ਪਟਿਆਲਾ 10 ਨਵੰਬਰ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼)
ਮਾਲਵਾ ਰਿਸਰਚ ਸੈਂਟਰ ਪਟਿਆਲਾ ਦੀ ਅਗਵਾਈ ਹੇਠ ਉਤਕ੍ਰਿਸ਼ਟ ਵਿਦਵਾਨਾਂ, ਚਿੰਤਕਾਂ ਅਤੇ ਸਾਹਿਤਕਾਰਾਂ ਦਾ ਇੱਕ ਵਫਦ ਰੱਖੜਾ ਟਕਨਾਲੌਜੀ ਵਿਖੇ ਉੱਘੇ ਸਮਾਜ ਸੇਵੀ ਸੁਰਜੀਤ ਸਿੰਘ ਰੱਖੜਾ ਨੂੰ ਮਿਲਿਆ। ਮੀਟਿੰਗ ਵਿੱਚ ਪੰਜਾਬੀ ਭਾਸ਼ਾ ਸਾਹਿਤ, ਸੱਭਿਆਚਾਰ ਅਤੇ ਸਮਾਜਿਕ ਪ੍ਰਸੰਗਾਂ ਬਾਰੇ ਬਹੁਤ ਗੰਭੀਰ ਵਿਚਾਰਾਂ ਕੀਤੀਆਂ। ਪੰਜਾਬੀ ਦੇ ਮੈਗਜ਼ੀਨਾਂ ਤੇ ਪੁਸਤਕ ਪ੍ਰਕਾਸ਼ਨਾਵਾਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਨਿਸ਼ਾਨਦੇਹੀ ਕੀਤੀ ਗਈ। ਇੱਕ ਯਾਦਗਾਰੀ ਪੁਸਤਕ ਅਤੇ ਮੈਗਜ਼ੀਨ ਦੀ ਪ੍ਰਕਾਸ਼ਨਾ ਬਾਰੇ ਗੰਭੀਰ ਵਿਚਾਰ ਵਟਾਂਦਰਾ ਕਰਨ ਉਪਰੰਤ ਰੂਪ—ਰੇਖਾ ਉਲੀਕੀ ਗਈ। ਸ. ਸੁਰਜੀਤ ਸਿੰਘ ਰੱਖੜਾ ਨੇ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਨੂੰ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਪੂਰਣ ਸੁਹਿਰਦਤਾ ਸਹਿਤ ਕਾਰਜਸ਼ੀਲ ਹੋਣ ਲਈ ਪ੍ਰੇਰਿਆ। ਉਨ੍ਹਾਂ ਨੇ ਆਪਣੇ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਾਉਣ ਦਾ ਵੀ ਯਕੀਨ ਦੁਆਇਆ। ਇਸ ਮੀਟਿੰਗ ਵਿੱਚ ਗੁਰਨਾਮ ਸਿੰਘ, ਦਰਬਾਰਾ ਸਿੰਘ ਢੀਂਡਸਾ, ਨਿਹਾਲ ਸਿੰਘ ਮਾਨ ਨੇ ਆਪਣੇ ਵਿਚਾਰ ਪੇਸ਼ ਕੀਤੇ। ਡਾ. ਭਗਵੰਤ ਸਿੰਘ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਕਾਰਜਾਂ ਦੀ ਤਫਸੀਲ ਪੇਸ਼ ਕੀਤੀ। ਉਨ੍ਹਾਂ ਨੇ ਸੈਂਟਰ ਦੇ ਖੋਜ ਕਾਰਜਾਂ ਬਾਰੇ ਦੱਸਿਆ। ਮੀਟਿੰਗ ਵਿੱਚ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਜਾਗੋ ਇੰਟਰਨੈਸ਼ਨਲ ਦੇ ਵਿਸ਼ੇਸ਼ ਅੰਕਾਂ ਅਤੇ ਸਮੁੰਦਰੋਂ ਪਾਰ ਦੀ ਪ੍ਰਕਾਸ਼ਨਾ ਬਾਰੇ ਦੱਸਿਆ। ਇਸ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਸਿੱਧੂ ਰਾਜਸੀ ਸਕੱਤਰ, ਮੋਹਨ ਸਿੰਘ ਮਕਬੂਲ ਮੀਡੀਆ ਇੰਚਾਰਜ, ਸ. ਤੇਜਿੰਦਪਰਪਾਲ ਸਿੰਘ ਸੰਧੂ, ਵੀਰਪ੍ਰਤਾਪ ਸਿੰਘ, ਬਲਜਿੰਦਰ ਸਿੰਘ, ਏ.ਪੀ. ਸਿੰਘ ਹਾਜਰ ਸਨ। ਡਾ. ਭਗਵੰਤ ਸਿੰਘ ਨੇ ਜਾਗੋ ਇੰਟਰਨੈਸ਼ਨਲ ਅਤੇ ਪ੍ਰੋ. ਸ਼ੇਰ ਸਿੰਘ ਕੰਵਲ ਦੀ ਪੁਸਤਕ ‘ਤਿਲਫੁੱਲ* ਅਤੇ ਨਿਹਾਲ ਸਿੰਘ ਮਾਨ ‘ਗੁਰਬਾਣੀ ਲਿੱਪੀ ਗੁੱਝੇ ਭੇਦ*, ਸੁਰਜੀਤ ਸਿੰਘ ਰੱਖੜਾ ਨੂੰ ਭੇਂਟ ਕੀਤੀਆਂ।
