ਕੋਟਕਪੂਰਾ, 12 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂਕੁਲ ਸਕੂਲ ਸਿੱਖਿਆ ਦੇ ਖੇਤਰ ਵਿੱਚ ਆਪਣੀ ਪ੍ਰਤਿਬੱਧਤਾ ਦਾ ਅਹਿਸਾਸ ਕਰਵਾਉਣ ਵਿੱਚ ਮੁੱਲ ਭਰਪੂਰ ਯੋਗਦਾਨ ਪਾ ਰਿਹਾ ਹੈ। ਇਹ ਦੱਸਦੇ ਹੋਏ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਸਕੂਲ ਦੇ ਦਸ ਅਧਿਆਪਕਾਂ ਨੂੰ ਇਸ ਸਾਲ ਦੇ ‘ਸਰਵੋਤਮ ਅਧਿਆਪਕ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੇ ਅਧਿਆਪਕਾਂ ਵਿੱਚੋਂ ਮੈਡਮ ਅਮਨਦੀਪ ਕੌਰ, ਜਗਮੀਤ ਕੌਰ, ਸੁਖਦੀਪ ਕੌਰ, ਨੈਨਸੀ ਸ਼ਰਮਾ, ਨਸੀਮ ਬਾਨੋ ਅਤੇ ਸ਼੍ਰੀਮਾਨ ਅਮਨਦੀਪ ਸਿੰਘ ਨੂੰ ਸੀ. ਟੀ ਯੂਨੀਵਰਸਿਟੀ ਲੁਧਿਆਣਾ ਦੇ ਚਾਂਸਲਰ ਸ਼੍ਰੀਮਾਨ ਚਰਨਜੀਤ ਸਿੰਘ ਚੰਨੀ, ਅਤੇ ਵਾਈਸ ਚਾਂਸਲਰ ਸ਼੍ਰੀਮਾਨ ਅਭਿਸ਼ੇਕ ਤ੍ਰਿਪਾਠੀ ਜੀ ਦੁਆਰ ਬੈਸਟ ਟੀਚਰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆl ਨਾਲ ਹੀ ਨਾਲ ਮੈਡਮ ਜਸਪ੍ਰੀਤ ਕੌਰ, ਰਮਨਦੀਪ ਕੌਰ ਅਤੇ ਸ਼੍ਰੀਮਾਨ ਰਿਸ਼ਭ ਪਟੇਲ ਨੂੰ ਐਡੂਫ਼ੀਡ ਫਾਊਂਡੇਸ਼ਨ ਦੁਆਰਾ ਸਰਵੋਤਮ ਅਧਿਆਪਕ ਹੋਣ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆl ਇਹ ਪੁਰਸਕਾਰ ਸਿਰਫ ਸਾਡੇ ਅਧਿਆਪਕਾਂ ਦੀ ਮਿਹਨਤ ਦਾ ਪ੍ਰਤੀਕ ਨਹੀਂ, ਸਗੋਂ ਸਾਰੇ ਵਿਦਿਆਰਥੀਆਂ ਲਈ ਇੱਕ ਪ੍ਰੇਰਣਾ ਸੰਦੇਸ਼ ਵੀ ਹਨ। ਇਹ ਪੁਰਸਕਾਰ ਸਕੂਲ ਵਿੱਚ ਉੱਚ ਕਦਰ ਦੇ ਅਕਾਦਮਿਕ ਮਿਆਰ ਅਤੇ ਵਿਦਿਆਰਥੀਆਂ ਦੀ ਸਫਲਤਾ ਵੱਲ ਸਾਡੇ ਦ੍ਰਿੜ਼ ਸੰਕਲਪ ਦਾ ਸੱਚਾ ਪ੍ਰਤੀਕ ਹਨ। ਪੁਰਸਕਾਰ ਹਾਸਿਲ ਕਰਨ ਵਾਲੇ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ ਵਿੱਚ ਬੇਮਿਸਾਲ ਯੋਗਦਾਨ ਪਾਇਆ ਹੈ। ਉਹਨਾਂ ਦੀ ਲਗਨ, ਨਵੀਨਤਾ, ਅਤੇ ਸਮਰਪਣ ਦੇ ਕਾਰਨ, ਸਕੂਲ ਦਾ ਨਾਮ ਰੌਸ਼ਨ ਹੋਇਆ ਹੈ।ਵਿਦਿਆਰਥੀ ਜੀਵਨ ਵਿੱਚ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਨਵੇਂ ਰਾਹਾਂ ਤੇ ਚੱਲਣ ਲਈ ਪ੍ਰੇਰਿਤ ਕਰਦੇ ਹਨ ਅਤੇ ਉਹਨਾਂ ਨੂੰ ਸਫਲਤਾ ਦੀ ਮੰਜਿਲ ਤੱਕ ਪਹੁੰਚਾਉਣ ਵਿੱਚ ਸਹਾਇਕ ਸਾਬਿਤ ਹੋ ਰਹੇ ਹਨ। ਇਸ ਪ੍ਰਾਪਤੀ ਲਈ ਸਾਰੇ ਅਧਿਆਪਕਾਂ ਨੂੰ ਸਕੂਲ ਮੁਖੀ ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧਵਨ ਕੁਮਾਰ ਵੱਲੋਂ ਜਿੱਥੇ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਭਵਿੱਖ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਮੂਹ ਅਧਿਆਪਕ ਵਰਗ ਤੋਂ ਉਮੀਦ ਕਰਦੇ ਹਨ ਕਿ ਉਹ ਅਜਿਹੀ ਮਿਹਨਤ ਨਾਲ ਅੱਗੇ ਵੀ ਸਿੱਖਿਆ ਦੀ ਦੁਨੀਆ ਵਿੱਚ ਸਫਲਤਾ ਦੇ ਨਵੇਂ ਰਾਹ ਸਥਾਪਤ ਕਰਨਗੇl