ਸਮਾਜ ਦੇ ਲੋੜਵੰਦ ਤਬਕੇ ਨੂੰ ਫਲਾਂ ਅਤੇ ਦੀਵਿਆਂ ਦਾ ਦਾਨ ਕਰ ਕੇ ਸਾਂਝੀ ਕੀਤੀ ਦੀਵਾਲ਼ੀ ਦੀ ਖੁਸ਼ੀ
ਦੀਵਾਲੀ ਦੀਆਂ ਖੁਸ਼ੀਆਂ ਦੂਜਿਆਂ ਨਾਲ ਸਾਂਝਾ ਕਰਨ ‘ਤੇ ਵਿਦਿਆਰਥੀਆਂ ਅੰਦਰ ਨੈਤਿਕ ਗੁਣ ਪੈਦਾ ਕਰਦੀਆਂ ਹਨ : ਡਾ. ਧਵਨ ਕੁਮਾਰ

ਕੋਟਕਪੂਰਾ, 3 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਦੁਆਰਾ ਤਿਉਹਾਰ ਦਿਵਾਲ਼ੀ ਦੀ ਖੁਸ਼ੀ ਦੇ ਮੌਕੇ ‘ਤੇ ਕਈ ਰੌਚਕ ਮੁਕਾਬਲਿਆਂ ਅਤੇ ਇਵੈਂਟਾਂ ਦਾ ਆਯੋਜਨ ਕੀਤਾ ਗਿਆ। ਦਿਵਾਲੀ ਦੀਆਂ ਖੁਸ਼ੀਆਂ ਵਿਦਿਆਰਥੀਆਂ ਨੂੰ ਆਪਣੀ ਕਲਾ, ਰਚਨਾਤਮਕਤਾ ਅਤੇ ਤਿਉਹਾਰ ਪ੍ਰਤੀ ਜੋਸ਼ ਦਰਸਾਉਣ ਲਈ ਮੌਕਾ ਦਿੰਦੀਆਂ ਹਨl
ਇਸ ਤਿਉਹਾਰ ਦੇ ਮੌਕੇ ‘ਤੇ ਆਯੋਜਿਤ ਮੁਕਾਬਲਿਆਂ ਵਿੱਚ ਦੀਵਾ ਡੈਕੌਰੇਸ਼ਨ, ਦਿਵਾਲ਼ੀ ਕਾਰਡ, ਦਿਵਾਲ਼ੀ ਚਾਰਟ, ਬੋਰਡ ਡੈਕੌਰੇਸ਼ਨ, ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ ਗਏl ਇਸ ਮੌਕੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਜੀ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆl ਤਿਉਹਾਰਾਂ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਅਤੇ ਵਿਦਿਆਰਥੀਆਂ ਅੰਦਰ ਦਿਆ ਭਾਵਨਾ ਪੈਦਾ ਕਰਨ ਲਈ ਸਾਡੇ ਸਮਾਜ ਦੇ ਲੋੜਵੰਦ ਤਬਕੇ ਲਈ ਵਿਦਿਆਰਥੀਆਂ ਦੁਆਰਾ ਇੱਕ ਵਿਲੱਖਣ ਕੋਸ਼ਿਸ਼ ਕੀਤੀ ਗਈl ਜਮਾਤ ਨਰਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਨੇ ਤਾਜ਼ੇ ਫਲਾਂ ਦੇ ਦਾਨ ਵਿੱਚ ਯੋਗਦਾਨ ਪਾਇਆ ਅਤੇ ਇਹਨਾਂ ਫਲਾਂ ਨੂੰ ਸਕੂਲ ਵਿੱਚ ਇੱਕਤਰ ਕਰ ਕੇ ਵਿਦਿਆਰਥੀਆਂ ਵੱਲੋਂ ਸਕੂਲ ਤੋਂ ਨੇੜਲੇ ਪਿੰਡਾਂ ਵਿੱਚ ਜਾ ਕੇ ਲੋੜਵੰਦ ਲੋਕਾਂ ਨੂੰ ਦਾਨ ਕੀਤਾ ਗਿਆl ਅਜਿਹੀਆਂ ਗਤੀਵਿਧੀਆਂ ਜਿੱਥੇ ਸਮਾਜ ਵਿੱਚ ਊਚ ਨੀਚ ਨੂੰ ਠੱਲ ਪਾਉਣ ਵਿੱਚ ਮਦਦਗਾਰ ਸਾਬਿਤ ਹੁੰਦੀਆਂ ਹਨ ਉੱਥੇ ਹੀ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਵੀ ਕਰਦੀਆਂ ਹਨl ਇਸ ਤੋਂ ਇਲਾਵਾ ਸਾਰੇ ਵਿਦਿਆਰਥੀਆਂ ਨੇ ਰਲ ਕੇ ਆਪੋ ਆਪਣੀਆਂ ਜਮਾਤਾਂ ਦੀ ਸਜਾਵਟ ਵੀ ਕੀਤੀ ਜਿਸ ਵਿੱਚ ਸਮੂਹ ਅਧਿਆਪਕ ਸਹਿਬਾਨ ਦਾ ਸੰਪੂਰਨ ਸਹਿਯੋਗ ਰਿਹਾl ਇਹਨਾਂ ਸਭ ਗਤੀਵਿਧੀਆਂ ਦੇ ਚਲਦਿਆਂ ਸਕੂਲ ਮੁਖੀ ਡਾਇਰੈਕਟਰ ਪ੍ਰਿੰਸੀਪਲ ਡਾ. ਧਵਨ ਕੁਮਾਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀਆਂ ਅਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਸ਼ੁੱਭਕਾਮਨਾਵਾਂ ਭੇਟ ਕੀਤੀਆਂl

