ਲੁਧਿਆਣਾ 6 ਅਗਸਤ (ਵਰਲਡ ਪੰਜਾਬੀ ਟਾਈਮਜ਼)
ਉੱਘੇ ਪੰਜਾਬੀ ਲੇਖਕ ਤੇ ਭਾਸ਼ਾ ਵਿਭਾਗ ਪੰਜਾਬ ਦੇ ਸੇਵਾ ਮੁਕਤ ਉੱਚ ਅਧਿਕਾਰੀ ਸ਼੍ਰੀ ਪ੍ਰੇਮ ਭੂਸ਼ਨ ਗੋਇਲ ਅੱਜ ਸਵੇਰੇ ਸੱਤ ਵਜੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੈਂਪਸ ਲੁਧਿਆਣਾ ਵਿੱਚ ਅਕਾਲ ਚਲਾਣਾ ਕਰ ਗਏ ਹਨ। ਇਹ ਜਾਣਕਾਰੀ ਉਨ੍ਹਾਂ ਦੀ ਬੇਟੀ ਡਾ. ਪ੍ਰਤਿਭਾ ਗੋਇਲ ਸਾਬਕਾ ਵੀ ਸੀ ਰਾਮ ਮਨੋਹਰ ਲੋਹੀਆ ਯੂਨੀਵਰਸਿਟੀ ਅਯੁੱਧਿਆ(ਯੂ ਪੀ) ਨੇ ਦਿੱਤੀ। ਸ਼੍ਰੀ ਪ੍ਰੇਮ ਭੂਸ਼ਨ ਗੋਇਲ ਜੈਤੋ ਦੇ ਜੰਮਪਲ ਸਨ। ਉਨ੍ਹਾਂ ਦੇ ਨਿੱਕੇ ਵੀਰ ਜੰਗ ਬਹਾਦਰ ਗੋਇਲ ਰੀਟ. ਆਏ ਐੱਸ ਪੰਜਾਬੀ ਤੇ ਹਿੰਦੀ ਦੇ ਸਿਰਕੱਢ ਲੇਖਕ ਹਨ। ਸ਼੍ਰੀ ਪ੍ਰੇਮ ਭੂਸ਼ਨ ਗੋਇਲ ਦਾ ਅੰਤਿਮ ਸੰਸਕਾਰ ਅੱਜ 6 ਅਗਸਤ ਨੂੰ ਸਿਵਿਲ ਲਾਈਨਜ਼ ਸ਼ਮਸ਼ਾਨਘਾਟ ਵਿੱਚ ਸ਼ਾਮੀਂ 4ਵਜੇ ਹੋਵੇਗਾ। ਲਗਪਗ ਪਿਛਲੀ ਅੱਧੀ ਸਦੀ ਉਹ ਮੇਰੇ ਮਿਹਰਬਾਨ ਵੱਡੇ ਵੀਰ ਬਣ ਕੇ ਰਹੇ। ਉਨ੍ਹਾਂ ਦੀ ਯਾਦ ਵਿੱਚ ਮੈਂ ਨਮਨ ਕਰਦਾ ਹਾਂ। ਪਰਿਵਾਰ ਦਾ ਸੰਪਰਕ ਨੰਬਰ 98728 29611 ਹੈ। ਗੁਰਭਜਨ ਗਿੱਲ