ਬਠਿੰਡਾ , 26 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਕਿਸਾਨ ਦਿਵਸ ਆਕਾਸ਼ਵਾਣੀ ਬਠਿੰਡਾ ਦੇ ਵੇਹੜੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵੱਖ ਵੱਖ ਖੇਤੀਬਾੜੀ ਯੂਨੀਵਰਸਿਟੀਆਂ ਤੋਂ ਖੇਤੀ ਮਾਹਿਰਾਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਖੇਤੀਬਾੜੀ ਦੇ ਵੱਖ-ਵੱਖ ਖੇਤਰਾਂ ਵਿੱਚ ਅਗਾਂਹ ਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਵੀ ਇਸ ਸਮਾਰੋਹ ਵਿੱਚ ਲਿਆ। ਕਿਸਾਨ ਦਿਵਸ ਦੇ ਮੱਦੇ -ਨਜ਼ਰ ਰੱਖਦੇ ਹੋਏ ਇੱਕ ਕਵੀ ਦਰਬਾਰ ਦਾ ਆਯੋਜਨ ਵੀ ਕੀਤਾ ਗਿਆ। ਸਟੇਸ਼ਨ ਡਾਇਰੈਕਟਰ ਬਲਜੀਤ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਸਨਮਾਨ ਦੇ ਕੇ ਉਤਸ਼ਾਹਤ ਵੀ ਕੀਤਾ। ਸਮੂਹ ਟੈਕਨੀਕਲ ਸਟਾਫ ਆਕਾਸ਼ਵਾਣੀ ਵੀ ਇਸ ਮੌਕੇ ਤੇ ਹਾਜ਼ਰ ਸਨ।
ਅੱਜ ਜਦੋਂ ਕਿ ਕਿਹਾ ਜਾਂਦਾ ਹੈ ਕਿ ਖੇਤੀ ਇੱਕ ਘਾਟੇ ਵਾਲਾ ਧੰਦਾ ਬਣ ਗਿਆ ਹੈ। ਪਰ ਕੁਝ ਅਗਾਂਹਵਧੂ ਕਿਸਾਨਾਂ ਨੇ ਖੇਤੀ ਦੇ ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਇਸ ਮਿੱਥ ਨੂੰ ਗਲਤ ਸਾਬਤ ਕਰ ਦਿੱਤਾ ਹੈ । ਝੋਨੇ ਅਤੇ ਕਣਕ ਦੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਉਹਨਾਂ ਦੁਆਰਾ ਸਬਜੀਆਂ ਦੀ ਖੇਤੀ, ਮਧੂ ਮੱਖੀ ਪਾਲਣ, ਡੇਅਰੀ, ਮੁਰਗੀ ਪਾਲਣ , ਬੱਕਰੀ ਪਾਲਣ,ਸੂਰ ਪਾਲਣ ਧੰਦਿਆ ਨੂੰ ਸਹਾਇਕ ਧੰਦਿਆਂ ਦੇ ਤੌਰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਹੈ ਇਹੀ ਕਿਸਾਨਾਂ ਨੇ ਅਤੇ ਕਿਸਾਨ ਬੀਬੀਆਂ ਨੇ ਇਸ ਸਮਾਰੋਹ ਵਿੱਚ ਸ਼ਿਰਕਤ ਕਰਕੇ ਆਕਾਸ਼ਵਾਣੀ ਦੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਖੇਤੀ ਦੇ ਇਸ ਘਾਟੇਵੰਦੀ ਕਹੇ ਜਾਣ ਵਾਲੇ ਧੰਦੇ ਨੂੰ ਸਹਾਇਕ ਧੰਦਿਆਂ ਨੂੰ ਅਪਣਾ ਕੇ ਕਿਸ ਤਰ੍ਹਾਂ ਅੱਜ ਆਪਣੇ ਆਪ ਨੂੰ ਖੁਸ਼ਹਾਲ ਕੀਤਾ ਹੈ। ਅੱਜ ਝੋਨੇ ਦੀ ਪਰਾਲੀ ਵੀ ਇੱਕ ਮਸਲਾ ਬਣੀ ਹੋਈ ਹੈ ਬਹੁਤ ਸਾਰੇ ਕਿਸਾਨਾਂ ਵੱਲੋਂ ਇਸ ਪਰਾਲੀ ਨੂੰ ਖੇਤ ਵਿੱਚ ਅੱਗ ਲਗਾਏ ਜਾਣ ਨਾਲ ਹੋਣ ਵਾਲੇ ਨੁਕਸਾਨਾ ਨੂੰ ਪੂਰਾ ਕਰਨ ਲਈ ਇਹ ਅੱਗ ਲਗਾਉਣ ਦੀ ਬਜਾਏ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਇਸ ਪਰਾਲੀ ਤੋਂ ਖਾਦ ਦਾ ਕੰਮ ਲਏ ਜਾਣ ਵਾਲੇ ਕਿਸਾਨਾਂ ਨੇ ਆਪਣੇ ਖੇਤੀ ਦੇ ਖਰਚੇ ਘਟਾ ਕੇ ਆਪਣੇ ਆਮਦਨ ਵਿੱਚ ਵਾਧਾ ਕੀਤਾ। ਇਹਨਾਂ ਸਾਰੇ ਮਸਲਿਆਂ ਤੇ ਜਾਣਕਾਰੀ ਦਿੰਦੇ ਹੋਏ ਇਹਨਾਂ ਅਗਾਂਹਵਧੂ ਕਿਸਾਨਾਂ ਨੇ ਆਕਾਸ਼ਵਾਣੀ ਦੇ ਸਰੋਤਿਆਂ ਨੂੰ ਜਾਣਕਾਰੀ ਦੇ ਕੇ ਉਤਸਾਹਤ ਕਰਨ ਦੀ ਕੋਸ਼ਿਸ਼ ਕੀਤੀ।

