‘ਗੁਰੂਕੁਲ ਸਟਾਰ ਐਵਾਰਡ’ ਪ੍ਰੋਗਰਾਮ ਦਾ ਆਯੋਜਨ ਕਰਕੇ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਜੀਤੇਂਦਰ ਧੀਮਾਨ ਅਤੇ ਦੀਪਕ ਕੁਮਾਰ ਨੂੰ ਮਿਲਿਆ ‘ਗੁਰੂਕੁਲ ਸਟਾਰ ਐਵਾਰਡ’
ਕੋਟਕਪੂਰਾ, 30 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਧਿਆਪਕ ਦੀ ਮੁਹਾਰਤ, ਮਿਹਨਤ, ਲਗਨ ਅਤੇ ਯੋਗਦਾਨ ਨੂੰ ਪਛਾਣਦਿਆਂ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਲਈ ਇਲਾਕੇ ਦੀ ਨਾਮਵਰ ਸੰਸਥਾ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿੱਚ ‘ਗੁਰੂਕੁਲ ਸਟਾਰ ਅਵਾਰਡ’ ਪ੍ਰੋਗਰਾਮ ਦਾ ਆਯੋਜਨ ਕਰਕੇ ਇੱਕ ਵਿਲੱਖਣ ਤਰੀਕੇ ਨਾਲ਼ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਉਕਤ ਪ੍ਰੋਗਰਾਮ ਦੇ ਸ਼ੁਰੂ ਵਿਚ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਵੱਲੋਂ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਪਿਛਲੇ ਚਾਰ ਮਹੀਨਿਆਂ ਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਿਰਫ਼ ਅਧਿਆਪਕਾਂ ਨੂੰ ਹੀ ਨਹੀਂ ਬਲਕਿ ਸਕੂਲ ’ਚ ਕੰਮ ਕਰਨ ਵਾਲੇ ਹਰ ਵਰਗ ਦੇ ਕਰਮਚਾਰੀਆਂ ਨੂੰ ਵੱਖ-ਵੱਖ ਟੈਗ ਲਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਿਸ ’ਚੋਂ ਐਮਪਲੋਈ ਆਫ਼ ਦਾ ਮੰਥ ਦੇ ਤੌਰ ’ਤੇ ਮੈਡਮ ਨਸੀਮ ਬਾਨੋ, ਮੈਡਮ ਜਸਪ੍ਰੀਤ ਕੌਰ, ਅਜੀਬੁਲ ਅਹਿਮਦ ਨੂੰ ਟੈਗ ਅਤੇ ਈ-ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਨਾਲ਼ ਹੀ ਮੋਸਟ ਐਕਟਿਵ ਟੀਚਰ ਦੇ ਤੌਰ ’ਤੇ ਮੈਡਮ ਰੁਪਾਲੀ ਸ਼ਰਮਾ, ਮੈਡਮ ਨਿਸ਼ਾ ਮਹਿਰਮ ਅਤੇ ਰਿਸ਼ਭ ਪਟੇਲ ਨੂੰ ਟੈਗ ਅਤੇ ਈ-ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ! ਸਮੂਹ ਅਧਿਆਪਕਾਂ ਤੋਂ ਇਲਾਵਾ ਸਕੂਲ ਦੇ ਸਹਾਇਕ ਸਟਾਫ਼ ਵਜੋਂ ਅਨਿਲ ਕੁਮਾਰ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸੁਰੱਖਿਆ ਕਰਮਚਾਰੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ! ਪ੍ਰੋਗਰਾਮ ਦੇ ਅਖੀਰਲੇ ਪੜਾਅ ’ਤੇ ਸਕੂਲ ਦੇ ਸਮੂਹ ਟੀਚਿੰਗ ਸਟਾਫ਼ ’ਚੋਂ ਸ਼੍ਰੀਮਾਨ ਜੀਤੇਂਦਰ ਧੀਮਾਨ ਗਣਿਤ ਅਧਿਆਪਕ ਅਤੇ ਨੋਨ ਟੀਚਿੰਗ ਸਟਾਫ਼ ’ਚੋਂ ਸ਼੍ਰੀਮਾਨ ਦੀਪਕ ਕੁਮਾਰ ਈ.ਡੀ.ਪੀ. ਸੈੱਲ ਇੰਚਾਰਜ ਨੂੰ ਪ੍ਰਿੰਸੀਪਲ ਧਵਨ ਕੁਮਾਰ ਵਲੋਂ ‘ਗੁਰੂਕੁਲ ਸਟਾਰ ਐਵਾਰਡ’ ਦਾ ਟੈਗ ਦਿੰਦਿਆਂ ਸਰਟੀਫਿਕੇਟ ਅਤੇ ਫਲਾਵਰ-ਪੋਟ ਭੇਟ ਕੀਤੇ ਗਏ, ਇਸ ਜਸ਼ਨ ਦੀ ਘੜੀ ਦੇ ਅੰਤ ਵਿੱਚ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਵਲੋਂ ਸਾਰਿਆਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ਼ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਅੰਤ ਵਿੱਚ ਸਮੂਹ ਸਟਾਫ਼ ਵਲੋਂ ਖੁਸ਼ੀ ਜਾਹਰ ਕਰਦਿਆਂ ਇਸ ਵਿਲੱਖਣ ਢੰਗ ਨਾਲ਼ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਦੀ ਇੱਕ ਨਵੀਂ ਪਿਰਤ ਪਾਉਣ ’ਤੇ ਜਿੱਥੇ ਸਕੂਲ ਮੁਖੀ ਧਵਨ ਕੁਮਾਰ ਦਾ ਧੰਨਵਾਦ ਕੀਤਾ ਗਿਆ, ਉੱਥੇ ਹੀ ਗੁਰੂਕੁਲ ਸਟਾਰ ਖਿਤਾਬ ਜਿੱਤਣ ਵਾਲੇ ਅਧਿਆਪਕਾਂ ਵਲੋਂ ਟੀ-ਪਾਰਟੀ ਦਾ ਇੰਤਜ਼ਾਮ ਕੀਤਾ ਗਿਆ, ਜਿਸ ਵਿੱਚ ਸਾਰੇ ਸਟਾਫ਼ ਨੇ ਸਕੂਲ ਮੁਖੀ ਧਵਨ ਕੁਮਾਰ ਨਾਲ ਇਕੱਠਿਆਂ ਹੋ ਕੇ ਇਸ ਨਿੱਘੀ ਪਾਰਟੀ ਵਿੱਚ ਸ਼ਿਰਕਤ ਕੀਤੀ ਅਤੇ ਇਸ ਖੁਸ਼ਨੁਮਾ ਮਾਹੌਲ ਦਾ ਅਨੰਦ ਮਾਣਿਆ।