ਵੈਨਕੂਵਰ, 28 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਵੈਨਕੂਵਰ ਨਿਵਾਸੀ, ਉੱਘੇ ਕਾਲਮ ਨਵੀਸ ਅਤੇ ਸਮਾਜਿਕ ਸਰੋਕਾਰਾਂ ਨਾਲ ਜੁੜੇ ਲੇਖਕ ਸੁੱਚਾ ਸਿੰਘ ਕਲੇਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੀ ਧਰਮਪਤਨੀ ਹਰਬੰਸ ਕੌਰ ਦਾ ਦੇਹਾਂਤ ਹੋ ਗਿਆ। ਉਹ ਬਹੁਤ ਹੀ ਸਾਦਗੀ ਤੇ ਮੋਹ ਭਰਪੂਰ ਸ਼ਖ਼ਸੀਅਤ ਸਨ। ਪਰਿਵਾਰ ਵੱਲੋਂ ਆਪਣੇ ਸਕੇ ਸੰਬੰਧੀਆਂ, ਸਨੇਹੀਆਂ, ਦੋਸਤਾਂ ਮਿੱਤਰਾਂ ਨੂੰ ਦੁੱਖ ਪ੍ਰਗਟ ਕਰਨ ਲਈ ਘਰ ਆਉਣ ਦੀ ਬਜਾਏ ਫਿਊਨਰਲ ਹੋਮ ਅਤੇ ਅੰਤਿਮ ਸੰਸਕਾਰ ਮੌਕੇ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ।
ਮਰਹੂਮ ਹਰਬੰਸ ਕੌਰ ਦਾ ਅੰਤਿਮ ਸੰਸਕਾਰ 3 ਜਨਵਰੀ ਨੂੰ ਸਵੇਰੇ 11 ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੋਪਕਾਟ ਰੋਡ, ਡੈਲਟਾ ਵਿਖੇ ਹੋਵੇਗਾ। ਇਸ ਉਪਰੰਤ ਅੰਤਿਮ ਅਰਦਾਸ ਸਮਾਗਮ 3 ਜਨਵਰੀ ਨੂੰ ਦੁਪਹਿਰ 1 ਵਜੇ ਖ਼ਾਲਸਾ ਦੀਵਾਨ ਸੋਸਾਇਟੀ, 8000 ਰੌਸ ਸਟ੍ਰੀਟ, ਵੈਨਕੂਵਰ ਵਿਖੇ ਹੋਵੇਗੀ। ਸਾਹਿਤਕ, ਸਮਾਜਿਕ ਅਤੇ ਪੱਤਰਕਾਰੀ ਹਲਕਿਆਂ ਵੱਲੋਂ ਸੁੱਚਾ ਸਿੰਘ ਕਲੇਰ ਅਤੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।

