
ਸੰਗਰੂਰ 23 ਜੂਨ (ਜਗਜੀਤ ਸਿੰਘ ਭੁਟਾਲ/ਵਰਲਡ ਪੰਜਾਬੀ ਟਾਈਮਜ਼)
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਵੱਲੋਂ ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਦੇਸ਼ ਵਿੱਚ ਲੱਗੀ ਐਮਰਜੈਂਸੀ ਦੀ 50 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਜਬਰ ਵਿਰੋਧੀ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਮੁੱਖ ਬੁਲਾਰਿਆਂ ਤੋਂ ਇਲਾਵਾ ਮਨਧੀਰ ਸਿੰਘ ਰਾਜੋ ਮਾਜਰਾ, ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਬਸੇਸਰ ਰਾਮ ਸ਼ਾਮਿਲ ਹੋਏ।ਕਨਵੈਨਸ਼ਨ ਦੇ ਸ਼ੁਰੂਆਤੀ ਸੈਸਨ ਵਿੱਚ ਬਸ਼ੇਸ਼ਰ ਰਾਮ ਵੱਲੋਂ ਸਾਰੇ ਸ਼ਾਮਿਲ ਲੋਕ ਪੱਖੀ, ਮਨੁੱਖੀ ਅਧਿਕਾਰਾਂ ਅਤੇ , ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਮੌਜੂਦਾ ਹਾਲਾਤਾਂ ਵਾਰੇ ਗੱਲਬਾਤ ਕੀਤੀ।ਕਨਵੈਨਸ਼ਨ ਦੇ ਮੁੱਖ ਬੁਲਾਰੇ ਦੇ ਤੌਰ ਤੇ ਪਹੁੰਚੀ ਦਿੱਲ੍ਹੀ ਯੂਨੀਵਰਸਿਟੀ ਦੀ ਪ੍ਰੋਫੈਸਰ ਨੰਦਿਤਾ ਨਰੈਣ ਨੇ ਕੇਂਦਰੀ ਹਾਕਮਾਂ ਵੱਲੋਂ ਦੇਸ਼ ਦੇ ਜਲ, ਜੰਗਲ, ਜ਼ਮੀਨ ਅਤੇ ਜੰਗਲਾਂ ਵਿੱਚ ਪਏ ਬੇਸਕੀਮਤੀ ਖਣਿਜ ਪਦਾਰਥਾਂ ਨੂੰ ਵਿਕਾਸ ਦੇ ਨਾਂ ਤੇ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਤਾਕਤਾਂ ਨੂੰ ਸੋਂਪਣ ਲਈ ਦਿਖਾਈ ਜਾ ਰਹੀ ਤੇਜ਼ੀ ਤੇ ਖੁੱਲ ਕੇ ਚਰਚਾ ਕੀਤੀ, ਉਹਨਾਂ ਮੁਲਕ ਵਿੱਚ ਲੋਕਾਂ ਨੂੰ ਧਰਮਾਂ,ਜਾਤਾਂ,ਖਿਤਿਆਂ ਵਿੱਚ ਵੰਡ ਕੇ ਹਿੰਦੂਤਵ ਰੰਗ ਵਿੱਚ ਰੰਗਣ ਅਤੇ ਘੱਟ ਗਿਣਤੀਆਂ, ਦਲਿਤਾਂ, ਆਦਿ ਵਾਸੀਆਂ ਤੇ ਕੀਤੇ ਜਾ ਰਹੇ ਅੰਨ੍ਹੇ ਤਸ਼ੱਦਦ, ਸਿਖਿਆ ਦੇ ਭਗਵੇਂਕਰਨ ਅਤੇ ਇਤਿਹਾਸ ਨੂੰ ਆਪਣੇ ਮੁਤਾਬਕ ਬਦਲਣ ਤੇ ਗੰਭੀਰਤਾ ਅਤੇ ਬਰੀਕੀ ਨਾਲ ਚਾਨਣਾ ਪਾਇਆ।ਦੂਸਰੇ ਬੁਲਾਰੇ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਵਿੱਤ ਸਕੱਤਰ ਤਰਸੇਮ ਲਾਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਚਰਚਾ ਕਰਦਿਆਂ ਪੰਜਾਬ ਦੀ ਆਮ ਆਦਮੀ ਵੱਲੋਂ ਸੂਬੇ ਵਿੱਚ ਬਲਡੋਜ਼ਰ ਕਲਚਰ, ਝੂਠੇ ਪੁਲਿਸ ਮੁਕਾਬਲੇ, ਪੁਲਿਸ ਹਿਰਾਸਤ ਮੌਤਾਂ,ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਕੀਤੇ ਜਾ ਰਹੇ ਅਣਮਨੁੱਖੀ ਜਬਰ ਕਰਕੇ ਲੋਕਤੰਤਰ ਦੇ ਕੀਤੇ ਜਾ ਰਹੇ ਘਾਣ ਅਤੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰਨ ਵਾਰੇ ਸੰਵਾਦ ਰਚਾਉਂਦਿਆਂ ਇਸ ਦਾ ਵਿਰੋਧ ਕਰਨ ਦਾ ਹੋਕਾ ਦਿਤਾ।ਇਸ ਮੌਕੇ ਅਜਮੇਰ ਅਕਲੀਆ, ਕੁਲਵਿੰਦਰ ਬੰਟੀ ਕੁਲਵੰਤ ਸਿੰਘ, ਹਰਭਗਵਾਨ ਗੁਰਨੇ, ਗੁਲਜਾਰ ਸੌਂਕੀ, ਪ੍ਰਿੰਸੀਪਲ ਇਕਬਾਲ ਸਿੰਘ, ਮੇਜਰ ਉੱਪਲੀ ਵੱਲੋਂ ਲੋਕ ਪੱਖੀ ਅਤੇ ਇਨਕਲਾਬੀ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਅੰਤ ਤੇ ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਮਨਧੀਰ ਸਿੰਘ ਰਾਜੋਮਾਜਰਾ ਵੱਲੋ ਇਸਰਾਇਲ ਵੱਲੋਂ ਅਮਰੀਕਾ ਦੀ ਸ਼ਹਿ ਤੇ ਫਲਸਤੀਨ ਦੀ ਅਵਾਮ, ਬੱਚਿਆਂ, ਔਰਤਾਂ ਤੇ ਜ਼ੁਲਮ ਬੰਦ ਕਰਨ,ਇਰਾਨ ਤੇ ਥੋਪੀ ਅਮਰੀਕਾ ਦੀ ਸਹਿ ਤੇ ਜੰਗ ਬੰਦ ਕਰਨ, ਘੱਟ ਗਿਣਤੀਆਂ ਵਿਸ਼ੇਸ਼ ਤੌਰ ਤੇ ਮੁਸਲਮਾਨਾਂ, ਆਦਿਵਾਸੀਆਂ ਤੇ ਤਸੱਸਦ ਅਤੇ ਹਮਲੇ ਬੰਦ ਕਰਨ, ਆਸਾਮ ਅੰਦਰ ਬੰਗਲਾਦੇਸ਼ ਘੁਸਪੈਂਠ ਦਾ ਬਹਾਨਾ ਬਣਾ ਕੇ ਜਲਾਵਤਨੀ ਬੰਦ ਕਰਨ, ਸ਼ਹਿਰੀਕਰਨ ਦੇ ਨਾਂ ਤੇ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ੇ ਕਰਨੇ ਬੰਦ ਕਰਨ,ਕਸ਼ਮੀਰ ਨੂੰ ਮੁਕੰਮਲ ਰਾਜ ਦਾ ਦਰਜਾ ਬਹਾਲ ਕਰਨ, ਜੰਗਲੀ ਪਹਾੜੀ ਖੇਤਰਾਂ ਵਿੱਚੋਂ ਖਣਿਜਾਂ ਨੂੰ ਕਾਰਪੋਰੇਟ ਸੈਕਟਰ ਨੂੰ ਸੌਂਪਣ ਨੂੰ ਬੰਦ ਕਰਨ,ਆਦਿਵਾਸੀਆਂ ਦਾ ਉਜਾੜਾ ਬੰਦ ਕਰਨ, ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਗ੍ਰਿਫਤਾਰ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੇ ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਹਾਊਸ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ।ਮੰਚ ਸੰਚਾਲਨ ਕੁਲਦੀਪ ਸਿੰਘ, ਸਕੱਤਰ ਵੱਲੋਂ ਬਾਖੂਬੀ ਕੀਤਾ ਗਿਆ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ )ਦੇ ਰੋਹੀ ਸਿੰਘ ਮੰਗਵਾਲ,ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ,ਕੇਂਦਰੀ ਲਿਖਾਰੀ ਸਭਾ ਦੇ ਪਵਨ ਹਰਚੰਦ ਪੁਰੀ,ਭਾਰਤੀ ਕਿਸਾਨ ਯੂਨੀਅਨ (ਆਜ਼ਾਦ )ਦੇ ਜਸਵੀਰ ਮੈਦੇਵਾਸ,ਦੇਸ਼ ਭਗਤ ਯਾਦਗਾਰ ਦੇ ਬਲਬੀਰ ਲੌਂਗੋਵਾਲ,ਤਰਕਸ਼ੀਲ ਸੁਸਾਇਟੀ ਦੇ ਸੀਤਾ ਰਾਮ,ਲਾਭ ਸਿੰਘ ਛਾਜਲਾ,ਸੁਰਿੰਦਰ ਉੱਪਲੀ,ਵਿਸਵਕਾਂਤ ਸੁਨਾਮ,ਲੋਕ ਆਗੂ ਭਜਨ ਰੰਗੀਆਂ,ਜਗਦੇਵ ਸੰਗਰੂਰ,ਲੋਕ ਮੋਰਚਾ ਦੇ ਦਰਸ਼ਨ ਸਿੰਘ,ਡੈਮੋਕ੍ਰੇਟਿਕ ਟੀਚਰਜ ਫ਼ਰੰਟ(ਦਿਗਵਿਜੇ ਸੰਬੰਧਤ )ਦੇ ਹਰਭਗਵਾਨ ਗੁਰਨੇ,ਜਸਵੀਰ ਨਮੋਲ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੁੱਖਵਿੰਦਰ ਗਿਰ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਹਮੀਰ ਬੇਨੜਾ,ਪੀ ਐਸ ਯੂ ਦੇ ਸੁਖਦੀਪ ਹੱਥਨ, ਕਮਲਜੀਤ ਕੌਰ,ਅਦਾਰਾ ਬਿਗਲ ਦੇ ਚਰਨਜੀਤ ਪਟਵਾਰੀ,ਜਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਸੁੱਖਵਿੰਦਰ ਸਿੰਘ ਬੈਟੜਿਆਣਾ,ਜਮਹੂਰੀ ਕਿਸਾਨ ਸਭਾ ਦੇ ਗੁਰਵਿੰਦਰ ਮੰਗਵਾਲ,ਕਾਮਰੇਡ ਗੁਲਜਾਰਾ ਭੱਠਲ ਯਾਦਗਾਰ ਦੇ ਮੋਹਿੰਦਰ ਭੱਠਲ,ਏ ਐਨ ਐਮ ਵਰਕਰ ਯੂਨੀਅਨ ਦੀ ਸੁਸ਼ਮਾ ਅਰੋੜਾ,ਆਈ ਡੀ ਪੀ ਦੇ ਫਲਜੀਤ ਸਿੰਘ, ਲੋਕ ਚੇਤਨਾ ਮੰਚ ਲਹਿਰਾ ਗਾਗਾ ਦੇ ਲਛਮਣ ਅਲੀਸ਼ੇਰ, ਜਗਦੀਸ਼ ਪਪੜਾ, ਲੋਕ ਆਗੂ ਕਾਮਰੇਡ ਬਚਿਤਰ ਦੁੱਗਾਂ, ਅਮਰੀਕ ਖੋਖਰ, ਕਾਮਰੇਡ ਭੂਰਾ ਸਿੰਘ ਦੁੱਗਾਂ, ਗੁਰਮੇਲ ਲੌਂਗੋਵਾਲ, ਹਰਪ੍ਰੀਤ ਕੌਰ, ਪ੍ਰਿੰਸੀਪਲ ਇਕਬਾਲ ਕੌਰ, ਕਾਮਰੇਡ ਜੀਵਨ ਸਿੰਘ ਆਦਿ ਆਗੂਆਂ ਤੋਂ ਇਲਾਵਾ ਸੈਂਕੜੇ ਜਮਹੂਰੀ ਅਤੇ ਲੋਕ ਪੱਖੀ ਕਾਰਕੁਨ ਹਾਜ਼ਰ ਸਨ।