ਵਿਦਿਆਰਥੀਆਂ ਨੇ ਨਾਗਰਿਕਤਾ ਦੇ ਕਿਰਤਾਂ ਅਤੇ ਅਜ਼ਾਦੀ ਦੇ ਅਦਾਕਾਰਾਂ ਦੀ ਯਾਦਗਾਰੀ ਪ੍ਰਦਰਸ਼ਨੀ ਕਰਦਿਆਂ ਕੋਰਿਓਗ੍ਰਾਫੀ ਪੇਸ਼ ਕੀਤੀ
ਕੋਟਕਪੂਰਾ, 17 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵਿਖ਼ੇ 78ਵੇਂ (ਸੁਤੰਤਰਤਾ) ਅਜ਼ਾਦੀ ਦਿਵਸ ਮੌਕੇ ਸਕੂਲ ਵਿੱਚ ਵੱਡੇ ਪੈਮਾਣੇ ‘ਤੇ ਸਮਾਰੋਹ ਮਨਾਇਆ ਗਿਆ। ਸਕੂਲ ਮੁਖੀ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਵੱਲੋਂ ਇਸ ਸਮਾਰੋਹ ਦੇ ਸ਼ੁਰੂ ਵਿੱਚ ਸਕੂਲ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਦੇ ਨਾਲ ਮਿਲ ਕੇ ਤਿਰੰਗਾ ਫਹਿਰਾਇਆ ਅਤੇ ਰਾਸ਼ਟਰੀ ਗੀਤ ਗਾਇਆ ਗਿਆl ਸ਼੍ਰੀ ਧਵਨ ਕੁਮਾਰ ਜੀ ਨੇ ਆਜ਼ਾਦੀ ਦਿਵਸ ‘ਤੇ ਵਿਸ਼ੇਸ਼ ਆਜ਼ਾਦੀ ਘੁਲਾਟੀਆਂ ਅਤੇ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਬੱਚਿਆਂ ਦੇ ਨਾਲ ਵਿਚਾਰ ਸਾਂਝੇ ਕੀਤੇ, ਨਾਲ ਹੀ ਨਾਲ ਆਜ਼ਾਦੀ ਦੇ ਇਤਿਹਾਸ ਤੇ ਲੰਬੇ ਸਫ਼ਰ ਦੀ ਯਾਦ ਦਿਵਾਈ ਅਤੇ ਭਵਿੱਖ ਲਈ ਚੰਗੇ ਸੰਕਲਪਾਂ ਲਈ ਪ੍ਰੇਰਿਤ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਤੌਰ ‘ਤੇ ਸਮਾਰੋਹ ਮਨਾਇਆ ਗਿਆl ਇਸ ਪ੍ਰੋਗਰਾਮ ਵਿੱਚ ਕਈ ਵਿਦਿਆਰਥੀਆਂ ਨੇ ਨਾਗਰਿਕਤਾ ਦੇ ਕਿਰਤਾਂ ਅਤੇ ਅਜ਼ਾਦੀ ਦੇ ਅਦਾਕਾਰਾਂ ਦੀ ਯਾਦਗਾਰੀ ਪ੍ਰਦਰਸ਼ਨੀ ਕਰਦਿਆਂ ਕੋਰਿਓਗ੍ਰਾਫੀ ਪੇਸ਼ ਕਰਕੇ ਸ਼ਰਧਾ ਭਾਵਨਾ ਨਾਲ ਮਾਣ ਸਨਮਾਣ ਭੇਟ ਕੀਤਾ। ਸਾਰੇ ਵਿਦਿਆਰਥੀਆਂ ਨੇ ਇਸ ਦਿਨ ਨੂੰ ਮਨਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਅਤੇ ਸਾਰੇ ਮੂਲਧਾਰਾ ਕਿਰਤਾਂ ਦੇ ਪ੍ਰਤੀ ਆਪਣੇ ਅਹਿਸਾਸਾਂ ਨੂੰ ਵੱਖ-ਵੱਖ ਰੂਪਾਂ ਵਿੱਚ ਵਿਆਪਕ ਪ੍ਰਗਟ ਕੀਤਾ।ਆਜ਼ਾਦੀ ਦੇ ਸੰਗਰਾਮ ਵਿੱਚ ਵਿਸ਼ੇਸ਼ ਤੌਰ ‘ਤੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀl ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੀਆਂ ਗਈਆਂ ਗਤੀਵਿਧੀਆਂ ਵਿੱਚ ਸ਼ਹੀਦ ਏ ਆਜ਼ਮ ਭਗਤ ਸਿੰਘ, ਸ਼ਹੀਦ ਸੁਖਦੇਵ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਦੇ ਚਰਿੱਤਰ ਦੀ ਪੇਸ਼ਕਾਰੀ ਕਰਕੇ ਵੱਖ ਵੱਖ ਰੋਲ ਅਦਾ ਕੀਤੇ ਅਤੇ ਉਸ ਸਮੇਂ ਦੀਆਂ ਜਾਲਮ ਅੰਗਰੇਜ਼ ਸਰਕਾਰਾਂ ਦੁਆਰਾ ਕੀਤੇ ਗਏ ਅੱਤਿਆਚਾਰ ਦੇ ਰੂ-ਬ-ਰੂ ਕਰਵਾਇਆl ਇਸ ਮੌਕੇ ਬੱਚਿਆਂ ਵਿੱਚ ਕਾਫ਼ੀ ਜਨੂੰਨ ਅਤੇ ਜੋਸ਼ ਵੇਖਿਆ ਗਿਆl ਆਜ਼ਾਦੀ ਦੇ ਇਤਿਹਾਸ ਅਤੇ ਭਾਰਤ ਦੀ ਅੱਗੇ ਦੀ ਯਾਤਰਾ ਨੂੰ ਲੈ ਕੇ ਬੱਚਿਆਂ ਵਿੱਚ ਹੌਂਸਲੇ ਅਤੇ ਉਤਸ਼ਾਹ ਦੀ ਲਹਿਰ ਦਿਖਾਈ ਦਿੱਤੀ ਅਤੇ ਇਸ ਪ੍ਰੋਗਰਾਮ ਦੀ ਸਮਾਪਤੀ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਭਰਿਆ ਪੰਡਾਲ ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉੱਠਿਆl
