ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀ ਮਾਤਾ ਸੰਤੋਸ਼ ਰਾਣੀ (ਸੁਪਤਨੀ ਸਵ: ਸ਼੍ਰੀ ਚਾਂਦੀ ਰਾਮ) ਜੋ ਕਿ ਪ.ਸ.ਸ.ਫ.1406-22ਬੀ ਚੰਡੀਗੜ ਦੇ ਸੂਬਾ ਜੁਆਇੰਟ ਸਕੱਤਰ ਅਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਜਤਿੰਦਰ ਕੁਮਾਰ ਇੰਸਪੈਕਟਰ ਨਗਰ ਕੌਂਸਲ ਫਰੀਦਕੋਟ ਦੇ ਮਾਤਾ ਜੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਅੱਜ ਗੁਰਦੁਆਰਾ ਸਾਹਿਬ ਨਰਾਇਣ ਨਗਰ ਫਰੀਦਕੋਟ ਵਿਖੇ ਸਮਾਜ ਦੇ ਵੱਖੋ ਵੱਖਰੇ ਸੈਂਕੜੇ ਲੋਕਾਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਨੇਕਾਂ ਸੰਸਥਾਵਾਂ ਨੇ ਆਪਣੇ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਸਾਥੀ ਧਰਮਿੰਦਰ ਮਕੇਰੀਆਂ ਵੱਲੋਂ ਮਾਤਾ ਜੀ ਨੂੰ ਅਦਬ ਨਾਲ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਜਮਹੂਰੀ ਲਹਿਰ ਦੇ ਉੱਘੇ ਆਗੂ ਕਾਮਰੇਡ ਮਹੀਪਾਲ ਜੀ ਨੇ ਮਾਤਾ ਜੀ ਦੇ ਚੰਗੇ ਸੰਸਕਾਰਾਂ ਨੂੰ ਯਾਦ ਕਰਦਿਆਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤੀ ਲੋਕਾਂ ਤੇ ਥੋਪੇ ਜਾ ਰਹੇ ਨਵ ਉਦਾਰਵਾਦੀ ਨੀਤੀਆਂ ਦੇ ਕਾਨੂੰਨ ਅਤੇ ਧਰਮ ਦੇ ਨਾਂ ਤੇ ਪਾਏ ਜਾ ਰਹੇ ਵਖਰੇਵੇਂ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਸਭ ਧਰਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ ਸਟੇਜ ਦੀ ਕਾਰਵਾਈ ਚਲਾਉਂਦਿਆਂ ਸੂਬਾ ਪ੍ਰਧਾਨ ਵੀਰਇੰਦਰ ਜੀਤ ਸਿੰਘ ਪੁਰੀ ਨੇ ਕਿਹਾ ਕਿ ਮਾਤਾ ਜੀ ਦੀ ਛਤਰ ਛਾਇਆ ਥੱਲੇ ਪਲੇ ਹੋਏ ਚਾਰੇ ਪੁੱਤਰ ਅਤੇ ਨੂਹਾਂ ਸਮਾਜ ਵਿੱਚ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਰਹੇ ਹਨ ਅਤੇ ਸਾਥੀ ਜਤਿੰਦਰ ਕੁਮਾਰ ਨੇ ਸਮਾਜਿਕ ਲੜਾਈਆਂ ਲੜਦੇ ਕਿਸਾਨ, ਮੁਲਾਜ਼ਮ, ਮਜ਼ਦੂਰ, ਨੌਜਵਾਨ, ਦੁਕਾਨਦਾਰ ਅਤੇ ਕਿਰਤੀ ਲੋਕਾਂ ਨਾਲ ਚਟਾਨ ਵਾਂਗ ਖੜਦੇ ਹੋਏ ਆਪਣੇ ਵਿਭਾਗ ਵਿੱਚ ਇਮਾਨਦਾਰੀ ਨਾਲ ਕੰਮ ਕਰਕੇ ਮੁਲਾਜ਼ਮ ਵਰਗ ਦਾ ਸਿਰ ਉੱਚਾ ਕੀਤਾ ਹੈ। ਇਸ ਸੋਕ ਸਮਾਗਮ ਵਿੱਚ ਉੱਘੇ ਰਾਜਨੀਤਿਕ ਆਗੂ ਸ੍ਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ, ਸ੍ਰ ਗੁਰਦਿੱਤ ਸਿੰਘ ਸੇਖੋ ਐਮਐਲਏ ਫਰੀਦਕੋਟ,ਸ੍ਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਬਕਾ ਐਮਐਲਏ ਫਰੀਦਕੋਟ, ਸ੍ਰ ਅਮਨਦੀਪ ਸਿੰਘ ਬਾਬਾ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਸ੍ਰ ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ ਫਰੀਦਕੋਟ, ਸ੍ਰ ਨਰਿੰਦਰ ਪਾਲ ਸਿੰਘ ਨਿੰਦਾ ਪ੍ਰਧਾਨ ਨਗਰ ਕੌਂਸਲ ਫਰੀਦਕੋਟ, ਸ੍ਰ ਪਰਮਬੰਸ ਸਿੰਘ ਬੰਟੀ ਰੋਮਾਣਾ ਕੌਮੀ ਜਰਨਲ ਸਕੱਤਰ ਅਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਗੁਰਕਮਲ ਜੀਤ ਸਿੰਘ ਸੰਧੂ ਚੇਅਰਮੈਨ ਅਨੁਸ਼ਾਸਨੀ ਕਮੇਟੀ ਯੂਥ ਅਕਾਲੀ ਦਲ ਪੰਜਾਬ, ਸਿਮਰਜੀਤ ਸਿੰਘ ਬਰਾੜ ਜ਼ਿਲਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ, ਜਸਪ੍ਰੀਤ ਸਿੰਘ ਜਰਨਲ ਸਕੱਤਰ, ਸੁਖਮੰਦਰ ਸਿੰਘ ਗਿੱਲ ਪ੍ਰਧਾਨ ਪੀ ਆਰ ਟੀ ਸੀ ਯੂਨੀਅਨ ਆਜ਼ਾਦ, ਗੁਰਤੇਜ ਸਿੰਘ ਖਹਿਰਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ,ਗੁਰਤੇਜ ਸਿੰਘ ਹਰੀਨੌ ਸੂਬਾਈ ਆਗੂ ਦਿਹਾਤੀ ਮਜ਼ਦੂਰ ਸਭਾ, ਸਤੀਸ਼ ਗਰੋਵਰ, ਕਾਮਰੇਡ ਪਵਨਪ੍ਰੀਤ ਸਿੰਘ, ਸੀਨੀਅਰ ਐਡਵੋਕੇਟ ਸ੍ਰ ਕੁਲਇੰਦਰ ਸਿੰਘ ਸੇਖੋ, ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਫਰੀਦਕੋਟ ਦੇ ਕਨਵੀਨਰ ਸ੍ਰ ਸ਼ਮਸ਼ੇਰ ਸਿੰਘ ਕਿੰਗਰਾ,ਰਣਜੀਤ ਸਿੰਘ ਭੋਲੂਵਾਲਾ, ਨਗਰ ਕੌਂਸਲ ਫਰੀਦਕੋਟ ਦੇ ਮੁਲਾਜ਼ਮ ਆਗੂ ਚਰਨਜੀਤ ਸਿੰਘ ਡੋਡ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ, ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ।
