ਫਰੀਦਕੋਟ, 19 ਸਤੰਬਰ (ਵਰਲਡ ਪੰਜਾਬੀ ਟਾਈਮਜ਼)
ਕੋਟਕਪੂਰਾ-ਫਰੀਦਕੋਟ ਸੜਕ ’ਤੇ ਸਥਿੱਤ ਮਾਊਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਕਲੱਸਟਰ 18 ਐਥਲੈਟਿਕਸ ਮੀਟ 2024-25 ਦੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਹਿੱਸਾ ਲੈ ਕੇ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ। ਨਵਦੀਪ ਸਿੰਘ ਨੇ ਅੰਡਰ-19 ਲੜਕੇ ਡਿਸਕਸ ਥ੍ਰੋ ਮੁਕਾਬਲੇ ’ਚ ਪਹਿਲਾ ਸਾਥਨ ਅਤੇ ਸੋਨ ਤਗਮਾ, ਸਾਹਿਲਜੋਤ ਸਿੰਘ ਨੇ ਅੰਡਰ-19 ਲੜਕੇ ਉਚੀ ਛਾਲ ’ਚ ਸੋਨ ਤਗਮਾ, ਸਾਹਿਲਜੋਤ ਸਿੰਘ ਨੇ 200 ਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਿਲ ਕਰਕੇ ਚਾਂਦੀ ਦਾ ਤਗਮਾ, ਪਵਨਪ੍ਰੀਤ ਕੌਰ ਨੇ ਅੰਡਰ-14 ਲੜਕੀਆਂ ਵਿੱਚ ਲੰਬੀ ਛਾਲ ’ਚ ਤਾਂਬੇ ਦਾ ਤਗਮਾ। ਜਿਕਰਯੋਗ ਹੈ ਕਿ ਇਹ ਮੁਕਾਬਲੇ ਪ੍ਰਤਾਪ ਵਰਡ ਸਕੂਲ ਪਠਾਨਕੋਟ ਵਿਖੇ ਕਰਵਾਏ ਗਏ ਸਨ। ਇਸ ਐਥਲੈਟਿਕ ਮੀਟ ’ਚ ਪੂਰੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੀ.ਬੀ.ਐੱਸ.ਈ. ਉਮੀਦਵਾਰਾਂ ਨੇ ਹਿੱਸਾ ਲਿਆ, ਜਿਸ ਵਿੱਚ ਮਾਊਂਟ ਲਿਟਰਾ ਜੀ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਅੰਤ ਵਿੱਚ ਸਕੂਲ ਦੇ ਚੇਅਰਮੈਨ ਇੰਜੀ. ਚਮਨ ਲਾਲ ਗੁਲਾਟੀ, ਡਾਇਰੈਕਟਰ ਪੰਕਜ ਗੁਲਾਟੀ, ਪਿ੍ਰੰਸੀਪਲ ਡਾ: ਸੁਰੇਸ਼ ਸ਼ਰਮਾ ਨੇ ਸਕੂਲ ਪਰਤਣ ’ਤੇ ਵਿਦਿਆਰਥੀਆਂ ਨੂੰ ਦੀ ਜਿੱਤ ਅਤੇ ਉਹਨਾਂ ਦੀ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਚੁਣੇ ਜਾਣ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਇਹਨਾਂ ਖਿਡਾਰੀਆਂ ਅਤੇ ਕੋਚ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਦੀ ਲਗਨ, ਮਿਹਨਤ ਅਤੇ ਦਿ੍ਰੜ ਇਰਾਦੇ ਅਤੇ ਯੋਗ ਅਧਿਆਪਕਾਂ ਦੀ ਅਗਵਾਈ ਦਾ ਨਤੀਜਾ ਹੈ।