ਪਬਲਿਕ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ ਕਰਨ ਦੇ ਦਿੱਤੇ ਨਿਰਦੇਸ਼
ਫਰੀਦਕੋਟ , 11 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਜ਼ਿਲ੍ਹੇ ਵਿੱਚ ਇਕ ਸੁਚੱਜਾ, ਜਵਾਬਦੇਹ ਅਤੇ ਲੋਕ-ਕੇਂਦਰਤ ਪੁਲਿਸ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਨਿਰੰਤਰ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਇਸੇ ਤਹਿਤ ਮਨਵਿੰਦਰਬੀਰ ਸਿੰਘ ਐਸ.ਪੀ. ਵੱਲੋਂ ਸਾਰੇ ਬਰਾਚ ਇੰਚਾਰਜਾਂ, ਦਫਤਰੀ ਅਤੇ ਰੀਡਰ ਸਟਾਫ ਨਾਲ ਅਹਿਮ ਮੀਟਿੰਗ ਕੀਤੀ ਗਈ ਤਾਂ ਜੋ ਉਹਨਾ ਦੇ ਕੰਮਾਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਜਾ ਸਕੇ। ਇਸ ਮੌਕੇ ਸੰਜੀਵ ਕੁਮਾਰ ਡੀ.ਐਸ.ਪੀ. (ਲਿਟੀਗੇਸ਼ਨ ਅਤੇ ਸੀ.ਐੱਡ.ਡਬਲਿਊ) ਫਰੀਦਕੋਟ ਸਮੇਤ ਸਾਰੇ ਦਫਤਰਾ ਦੇ ਇੰਚਾਰਜਾਂ, ਰੀਡਰ ਸਟਾਫ ਅਤੇ ਸਾਂਝ ਸਟਾਫ ਦੇ ਕਰਮਚਾਰੀ ਮੌਜੂਦ ਰਹੇ। ਐਸ.ਪੀ ਫਰੀਦਕੋਟ ਵੱਲੋ ਮੀਟਿੰਗ ਦੌਰਾਨ ਪੀ.ਜੀ.ਡੀ. ਪੋਰਟਲ ’ਤੇ ਆ ਰਹੀਆਂ ਦਰਖਾਸਤਾਂ ਅਤੇ ਲੰਬਿਤ ਮਾਮਲਿਆਂ ’ਤੇ ਵੀ ਗੰਭੀਰ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਉਹਨਾ ਵੱਲੋਂ ਸਾਰੇ ਸਟਾਫ ਨੂੰ ਇਹ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਪਬਲਿਕ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਸਮੇਂ ਸਿਰ, ਪੇਸ਼ਾਵਰਤਾ ਅਤੇ ਸੰਵੇਦਨਸ਼ੀਲ ਢੰਗ ਨਾਲ ਕੀਤਾ ਜਾਵੇ। ਇਸ ਦੌਰਾਨ ਮਨਵਿੰਦਰ ਬੀਰ ਸਿੰਘ ਐਸ.ਪੀ. ਫਰੀਦਕੋਟ ਵੱਲੋ ਮੌਜੂਦ ਸਾਂਝ ਸਟਾਫ ਦੇ ਕਰਮਚਾਰੀਆ ਨੂੰ ਭਵਿੱਖ ਵਿੱਚ ਕੀਤੇ ਜਾਣ ਵਾਲੇ ਸਕੂਲਾਂ, ਕਾਲਜਾਂ ਅਤੇ ਪਬਲਿਕ ਸਥਾਨਾਂ ਪਰ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਘਰੇਲੂ ਹਿੰਸਾ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਬਾਰੇ ਜਾਗਰੂਕ ਕਰਨ ਲਈ ਹਦਾਇਤਾ ਜਾਰੀ ਕੀਤੀਆ ਗਈਆ। ਉਹਨਾ ਵੱਲੋਂ ਪੰਜਾਬ ਪੁਲਿਸ ਮਹਿਲਾ ਮਿੱਤਰ ਸਟਾਫ਼ ਦੀ ਕਾਰਗੁਜ਼ਾਰੀ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ ਅਤੇ ਉਹਨਾ ਨੂੰ ਔਰਤਾਂ ਦੇ ਅਨੁਕੂਲ ਪੁਲਿਸਿੰਗ, ਨਾਰੀ ਸੁਰੱਖਿਆ ਅਤੇ ਸ਼ਿਕਾਇਤਾਂ ਦੇ ਤਤਕਾਲ ਨਿਪਟਾਰੇ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।