ਫਰੀਦਕੋਟ ਜ਼ਿਲ੍ਹੇ ’ਚ ਤਿੰਨ ਵੱਖ ਵੱਖ-ਥਾਵਾਂ ’ਤੇ ਹੋਏ ਕਤਲਾਂ ਦੀ ਗੁੱਥੀ ਪੁਲਿਸ ਨੇ ਕੁਝ ਘੰਟਿਆਂ ’ਚ ਸੁਲਝਾਈ

ਕੋਟਕਪੂਰਾ, 11 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਫਰੀਦਕੋਟ ਪੁਲਿਸ ਵੱਲੋਂ ਤਿੰਨ ਵੱਖ-ਵੱਖ ਥਾਵਾਂ ’ਤੇ ਵਾਪਰੀਆਂ ਕਤਲ ਵਾਰਦਾਤਾਂ ਦੀਆਂ ਸੂਝਵਾਨ ’ਤੇ ਤੇਜ਼ ਕਾਰਵਾਈਆਂ ਕਰਦਿਆਂ ਘੱਟ ਸਮੇਂ ਅੰਦਰ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਇਲਾਕੇ ਵਿੱਚ ਕਾਨੂੰਨੀ ਨਿਯਮ ਦੀ ਬਹਾਲੀ ਨੂੰ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ। ਇਹ ਸਾਰੀ ਕਾਰਵਾਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਹੋਈ, ਜੋ ਜ਼ਿਲ੍ਹੇ ਅੰਦਰ ਕਾਨੂੰਨ ਦੀ ਰੱਖਿਆ ਅਤੇ ਨਿਆਂ ਪ੍ਰਦਾਨ ਕਰਨ ਵਾਸਤੇ ਵਚਨਬੱਧ ਹਨ। ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਦੀਪ ਕੁਮਾਰ ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ, ਤਰਲੋਚਨ ਸਿੰਘ ਡੀ.ਐੱਸ.ਪੀ. (ਸਬ-ਡਵੀਜ਼ਨ (ਫਰੀਦਕੋਟ), ਜਤਿੰਦਰ ਸਿੰਘ ਡੀ.ਐਸ.ਪੀ. ਸਬ-ਡਵੀਜਨ (ਕੋਟਕਪੂਰਾ) ਅਤੇ ਅਰੁਣ ਮੁੰਡਨ ਡੀ.ਐਸ.ਪੀ. (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਨਿਗਰਾਨੀ ਹੇਠ ਥਾਣਾ ਸਦਰ ਫਰੀਦਕੋਟ, ਥਾਣਾ ਸਿਟੀ-2 ਫਰੀਦਕੋਟ, ਥਾਣਾ ਸਦਰ ਕੋਟਕਪੂਰਾ ਅਤੇ ਸੀ.ਆਈ.ਏ. ਸਟਾਫ ਦੀਆਂ ਟੀਮਾਂ ਨੇ ਤਤਪਰਤਾ ਦਿਖਾਉਦੇ ਹੋਏ ਇਹਨਾ ਵਾਰਦਾਤਾ ਨੂੰ ਬਹੁਤ ਘੱਟ ਸਮੇ ਵਿੱਚ ਸੁਲਝਾਉਣ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਪਹਿਲੀ ਵਾਰਦਾਤ ਪਿੰਡ ਸੰਧਵਾਂ ਵਿਖੇ ਵਾਪਰੀ, ਜਿੱਥੇ 6 ਤੋਂ 7 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਗਮੋਹਨ ਸਿੰਘ ਨਾਮ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੇ ਭਰਾ ਇੰਦਰਜੀਤ ਸਿੰਘ ਮਾਨ ਵੱਲੋਂ ਦਿੱਤੇ ਗਏ ਬਿਆਨਾਂ ਮੁਤਾਬਕ, ਜਗਮੋਹਨ ਸਿੰਘ ਆਪਣੇ ਘਰ ਦੇ ਨੇੜੇ ਖੇਤ ਵਲ ਗਏ ਹੋਏ ਸਨ, ਜਦ ਉਹਨਾਂ ਨੂੰ ਕੁਝ ਲੋਕਾਂ ਨੇ ਰਸਤੇ ਵਿੱਚ ਹੀ ਘੇਰ ਕੇ ਆਪਣੇ ਘਰ ਲਿਜਾ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਤਿੱਖੇ ਹਥਿਆਰਾਂ ਨਾਲ ਸੱਟਾਂ ਮਾਰੀਆਂ। ਇਸ ਘਟਨਾ ਵਿੱਚ ਨਾਨਕਸਰ ਬਸਤੀ ਦੇ ਸਤਨਾਮ ਸਿੰਘ ਅਤੇ ਉਸਦੇ ਪਰਿਵਾਰ ਦੇ ਮੈਬਰ ਸ਼ਾਮਿਲ ਸਨ। ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਵਿੱਚ ਜਲਦ ਕਾਰਵਾਈ ਕਰਦਿਆਂ ਦੋਸ਼ੀਆਂ ਚੰਦ ਸਿੰਘ, ਹਰਬੰਸ ਕੌਰ ਅਤੇ ਇੱਕ ਨਬਾਲਗ ਨੂੰ 9 ਜੁਲਾਈ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਮੁਕੱਦਮੇ ਦੇ ਵੇਰਵੇ
ਮੁਕੱਦਮਾ ਨੰਬਰ 118 ਮਿਤੀ 07.07.2025
ਅ/ਧ 103(1), 126(2), 61(2), 3(5) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾੇ
ਗ੍ਰਿਫਤਾਰ ਦੋਸ਼ੀ
1. ਚੰਦ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਨਾਨਕਸਰ ਬਸਤੀ, ਸੰਧਵਾਂ (ਗ੍ਰਿਫਤਾਰ ਮਿਤੀ 09.07.2025)
2. ਹਰਬੰਸ ਕੌਰ ਪਤਨੀ ਸਤਨਾਮ ਸਿੰਘ ਵਾਸੀ ਨਾਨਕਸਰ ਬਸਤੀ, ਸੰਧਵਾਂ (ਗ੍ਰਿਫਤਾਰ ਮਿਤੀ 09.07.2025)
3. 01 ਜੁਵੇਨਾਇਲ
ਵਜਾ ਰੰਜਿਸ਼ :- ਇਸ ਸਬੰਧੀ ਵਜਾ ਰੰਜਿਸ਼ ਇਹ ਸਾਹਮਣੇ ਆਈ ਕਿ ਦੋਸ਼ੀਆ ਵੱਲੋ ਹਰਬੰਸ ਕੌਰ ਅਤੇ ਜਗਮੋਹਨ ਸਿੰਘ ਦਾ ਆਪਸੀ ਨਜਾਇਜ ਸਬੰਧ ਹੋਣ ਦਾ ਸ਼ੱਕ ਹੋਣ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
ਦੂਜੀ ਵਾਰਦਾਤ ਪਿੰਡ ਕੰਮੇਆਣਾ ਵਿੱਚ 8 ਜੁਲਾਈ ਨੂੰ ਵਾਪਰੀ, ਜਿੱਥੇ ਇੱਕ ਅੰਨ੍ਹਾ ਕਤਲ ਹੋਇਆ, ਜਿੱਥੇ ਇੰਦਰਜੀਤ ਸਿੰਘ ਨਾਮੀ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਅਤੇ ਥਾਣਾ ਸਦਰ ਫਰੀਦਕੋਟ ਦੀਆਂ ਟੀਮਾਂ ਨੇ ਤਤਕਾਲ ਕਾਰਵਾਈ ਕਰਦਿਆਂ ਇਸ ਅੰਨ੍ਹੇ ਕਤਲ ਕੇਸ ਵਿੱਚ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ਤੇ ਕਾਰਵਾਈ ਕਰਦਿਆ ਨਾ ਸਿਰਫ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਕੁਝ ਘੰਟਿਆਂ ਦੇ ਅੰਦਰ ਟਰੇਸ ਕੀਤਾ, ਬਲਕਿ ਗ੍ਰਿਫਤਾਰ ਵੀ ਕੀਤਾ ਗਿਆ। ਪੁਲਿਸ ਟੀਮਾਂ ਵੱਲੋਂ ਇਸ ਮਾਮਲੇ ਦੇ ਦੋਸ਼ੀਆਂ ਰਵਿੰਦਰ ਕੁਮਾਰ ਉਰਫ ਸੁੱਖਾ ਅਤੇ ਤੇਜ ਸਿੰਘ ਅਤੇ ਮਨਪ੍ਰੀਤ ਕੌਰ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਕੋਲੋਂ ਇੱਕ .315 ਬੋਰ ਦੇਸੀ ਕੱਟਾ ਅਤੇ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ।
ਮੁਕੱਦਮੇ ਦੇ ਵੇਰਵੇ
ਮੁਕੱਦਮਾ ਨੰਬਰ 168 ਮਿਤੀ 08.07.2025 ਅਧੀਨ ਧਾਰਾ 103, 61(2) ਬੀ.ਐਨ.ਐਸ 25/54/59 ਅਸਲਾ ਐਕਟ ਥਾਣਾ ਸਦਰ ਫਰੀਦਕੋਟ।
ਗ੍ਰਿਫਤਾਰ ਦੋਸ਼ੀ।
1. ਰਵਿੰਦਰ ਕੁਮਾਰ ਉਰਫ ਸੁੱਖਾ ਪੁੱਤਰ ਬਲਵਿੰਦਰ ਸਿੰਘ ਵਾਸੀ ਨੇੜੇ ਬੱਸ ਸਟੈਡ ਹਰਜਿੰਦਰ ਨਗਰ ਵਾਰਡ ਨੰਬਰ 21 ਮਲੋਟ ਜਿਲਾ ਸ੍ਰੀ ਮੁਕਤਸਰ ਸਾਹਿਬ (ਗ੍ਰਿਫਤਾਰ ਮਿਤੀ 09.07.2025)
2. 2. ਤੇਜ ਸਿੰਘ ਪੁੱਤਰ ਬਾਬੂ ਰਾਮ ਵਾਸੀ ਪੰਚਾਇਤੀ ਟੱਕ ਪਿੰਡ ਕੰਮੇਆਣਾ ਜਿਲਾ ਫਰੀਦਕੋਟ (ਗ੍ਰਿਫਤਾਰ ਮਿਤੀ 09.07.2025)
3. 3. ਮਨਪ੍ਰੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਪਿੰਡ ਕੰਮੇਆਣਾ, ਫਰੀਦਕੋਟ (ਗ੍ਰਿਫਤਾਰ ਮਿਤੀ 10.07.2025
ਬਰਾਮਦਗੀ ਇੱਕ .315 ਬੋਰ ਦੇਸੀ ਕੱਟਾ ਅਤੇ ਜਿੰਦਾ ਰੌਂਦ
ਵਜਾ ਰੰਜਿਸ਼ :- ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਰਵਿੰਦਰ ਕੁਮਾਰ ਉਰਫ ਸੁੱਖਾ ਨਾਲ ਨਜਾਇਜ ਸਬੰਧ ਸਨ, ਜੋ ਕਿ ਉਸ ਨਾਲ ਹੀ ਫਰੀਦਕੋਟ ਵਿਖੇ ਰਹਿ ਰਹੀ ਸੀ। ਜਿਸ ਦੌਰਾਨ ਮਨਪ੍ਰੀਤ ਕੌਰ ਵੱਲੋਂ ਇੱਕ ਗਿਣੀ ਮਿਥੀ ਸਾਜਿਸ਼ ਤਹਿਤ ਰਵਿੰਦਰ ਕੁਮਾਰ ਅਤੇ ਆਪਣੇ ਪਿਤਾ ਤੇਜ ਸਿੰਘ ਨਾਲ ਮਿਲ ਕੇ ਇੰਦਰਜੀਤ ਸਿੰਘ ਦੇ ਕਤਲ ਦੀ ਸਾਜਿਸ ਘੜੀ ਅਤੇ ਜਿਸ ਉਪਰੰਤ ਰਵਿੰਦਰ ਕੁਮਾਰ ਉਰਫ ਸੁੱਖਾ ਅਤੇ ਤੇਜ ਸਿੰਘ ਵੱਲੋ ਰਾਤ ਸਮੇ ਮੋਟਰਸਾਈਕਲ ਦੀ ਵਰਤੋ ਕਰਕੇ ਪਿੰਡ ਕੰਮੇਆਣਾ ਪੱਜੇ ਅਤੇ ਜਿੱਥੇ ਰਵਿੰਦਰ ਕੁਮਾਰ ਵੱਲੋਂ ਆਪਣੇ ਇੱਕ ਨਜਾਇਜ ਦੇਸੀ .315 ਬੋਰ ਕੱਟੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਵਾਰਦਾਤ ਦੀ ਤਫਤੀਸ਼ ਦੌਰਾਨ ਫੈਰੈਸਿਕ ਟੀਮਾਂ ਅਤੇ ਡਾੱਗ ਸਕਾਡ ਟੀਮਾਂ ਨੇ ਇਸ ਕੇਸ ਨੂੰ ਟਰੇਸ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਗਈ ਹੈ ਅਤੇ ਇਸ ਵਾਰਦਾਤ ਨੂੰ ਘੱਟ ਸਮੇ ਵਿੱਚ ਟਰੇਸ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਇਸੇ ਦੌਰਾਨ ਇੱਕ ਵਾਰਦਾਤ ਨਾਨਕਸਰ ਬਸਤੀ, ਫਰੀਦਕੋਟ ਵਿੱਚ ਸਾਹਮਣੇ ਆਈ, ਜਿੱਥੇ ਰਜਨੀ ਉਰਫ ਰਾਜਬੀਰ ਕੌਰ ਦੇ ਕਤਲ ਹੋਣ ਦੀ ਸੂਚਨਾ ਮਿਲੀ। ਜਿਸ ਸਬੰਧੀ ਪੁਲਿਸ ਪਾਰਟੀ ਤੁਰਤ ਮੌਕੇ ਪਰ ਪੁੱਜੀ ਅਤੇ ਮ੍ਰਿਤਕ ਰਜਨੀ ਉਰਫ ਰਾਜਬੀਰ ਦੇ ਪਿਤਾ ਗੁਰਬਖਸ਼ ਸਿੰਘ ਦੇ ਬਿਆਨਾ ਪਰ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਜਿਸ ਦੀ ਤਫਤੀਸ਼ ਦੌਰਾਨ ਪੁਲਿਸ ਟੀਮਾਂ ਵੱਲੋ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮ੍ਰਿਤਕ ਰਜਨੀ ਕੌਰ ਦੇ ਪਤੀ ਦੋਸ਼ੀ ਰਸ਼ਪਾਲ ਸਿੰਘ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਮੁਕੱਦਮਾ ਨੰਬਰ 300 ਮਿਤੀ 09.07.2025 ਅਧੀਨ ਧਾਰਾ 103(1) ਬੀ.ਐਨ.ਐਸ ਦਰਜ ਰਜਿਸਟਰ ਕੀਤਾ ਗਿਆ ਹੈ।
ਮੁਕੱਦਮੇ ਦੇ ਵੇਰਵੇ :-
ਮੁਕੱਦਮਾ ਨੰਬਰ 300 ਮਿਤੀ 09.07.2025 ਅਧੀਨ ਧਾਰਾ 103(1) ਬੀ.ਐਨ.ਐਸ ਥਾਣਾ ਸਿਟੀ ਫਰੀਦਕੋਟ।
ਗ੍ਰਿਫਤਾਰ ਦੋਸ਼ੀ
ਰਸ਼ਪਾਲ ਸਿੰਘ ਪੁੱਤਰ ਜਗਸੀਰ ਸਿੰਘ ਉਰਫ ਸੀਰਾ ਵਾਸੀ ਨਾਨਕਸਰ ਬਸਤੀ ਫਰੀਦਕੋਟ (ਗ੍ਰਿਫਤਾਰੀ ਦੀ ਮਿਤੀ 10.07.2025)
ਬਰਾਮਦਗੀ :- ਵਾਰਦਾਤ ਦੌਰਾਨ ਵਰਤਿਆ ਕਹੀ ਦਾ ਦਸਤਾ
ਵਜਾ ਰੰਜਿਸ਼ :- ਮੁੱਢਲੀ ਤਫਤੀਸ਼ ਦੌਰਾਨ ਕਤਲ ਦੀ ਵਜਾ ਰੰਜਿਸ ਇਹ ਸਾਹਮਣੇ ਆਇਆ ਹੈ ਕਿ ਦੋਸ਼ੀ ਰਸ਼ਪਾਲ ਸਿੰਘ ਆਪਣੀ ਪਤਨੀ ਮ੍ਰਿਤਕ ਰਜਨੀ ਉਰਫ ਰਾਜਬੀਰ ਦੀ ਕੁੱਟਮਾਰ ਕਰਦਾ ਸੀ, ਜਿਸ ਕਰਕੇ ਉਹ 6 ਮਹੀਨਿਆਂ ਤੋ ਅਲੱਗ ਰਹਿ ਰਹੀ ਸੀ ਅਤੇ ਜਦੋ ਮਿਤੀ 08.07.2025 ਨੂੰ ਉਹ ਆਪਣੇ ਬੱਚਿਆਂ ਨੂੰ ਮਿਲਣ ਗਈ ਤਾਂ ਦੋਸ਼ੀ ਰਸ਼ਪਾਲ ਸਿੰਘ ਵੱਲੋਂ ਸੱਟਾ ਮਾਰ ਕੇ ਉਸਦਾ ਕਤਲ ਕਰ ਦਿਤਾ ਗਿਆ। ਫਰੀਦਕੋਟ ਪੁਲਿਸ ਵੱਲੋਂ ਤਿੰਨ ਵੱਡੇ ਅਤੇ ਗੰਭੀਰ ਕਤਲ ਮਾਮਲਿਆਂ ਵਿੱਚ ਤੇਜ਼ੀ ਅਤੇ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਗਈ ਜਾਂਚ ਅਤੇ ਗ੍ਰਿਫਤਾਰੀਆਂ, ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੀ ਕਮਿਟਮੈਂਟ ਨੂੰ ਦਰਸਾਉਂਦੀਆਂ ਹਨ ਕਿ ਜ਼ਿਲ੍ਹੇ ਅੰਦਰ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਵਿਰੁੱਧ ਅਪਰਾਧ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਪੁਲਿਸ ਲੋਕਾਂ ਦੀ ਸੁਰੱਖਿਆ, ਨਿਆਂ ਅਤੇ ਭਰੋਸੇ ਲਈ ਹਮੇਸ਼ਾਂ ਤਤਪਰ ਹੈ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ ਸਖਤ ਰੁਖ ਅਪਣਾਇਆ ਜਾ ਰਿਹਾ ਹੈ।