ਸੀਨੀਅਰ ਪੱਧਰ ਦੇ ਵਿਦਿਆਰਥੀਆਂ ਦੀਆਂ ਟੀਮਾਂ ਤਿਆਰ ਕਰਕੇ ਐਕਸਪਲੋਰ ਦ ਵਰਲਡ ਥੀਮ ਉੱਤੇ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ
ਕੋਟਕਪੂਰਾ, 2 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਜੋਕੇ ਸਮੇਂ ‘ਚ ਵਿਦਿਆਰਥੀ ਜੀਵਨ ਵਿੱਚ ਵੱਧ ਰਹੇ ਤਨਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ਵੱਲੋਂ ਹਰੇਕ ਮਹੀਨੇ ਦੇ ਅੰਤ ਉੱਤੇ ਬੈਗ-ਰਹਿਤ ਦਿਨ ਨਿਰਧਾਰਿਤ ਕੀਤਾ ਗਿਆ ਹੈ, ਕਿਉਂਕਿ ਬੈਗ-ਰਹਿਤ ਦਿਨ ਉਹ ਦਿਨ ਹੁੰਦਾ ਹੈ, ਜਦੋਂ ਵਿਦਿਆਰਥੀਆਂ ਨੂੰ ਆਪਣੇ ਭਾਰੀ ਬੈਗ ਸਕੂਲ ਲਿਜਾਣ ਦੀ ਲੋੜ ਨਹੀਂ ਹੁੰਦੀ। ਇਸ ਦੀ ਬਜਾਏ, ਉਹ ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹਨ, ਜੋ ਉਹਨਾਂ ਦੇ ਪਾਠਕ੍ਰਮ ਨਾਲ ਸਬੰਧਤ ਹਨ ਪਰ ਉਹਨਾਂ ਨੂੰ ਪਾਠ-ਪੁਸਤਕਾਂ ਅਤੇ ਕਾਪੀਆਂ ਦੀ ਲੋੜ ਨਹੀਂ ਹੁੰਦੀ। ਇਹ ਪਹਿਲਕਦਮੀ ਵਿਦਿਆਰਥੀਆਂ ਅੰਦਰ ਵਿਲੱਖਣ ਅਤੇ ਭਰਪੂਰ ਵਿਦਿਅਕ ਅਨੁਭਵ ਪ੍ਰਦਾਨ ਕਰਨ ਲਈ ਨਿਰਧਾਰਿਤ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਪ੍ਰੋਜੈਕਟ ਅਤੇ ਹੁਨਰ-ਅਧਾਰਤ ਸਿਖਲਾਈ ਵਿੱਚ ਨਿਪੁੰਨ ਕੀਤਾ ਜਾ ਸਕੇl ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਸਕੂਲ ਟੀਮ ਨੇ ਵੱਖੋ ਵੱਖਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਇਸ ਮਹੀਨੇ ਦੇ ‘ਨੋ ਬੈਗ ਡੇ’ ਦੇ ਨਿਰਧਾਰਤ ਥੀਮ “ਐਕਸਪਲੋਰ ਦ ਵਰਲਡ” ਵਿਸ਼ੇ ਨਾਲ਼ ਸੰਬੰਧਤ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਨਿਰਧਾਰਤ ਕੀਤਾ, ਜਿਸ ਵਿੱਚ ਪ੍ਰਾਇਮਰੀ ਪੱਧਰ ਦੇ ਬੱਚਿਆਂ ਨੂੰ ਵੱਖ ਵੱਖ ਰਾਜਾਂ ਨਾਲ਼ ਸੰਬੰਧਤ ਡਰੈੱਸ ਪਹਿਣ ਕੇ ਆਉਣ ਲਈ ਅਤੇ ਸਪੈਸ਼ਲ ਡਿਸ਼ ਲੈ ਕੇ ਆਉਣ ਲਈ ਕਿਹਾ ਤਾਂ ਕਿ ਬੱਚਿਆਂ ਨੂੰ ਦੁਨੀਆਂ ਦੇ ਹਰ ਖੇਤਰ ਦੇ ਸੱਭਿਆਚਾਰ ਤੋਂ ਜਾਣੂ ਕਰਵਾਇਆ ਜਾ ਸਕੇl ਇਸ ਗਤੀਵਿਧੀ ਵਿੱਚ ਸਾਰੇ ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦੇ ਪਹਿਰਵੇ ਪਹਿਣ ਕੇ ਹਰੇਕ ਖੇਤਰ ਦੇ ਸੱਭਿਆਚਾਰ ਦੀ ਪੇਸ਼ਕਾਰੀ ਕੀਤੀl ਮਿਡਲ ਪੱਧਰ ਦੇ ਵਿਦਿਆਰਥੀਆਂ ਨੂੰ ਥੀਮ ਨਾਲ਼ ਸੰਬੰਧਤ ਡੌਕੂਮੈਂਟਰੀ ਮੂਵੀ ਦਿਖਾਈ ਗਈ, ਜਿਸ ਨੂੰ ਦੇਖਦੇ ਬੱਚਿਆਂ ਨੇ ਵੱਖ ਵੱਖ ਖੇਤਰਾਂ ਦੇ ਸੱਭਿਆਚਾਰ ਦੇ ਨਾਲ਼-ਨਾਲ਼ ਪ੍ਰਸਿੱਧ ਅਜੂਬਿਆਂ ਬਾਰੇ ਜਾਣਕਾਰੀ ਇਕੱਠੀ ਕੀਤੀl ਸੀਨੀਅਰ ਪੱਧਰ ਦੇ ਵਿਦਿਆਰਥੀਆਂ ਦੀਆਂ ਚਾਰ ਟੀਮਾਂ ਤਿਆਰ ਕਰਕੇ ਐਕਸਪਲੋਰ ਦ ਵਰਲਡ ਥੀਮ ਉੱਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਚਾਰ ਟੀਮਾਂ ਨਾਲੰਦਾ, ਤਕਸ਼ਿਲਾ, ਉੱਜੈਨ ਅਤੇ ਵੱਲਭੀ ਹਾਊਸ ਦੇ ਬੱਚਿਆਂ ਨੇ ਹਿੱਸਾ ਲਿਆl ਜਿਸ ਵਿੱਚ ਤਕਸ਼ਿਲਾ ਹਾਊਸ ਨੇ ਇਸ ਮੁਕਾਬਲੇ ‘ਚ ਬਾਜ਼ੀ ਮਾਰੀl ਇਸ ਦੇ ਨਾਲ਼ ਹੀ ਵਿਦਿਆਰਥੀਆਂ ਨੂੰ ਅਜਿਹੀਆਂ ਸਕਿੱਲ ਬੇਸਡ ਗਤੀਵਿਧੀਆਂ ਕਰਵਾਈਆਂ ਗਈਆਂ ਜਿਹਨਾਂ ਦੀ ਨਿਪੁੰਨਤਾ ਨਾਲ਼ ਆਪਣੇ ਹਰ ਕੰਮ ਨੂੰ ਖੁਦ ਕਰਨ ਲਈ ਪਰਪੱਕ ਹੋ ਜਾਣl ਇਹਨਾਂ ਸਾਰੀਆਂ ਗਤੀਵਿਧੀਆਂ ਨੂੰ ਲੈ ਕੇ ਬੱਚਿਆਂ ਵਿੱਚ ਕਾਫ਼ੀ ਉਤਸ਼ਾਹ ਦੇਖਿਆ ਗਿਆ l ਜਿੱਥੇ *ਨੋ ਬੈਗ ਡੇ* ਵਿਦਿਆਰਥੀਆਂ ਅੰਦਰਲੀ ਕਲਾ ਨੂੰ ਨਿਖ਼ਾਰਨ, ਸਿਰਜਣਾਤਮਕ ਸੋਚ, ਨਿਪੁੰਨਤਾ ਅਤੇ ਆਲੋਚਨਾਤਮਕ ਸੋਚ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਵਿੱਚ ਸਫ਼ਲ ਰਿਹਾ, ਉੱਥੇ ਹੀ ਮਾਪਿਆਂ ਅੰਦਰ ਇਹਨਾਂ ਗਤੀਵਿਧੀਆਂ ਨੂੰ ਲੈ ਕੇ ਖੁਸ਼ੀ ਅਤੇ ਉਤਸ਼ਾਹ ਦੇਖਿਆ ਗਿਆl ਇਸ ਸ਼ਲਾਘਾਯੋਗ ਗਤੀਵਿਧੀ ਦੀ ਉਸਤਤ ਕਰਦਿਆਂ ਮਾਪਿਆਂ ਨੇ ਡਾਇਰੈਕਟਰ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਦਾ ਸੰਪੂਰਨ ਸਹਿਯੋਗ ਕੀਤਾ, ਨਾਲ਼ ਹੀ ਨਾਲ਼ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਨਿਪੁੰਨਤਾ ਭਰਪੂਰ ਗਤੀਵਿਧੀਆਂ ਕਰਨ ਦਾ ਸਮਰਥਨ ਵੀ ਕੀਤਾl