
ਐਡਮਿੰਟਨ 2 ਸਤੰਬਰ (ਬਲਵਿੰਦਰ ਸਿੰਘ ਬਾਲਮ/ਵਰਲਡ ਪੰਜਾਬੀ ਟਾਈਮਜ਼)
ਐਡਮਿੰਟਨ ਸ਼ਹਿਰ ਦੀ ਸਿਲਵਰ ਬੇਰੀ ਪਾਰਕ ਵਿੱਚ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਿੱਖ ਯੂਥ ਸੁਸਾਇਟੀ ਐਡਮਿੰਟਨ ਵੱਲੋਂ ਸੁੰਦਰ ਦਸਤਾਰ, ਦੁਮਾਲਾ ਸਜਾਉਣ ਅਤੇ ਦੌੜਾਂ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਪਹਿਲੇ ਭਾਗ ‘ਚ 10 ਸਾਲ ਤੱਕ ਦੇ ਬੱਚਿਆਂ, ਦੂਜੇ ਭਾਗ ‘ਚ 11 ਤੋਂ 15, ਅਤੇ ਤੀਜੇ ਭਾਗ ‘ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਮੁਕਾਬਲਿਆਂ ਦੌਰਾਨ 10 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
10 ਸਾਲ ਤੱਕ ਦੇ ਬੱਚਿਆਂ ‘ਚ ਸੁੰਦਰ ਦਸਤਾਰ ਸਜਾਉਣ ਲਈ ਹਰਬੰਸ ਸਿੰਘ ਨੇ ਪਹਿਲਾ, ਵਤਨਪ੍ਰੀਤ ਸਿੰਘ ਨੇ ਦੂਸਰਾ ਅਤੇ ਗੁਰਜੱਸ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 11 ਤੋਂ 15 ਤੱਕ ਦੇ ਬੱਚਿਆਂ ਦੇ ਦਸਤਾਰ ਮੁਕਾਬਲਿਆਂ ਵਿੱਚ ਯੁਵਰਾਜ ਸਿੰਘ ਪਹਿਲੇ, ਅਭੈਰਾਜ ਸਿੰਘ ਦੂਜੇ ਅਤੇ ਮਨਵੀਰ ਸਿੰਘ ਤੀਸਰੇ ਸਥਾਨ ਤੇ ਰਹੇ। 15 ਸਾਲ ਤੋਂ ਉੱਪਰ ਦੇ ਵਰਗ ਵਿੱਚ ਸੁਖਮਨਦੀਪ ਸਿੰਘ ਨੇ ਪਹਿਲਾ, ਰਮਨਪ੍ਰੀਤ ਸਿੰਘ ਨੇ ਦੂਸਰਾ ਅਤੇ ਗੁਰਸਹਿਜ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ 10 ਤੱਕ ਦੀ ਉਮਰ ਵਿਚ ਦੁਮਾਲੇ ਸਜਾਉਣ ‘ਚ ਜੱਸ ਸਿੰਘ ਪਹਿਲੇ, ਜਗਮੀਤ ਸਿੰਘ ਦੂਜੇ ਤੇ ਸ਼ੁੱਭਰਾਜ ਸਿੰਘ ਤੀਜੇ ਸਥਾਨ ਤੇ ਰਿਹਾ। 15 ਸਾਲਾਂ ਉਮਰ ਵਿਚ ਦੁਮਾਲੇ ਸਜਾਉਣ ਦੇ
ਮੁਕਾਬਲੇ ਵਿਚ ਹਰਸਿਮਰਦੀਪ ਸਿੰਘ ਪਹਿਲੇ, ਰਣਜੋਧ ਸਿੰਘ ਦੂਸਰੇ ਅਤੇ ਪ੍ਰਭਸਿਮਰਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੁਕਾਬਲੇ ਦੌਰਾਨ ਦਸਤਾਰ ਕੋਚ ਨਵਜੋਤ ਸਿੰਘ ਧਾਮੀ, ਹਰਕੀਰਤ ਸਿੰਘ ਭੱਠਲ, ਪ੍ਰਦੀਪ ਸਿੰਘ ਅਤੇ ਗੁਰਕੀਰਤ ਸਿੰਘ ਸ਼ੇਰਗਿੱਲ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਤੋਂ ਇਲਾਵਾ 5 ਤੋਂ ਲੈ ਕੇ 50 ਤੋਂ ਉੱਪਰ ਦੀ ਉਮਰ ਦੇ ਬੱਚਿਆ, ਨੌਜਵਾਨਾਂ, ਬੀਬੀਆਂ ਤੇ ਬਜ਼ੁਰਗਾਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ , ਜਿਹਨਾਂ ਚ 10 ਸਾਲ ਦੀ ਉਮਰ ਤੱਕ ਮੁੰਡਿਆਂ ‘ਚ ਗੁਰਨੂਰ ਸਿੰਘ, ਰਹਿਮਤਬੀਰ ਸਿੰਘ ਤੇ ਹਰਿੰਦਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 10 ਸਾਲ ਦੀ ਉਮਰ ਤੱਕ ਕੁੜੀਆਂ ‘ਚ ਅਨੰਨਿਆ, ਗੁੰਨਤਾਸ ਕੌਰ ਤੇ ਭਵਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 11 ਤੋਂ 15 ਸਾਲ ਦੀ ਉਮਰ ਤੱਕ ਮੁੰਡਿਆਂ ‘ਚ ਨਿਹਾਲ ਸਿੰਘ ਸਿੰਘ, ਅਨਮੋਲ ਸਿੰਘ ਤੇ ਬਲਿਹਾਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ‘ਚ ਅਨੀਸ ਕੌਰ ਗਰੇਵਾਲ, ਸਹਿਜ ਕੌਰ ਬਡਵਾਲ ਤੇ ਸਿਮਰਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
21 ਤੋਂ 30 ਸਾਲ ਦੀ ਉਮਰ ਤੱਕ ਕੁੜੀਆਂ ‘ਚ ਭਵਲੀਨ ਕੌਰ, ਸਿਮਰਨ ਕੌਰ ਤੇ ਕਮਲਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 31 ਤੋਂ 40 ਸਾਲ ਦੀ ਉਮਰ ਤੱਕ ਭਾਈਆਂ ‘ਚ ਡੇਵਿਡ ਸਿਧੂ, ਜਸਕਰਨ ਸਿੰਘ ਗਰੇਵਾਲ ਤੇ
ਹਰਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀਬੀਆਂ ਦੀਆਂ ਦੌੜਾਂ ‘ਚ ਗਿਤਾਂਜਲੀ, ਅਰਵਿੰਦਰ ਕੌਰ ਤੇ ਗੁਰਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ 50 ਸਾਲ ਤੋਂ ਉਪਰ ਦੀਆਂ ਬੀਬੀਆਂ ਦੋ ਭਾਗਾਂ ‘ਚ ਕਰਵਾਈਆਂ ਗਈਆਂ। ਪਹਿਲੇ ਭਾਗ ‘ਚ ਸੁਖਵਿੰਦਰ ਕੌਰ, ਬਲਵਿੰਦਰ ਕੌਰ ਤੇ ਪਰਮਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਜੇ ਭਾਗ ‘ਚ ਰਜਿੰਦਰ ਕੌਰ, ਲਖਵਿੰਦਰ ਕੌਰ ਤੇ ਬਲਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਮੇਲੇ ਦਾ ਰੂਪ ਧਾਰਨ ਕੀਤੇ ਸਮਾਗਮ ਦੌਰਾਨ ਢਾਡੀ ਬੀਬੀ ਬਲਵਿੰਦਰ ਕੌਰ ਖਹਿਰਾ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਨਾਲ ਨਿਹਾਲ ਕੀਤਾ।
ਉਨ੍ਹਾਂ ਤੋਂ ਬਾਅਦ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ, ਬਲਬੀਰ ਸਿੰਘ ਮੋਂਟਰੀਅਲ, ਗੁਰਚੇਤਨ ਸਿੰਘ ਹਰਿਆਓਂ,
ਸਿੱਖ ਯੂਥ ਐਡਮਿੰਟਨ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਐਡਮਿੰਟਨ ਦੇ ਮੁੱਖ ਸੇਵਾਦਾਰ ਮਲਕੀਤ ਸਿੰਘ ਢੇਸੀ ਤੇ ਗੁਰਪ੍ਰੀਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੋਕੇ ਭਾਈ ਕਸ਼ਮੀਰ ਸਿੰਘ ਦੇ ਜੱਥੇ ਨੇ ਜੋਸ਼ੀਲੇ ਅੰਦਾਜ਼ ‘ਚ ‘ਜਾਗੋ’ ਗਾ ਕੇ ਸਮਾਂ ਬੰਨ੍ਹਿਆ।
ਇਸ ਮੋਕੇ ਵੱਖ-ਵੱਖ ਕਾਰੋਬਾਰੀ ਅਦਾਰਿਆਂ ਵੱਲੋਂ ਕਈ ਪ੍ਰਕਾਰ ਦੇ ਲੰਗਰ, ਛਬੀਲਾਂ ਤੇ ਵਿਸ਼ੇਸ਼ ਸ਼ਰਦਾਈ ਦੇ ਲੰਗਰ ਲਗਾਏ ਗਏ।
ਇਸ ਮੋਕੇ ਐਡਮਿੰਟਨ ਦੀਆਂ ਸਮੂਹ ਗੁਰਦੂਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਤੇਜਿੰਦਰ ਸਿੰਘ ਭੱਠਲ, ਅਰਵਿੰਦਰ ਸਿੰਘ ਬਿੱਟੂ ਬਾਬਾ, ਮੈਂਬਰ ਪਾਰਲੀਮੈਂਟ ਜਗਸ਼ਰਨ ਸਿੰਘ ਮਾਹਲ, ਰਜਵੰਤ ਸਿੰਘ, ਪਿਸ਼ੌਰਾ ਸਿੰਘ, ਹਰਦੀਪ ਸਿੰਘ, ਜੱਗਾ ਸਿੰਘ, ਰਾਮ ਸਿੰਘ ਸੰਧੂ, ਜਰਨੈਲ ਸਿੰਘ, ਹਰਪਿੰਦਰ ਸਿੰਘ ਬਾਠ, ਲਖਵੀਰ ਸਿੰਘ ਜੌਹਲ, ਅੰਮ੍ਰਿਤ ਸਿੰਘ, ਚਰਨਜੀਤ ਸਿੰਘ ਮਾਹਲ, ਸਤਨਾਮ ਸਿੰਘ, ਦੀਪ ਸਿੰਘ, ਜਗੀਰ ਸਿੰਘ, ਮਲਕੀਤ ਸਿੰਘ ਪਨੇਸਰ, ਸਿਮਰਨਜੀਤ ਸਿੰਘ ਸਮੇਤ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਹਾਜ਼ਰ ਸਨ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਕਾਰਵਾਈ ਗੁਲਜ਼ਾਰ ਸਿੰਘ ਨਿਰਮਾਣ ਵਲੋਂ ਨਿਭਾਈ ਗਈ।