ਫਰੀਦਕੋਟ 10 ਨਵੰਬਰ (ਧਰਮ ਪ੍ਰਵਾਨਾ/ਵਰਲਡ ਪੰਜਾਬੀ ਟਾਈਮਜ਼)
ਵਾਤਾਵਰਨ ਦੀ ਸੰਭਾਲ ਲਈ ਉੱਘੇ ਸ਼ਾਇਰ ਮਰਹੂਮ ਸ੍ਰ. ਕੰਵਲਜੀਤ ਸਿੰਘ ਢਿੱਲੋਂ ਢੁੱਡੀ ਦੇ ਲਿਖੇ ਦੋਗਾਣੇ ਦਾਣਾ ਪਾਣੀ ਦੀ ਸ਼ੂਟਿੰਗ ਪਿੰਡ ਲੁਹਾਮ ਮੁਦਕੀ (ਫਿਰੋਜਪੁਰ) ਦੇ ਆਸ ਪਾਸ ਦੀਆਂ ਲੋਕੇਸ਼ਨਾਂ ਤੇ ਲੋਕ ਗਾਇਕ ਬਲਧੀਰ ਮਾਹਲਾ ਵੱਲੋਂ ਸ਼੍ਰੀ ਮਤੀ ਸੁਖਦੀਪ ਕੌਰ ਢਿੱਲੋਂ ਤੇ ਮੱਲੀ ਪਰਵਾਰ ਦੇ ਪੂਰਨ ਸਹਿਯੋਗ ਨਾਲ ਪੂਰੀ ਕਰ ਲਈ ਗਈ ਹੈ। ਪ੍ਰੈਸ ਨੂੰ ਦੱਸਦਿਆਂ ਬਲਧੀਰ ਮਾਹਲਾ ਆਫੀਸ਼ੀਅਲ ਚੈਨਲ ਦੇ ਪ੍ਰੈਸ ਸਕੱਤਰ ਡਾ. ਧਰਮ ਪ੍ਰਵਾਨਾ ਦੱਸਿਆ ਕਿ ਇਸ ਦੋਗਾਣੇ ਦੇ ਲੇਖਕ ਮਰਹੂਮ ਸ਼ਾਇਰ ਕੰਵਲਜੀਤ ਸਿੰਘ ਢਿੱਲੋਂ ਹਨ ਤੇ ਦੋਗਾਣੇ ਵਿੱਚ ਬਲਧੀਰ ਮਾਹਲਾ ਦੀ ਸਹਿ ਗਾਇਕਾ ਸੋਫੀਆ ਗਿੱਲ ਨੇ ਸਾਥ ਨਿਭਾਇਆ ਹੈ। ਸੰਗੀਤ ਪ੍ਰਸਿੱਧ ਸੰਗੀਤਕਾਰ ਰਵਿੰਦਰ ਟੀਨਾ ਨੇ ਨਾਮਵਰ ਰਿਕਾਰਡਿੰਗ ਇੰਜਨੀਅਰ ਸੰਗੀਤ ਕੰਡਿਆਰਾ ਦੇ ਸਹਿਯੋਗ ਨਾਲ ਆਪਣੀਆਂ ਸੰਗੀਤਕ ਸੁਰਾਂ ਨਾਲ ਰਿਕਾਰਡ ਕੀਤਾ ਹੈ। ਵੀਡੀਓ ਫਿਲਮਾਂਕਣ ਮੰਨੇ ਪ੍ਰਮੰਨੇ ਵੀਡੀਓ ਨਿਰਦੇਸ਼ਕ ਗੁਰਬਾਜ ਗਿੱਲ ਦੀ ਦੇਖ ਰੇਖ ਹੇਠ ਡੀ.ਪੀ.ਓ. ਬੇਅੰਤ ਚੱਕਵਾਲਾ ਤੇ ਮੰਗਲ ਮੱਤਾ ਵੱਲੋਂ ਫਿਲਮਾਇਆ ਗਿਆ ਹੈ। ਮੁੱਖ ਭੂਮਿਕਾ ਪ੍ਰਸਿੱਧ ਐਕਟਰ ਇੰਦਰ ਮਾਨ ਤੇ ਜੱਸ ਕੌਰ ਨੇ ਨਿਭਾਈ ਹੈ ਬਾਕੀ ਅਦਾਕਾਰਾਂ ਵਿੱਚ ਫ਼ਿਲਮੀ ਅਦਾਕਾਰ ਅਮਰਜੀਤ ਸੇਖੋਂ, ਬਲਕਰਨ ਮੱਲ੍ਹੀ, ਮਾਤਾ ਜਸਵਿੰਦਰ ਕੌਰ, ਬਲਵਿੰਦਰ ਕਲਸੀ, ਗਗਨ ਬਰਾੜ, ਬਲਤੇਜ ਮੱਲ੍ਹੀ, ਰਜਨੀ, ਪ੍ਰਿਯੰਕਾ, ਡਾ, ਧਰਮ ਪ੍ਰਵਾਨਾ, ਗੁਰਪ੍ਰੀਤ ਬਰਾੜ, ਮਿਸ ਜੋਤ, ਜੱਸੀ ਬਡੂਵਾਲੀਆ, ਗੁਰਤੇਜ ਮੱਲ੍ਹੀ, ਜਗਤਾਰ ਗੋਟੂ ਤੇ ਵਿੱਕੀ ਆਦਿ ਨੇ ਆਪੋ ਆਪਣੇ ਕਿਰਦਾਰਾਂ ਦੀਆਂ ਭੂਮਕਾਵਾਂ ਨਿਭਾਈਆਂ ਹਨ। ਜਦੋਂ ਕਿ ਕਲਾਕਾਰਾਂ ਨੂੰ ਮੇਕਅਪ ਕਲਾਕਾਰ ਕੁਲਵੰਤ ਥਰਾਜਵਾਲਾ ਤੇ ਗਗਨ ਮੇਕਅਪ ਓਵਰ ਨੇ ਇਸ ਦੋਗਾਣੇ ਦੇ ਕਲਾਕਾਰਾਂ ਤੇ ਅਦਾਕਾਰਾਂ ਨੂੰ ਆਪਣੇ ਹੱਥੀਂ ਸ਼ਿੰਗਾਇਆ ਨਿਖਾਰਿਆ ਹੈ। ਧਰਮ ਪ੍ਰਵਾਨਾ ਨੇ ਖੁਸ਼ੀ ਸਾਂਝੀ ਕੀਤੀ ਕਿ ਇਹ ਗੀਤ ਇਸੇ ਹਫਤੇ ਹੀ ਅੰਤਰ ਰਾਸ਼ਟਰੀ ਪੱਧਰ ਤੇ ਬਲਧੀਰ ਮਾਹਲਾ ਆਫੀਸ਼ੀਅਲ ਯੂਟਿਊਬ ਚੈਨਲ ਤੇ ਲੋਕ ਅਰਪਣ ਕੀਤਾ ਜਾ ਰਿਹਾ ਹੈ ਉਮੀਦ ਹੈ ਕਿ ਪੰਜਾਬੀ ਦੁਨੀਆਂ ਦੇ ਲੋਕ ਇਸ ਗੀਤ ਨੂੰ ਵੀ ਬਲਧੀਰ ਮਾਹਲਾ ਦੇ ਪਹਿਲੇ ਗੀਤਾਂ ਵਾਂਗ ਪਿਆਰ ਸਤਿਕਾਰ ਬਖਸ਼ਣਗੇ।

