ਅਧਿਕਾਰੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਵਿਕਰੀ ’ਤੇ ਮੁਕੰਮਲ ਰੋਕ ਲਾਉਣ ਲਈ ਫਾਲੋਅੱਪ ਜਾਰੀ ਰੱਖਣ ਦੇ ਨਿਰਦੇਸ਼
ਐਸ.ਐਸ.ਪੀ. ਵੱਲੋ ਛੋਟੇ ਅਪਰਾਧਾਂ ਪਰ ਤੁਰਤ ਅਤੇ ਤੇਜ ਕਾਰਵਾਈ ਲਈ ਦਿੱਤੇ ਨਿਰਦੇਸ਼
ਕੋਟਕਪੂਰਾ, 27 ਜੂਨ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਅਪਰਾਧਕ ਤੱਤਾਂ ਅਤੇ ਨਸ਼ੇ ਦੇ ਨੈਟਵਰਕ ਖਿਲਾਫ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਅੱਜ ਇੱਕ ਮਹੱਤਵਪੂਰਨ ਜ਼ਿਲ੍ਹਾ ਪੱਧਰੀ ਕ੍ਰਾਈਮ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਸ ਵਿਸ਼ੇਸ਼ ਮੀਟਿੰਗ ਵਿੱਚ ਫਰੀਦਕੋਟ ਜਿਲ੍ਹੇ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀ, ਐਸ.ਐਚ.ਓਜ਼. ਅਤੇ ਯੂਨਿਟਾਂ ਦੇ ਇੰਚਾਰਜ ਸ਼ਾਮਲ ਹੋਏ। ਇਸ ਮੀਟਿੰਗ ਦਾ ਉਦੇਸ਼ ਸਾਰੇ ਪੁਲਿਸ ਥਾਣਿਆ, ਚੌਕੀਆਂ/ਯੂਨਿਟਾਂ ਦੇ ਕੰਮ ਦਾ ਮੁਲਾਂਕਣ ਕਰਨਾ ਅਤੇ ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਚੋਰੀ ਅਤੇ ਸਟਰੀਟ ਕ੍ਰਾਈਮ ਖਿਲਾਫ ਚੱਲ ਰਹੀ ਲੜਾਈ ਦੀ ਸਮੀਖਿਆ ਕਰਨਾ ਸੀ। ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਸਾਰੇ ਮੁੱਖ ਅਫਸਰ ਥਾਣਾ ਨੂੰ ਸਟਰੀਟ ਕ੍ਰਾਈਮ ਅਤੇ ਗੰਭੀਰ ਜੁਰਮਾਂ ਵਿੱਚ ਗ੍ਰਿਫਤਾਰੀਆਂ ’ਤੇ ਧਿਆਨ ਦੇਣ ਅਤੇ ਅਦਾਲਤ ਵਿੱਚ ਸਮੇਂ ਸਿਰ ਚਾਲਾਨ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅੰਡਰਟਰਾਇਲ ਕੇਸਾਂ ਦੀ ਸਮੀਖਿਆ ਕਰਨ ਲਈ ਹਫ਼ਤਾਵਾਰ ਮੀਟਿੰਗਾਂ ਕਰਨ ਲਈ ਵੀ ਕਿਹਾ। ਸਾਰੇ ਥਾਣਿਆ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਦੇ ਹੋਏ, ਉਨ੍ਹਾਂ ਨੇ ਚੰਗਾ ਕੰਮ ਕਰਨ ਵਾਲੇ ਥਾਣਿਆ/ਯੂਨਿਟਾਂ ਦੀ ਪ੍ਰਸ਼ੰਸਾ ਕੀਤੀ ਅਤੇ ਹੋਰਨਾਂ ਨੂੰ ਵੀ ਆਪਣੇ ਕੰਮ ਵਿੱਚ ਹੋਰ ਸੁਧਾਰ ਕਰਨ ਲਈ ਕਿਹਾ। ਇਸ ਦੌਰਾਨ ਉਹਨਾ ਨੇ ਭਗੌੜਿਆ ਅਤੇ ਫਰਾਰ ਲੋਕਾਂ ਨੂੰ ਗ੍ਰਿਫਤਾਰ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਵੀ ਦਿੱਤੇ। ਐਸ.ਐਸ.ਪੀ. ਨੇ ਨਸ਼ੀਲੇ ਪਦਾਰਥਾਂ ਦੇ ਖਿਲਾਫ ਚੱਲ ਰਹੀ ਮੁਹਿੰਮ ਦੀ ਵੀ ਸਮੀਖਿਆ ਕੀਤੀ ਅਤੇ ਮੁੱਖ ਅਫਸਰ ਥਾਣਾ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਅਤੇ ਵਿਕਰੀ ’ਤੇ ਮੁਕੰਮਲ ਰੌਕ ਲਾਉਣ ਲਈ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮਹੱਤਵਪੂਰਨ ਮਾਮਲਿਆਂ ਵਿੱਚ ਨਿਰੰਤਰ ਫਾਲੋ-ਅੱਪ ਜ਼ਰੂਰੀ ਹੈ, ਅਤੇ ਫੀਲਡ ਅਧਿਕਾਰੀਆਂ ਨੂੰ ਸਾਰੇ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿੱਚ ਬੈਕਵਰਡ ਅਤੇ ਫਾਰਵਰਡ ਲਿੰਕ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਇਸ ਨਾਲ ਜੁੜੀਆਂ ਵੱਡੀਆਂ ਮੱਛੀਆਂ ਨੂੰ ਫੜਿਆ ਜਾ ਸਕੇ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਨੇ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਛੋਟੇ ਅਪਰਾਧਾਂ ’ਤੇ ਤੁਰਤ ਅਤੇ ਤੇਜ਼ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਸੇਫ ਪੰਜਾਬ ਐਟੀ ਡਰੱਗ ਹੈਲਪਲਾਈਨ ਅਤੇ 112 ਹੈਲਪਲਾਈਨ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ’ਤੇ ਫੌਰਨ ਐਕਸ਼ਨ ਲੈਣ ਲਈ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤੇ। ਉਨ੍ਹਾਂ ਨੇ ਮੁੱਖ ਅਫਸਰ ਥਾਣਾ ਨੂੰ ਜਿਲ੍ਹੇ ਵਿੱਚ ਪਿੰਡ ਪੱਧਰੀ ਰੱਖਿਆ ਕਮੇਟੀਆਂ (ਵੀ.ਐਲ.ਡੀ.ਸੀ) ਨਾਲ ਲਗਾਤਾਰ ਮੀਟਿੰਗਾਂ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਵੀ ਨਿਰਦੇਸ਼ ਦਿੱਤੇ, ਜਿਸ ਕਰਕੇ ਪੁਲਿਸ ਪ੍ਰਸ਼ਾਸ਼ਨ ਨੂੰ ਜ਼ਮੀਨੀ ਪੱਧਰ ’ਤੇ ਜਾਣਕਾਰੀ ਹਾਸਿਲ ਕਰਨ ਵਿੱਚ ਮਦਦ ਮਿਲ ਰਹੀ ਹੈ, ਉਸ ਨਾਲ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਖਤਮ ਕਰਨ ਵਿੱਚ ਮਦਦ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੇ-ਆਪਣੇ ਏਰੀਆਂ ਵਿੱਚ ਜਨਤਕ ਮੀਟਿੰਗਾਂ ਅਤੇ ਜਾਗਰੂਕਤਾ ਗਤੀਵਿਧੀਆਂ ਵਧਾਉਣ ਅਤੇ ਜਨਤਾ ਤੋਂ ਗੁਣਾਤਮਕ ਫੀਡਬੈਕ ਲੈਣ ਲਈ ਕਿਹਾ। ਇਸ ਮੀਟਿੰਗ ਵਿੱਚ ਸੰਦੀਪ ਕੁਮਾਰ ਐਸ.ਪੀ. (ਡੀ) ਫਰੀਦਕੋਟ, ਤਰਲੋਚਨ ਸਿੰਘ ਡੀ.ਐਸ.ਪੀ. (ਸ:ਡ) ਫਰੀਦਕੋਟ ਅਤੇ ਮਨੋਜ ਕੁਮਾਰ ਡੀ.ਐਸ.ਪੀ. (ਸ:ਡ) ਜੈਤੋ, ਚਰਨਜੀਵ ਲਾਬਾ ਡੀ.ਐਸ.ਪੀ. (ਐਨ.ਡੀ.ਪੀ.ਐਸ.) ਫਰੀਦਕੋਟ, ਅਰੁਣ ਮੁੰਡਨ ਡੀ.ਐਸ.ਪੀ. (ਡੀ) ਫਰੀਦਕੋਟ, ਰਾਜ ਕੁਮਾਰ ਡੀ.ਐਸ.ਪੀ. (ਹੋਮਾਸਾਈਡ ਐਡ ਫੌਰੈਸਿਕ) ਫਰੀਦਕੋਟ, ਰਾਜਨ ਪਾਲ ਡੀ.ਐਸ.ਪੀ(ਸੀ ਐਡ ਡਬਲਿਊ) ਫਰੀਦਕੋਟ, ਜਗਤਾਰ ਸਿੰਘ ਡੀ.ਐਸ.ਪੀ., ਸੰਜੀਵ ਕੁਮਾਰ ਡੀ.ਐਸ.ਪੀ. ਸਮੇਤ ਸਮੂਹ ਮੁੱਖ ਅਫਸਰ ਥਾਣਾ ਅਤੇ ਚੌਕੀ ਇੰਚਾਰਜਾ ਨੇ ਹਿੱਸਾ ਲਿਆ।