਉਹਨਾਂ ਕਿਹਾ ਕਿ ਇਨ੍ਹਾਂ ਬੱਚਿਆਂ ਦੀਆਂ ਪ੍ਰਾਪਤੀਆਂ ਤੋਂ ਹੋਰਨਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲਣੀ ਸੁਭਾਵਿਕ ਹੈ।
ਉਨ੍ਹਾਂ ਜਾਣਕਾਰੀ ਦਿੰਦਿਆਂ ਨੇ ਦੱਸਿਆ ਕਿ ਇਲਾਕੇ ਦੀ ਨਾਮਵਰ ਸ਼ਖਸ਼ੀਅਤ ਡਾ. ਅਰਵਿੰਦਰਦੀਪ ਸਿੰਘ ਗੁਲਾਟੀ (ਗੁਲਾਟੀ ਮੈਡੀਕਲ ਹਾਲ) ਦੇ ਪੋਤਾ ਪੋਤੀ, ਸੁਖਰਹਿਮਤ ਦੀਪ ਕੌਰ ਅਤੇ ਕਰਮਨਦੀਪ ਸਿੰਘ ਨੇ ਸਿਲਵਰ ਜ਼ੋਨਲ ਉਲੰਪੀਅਡ ਦੇ ਟੈਸਟ ਵਿੱਚੋਂ ਵਧੀਆ ਰੈਂਕ ਪ੍ਰਾਪਤ ਕੀਤਾ ਹੈ। ਉਨ੍ਹਾਂ ਬੱਚਿਆਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
ਜਨਰਲ ਸਕੱਤਰ ਪ੍ਰੋ ਐਚ.ਐਸ. ਪਦਮ, ਉਪ ਚੇਅਰਮੈਨ ਸੁਨੀਲ ਕੁਮਾਰ ਬਿੱਟਾ ਗਰੋਵਰ, ਐਨ.ਆਰ.ਆਈ. ਵਿੰਗ ਦੇ ਇੰਚਾਰਜ ਠੇਕੇਦਾਰ ਪ੍ਰੇਮ ਮੈਣੀ ਅਤੇ ਵਿੱਤ ਸਕੱਤਰ ਜਸਕਰਨ ਸਿੰਘ ਭੱਟੀ ਨੇ ਦੱਸਿਆ ਕਿ ਕਰਮਨਦੀਪ ਸਿੰਘ ਨੇ ਸਿਲਵਰ ਜੋਨ ਉਲੰਪੀਅਡ ਟੈਸਟ ਵਿੱਚੋਂ ਦੁਨੀਆਂ ਭਰ ਵਿੱਚੋਂ 296ਵਾਂ ਸਥਾਨ, ਜੋਨਲ ਰੈਂਕ 130, ਪੰਜਾਬ ਰਾਜ ਵਿੱਚੋਂ ਤੀਜਾ, ਜਦਕਿ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸੁਖਰਹਿਮਤਦੀਪ ਕੌਰ ਨੇ 7ਵਾਂ ਸਥਾਨ, ਜਦਕਿ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ, ਸਕੱਤਰ ਪੰਕਜ ਗੁਲਾਟੀ ਅਤੇ ਪਿ੍ੰਸੀਪਲ ਸੁਰੇਸ਼ ਸ਼ਰਮਾ ਦੀ ਅਗਵਾਈ ਵਿੱਚ ਸਮੁੱਚੇ ਸਟਾਫ ਵਲੋਂ ਵੀ ਉਕਤ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਡਾ: ਮਨਜੀਤ ਸਿੰਘ ਢਿੱਲੋਂ, ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਚੇਅਰਮੈਨ ਵਿਨੋਦ ਕੁਮਾਰ ਬਾਂਸਲ (ਪੱਪੂ ਲਹੌਰੀਆ), ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ, ਸਹਾਇਕ ਪ੍ਰੈਸ ਸਕੱਤਰ ਸਰਨ ਕੁਮਾਰ ਸਮੇਤ ਅਹੁਦੇਦਾਰ ਹਾਜ਼ਰ ਸਨ।
