ਹਰ ਜਮਾਤ ਦੇ ਪਹਿਲੇ ਤਿੰਨ ਦਰਜੇ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨ : ਪਿ੍ਰੰਸੀਪਲ ਧਵਨ ਕੁਮਾਰ
ਕਿੰਡਰ ਗਾਰਟਨ ਦੇ ਬੱਚਿਆਂ ਨੇ ਵਾਤਾਵਰਣ ਨੂੰ ਸਮਰਪਿਤ ਨਾਟਕ ਦੀ ਪੇਸ਼ਕਾਰੀ ਕੀਤੀ
ਕੋਟਕਪੂਰਾ/ਮੋਗਾ, 6 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱੈਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਸੰਸਥਾ (ਮਹਿਣਾ) ਦੇ ਡਾਇਰੈਕਟਰ/ਪਿ੍ਰੰਸੀਪਲ ਧਵਨ ਕੁਮਾਰ ਦੀ ਦੇਖ-ਰੇਖ ਹੇਠ ਚਲਾਈ ਜਾ ਰਹੀ ਹੈ ਵਿੱਚ ਸਲਾਨਾ ਨਤੀਜੇ ਦਾ ਐਲਾਨ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਧਵਨ ਕੁਮਾਰ ਨੇ ਸਕੂਲ ਵਿਖੇ ਆਏ ਹੋਏ ਮਾਪਿਆਂ ਅਤੇ ਬੱਚਿਆਂ ਦਾ ਤਹਿ-ਦਿਲੋਂ ਕਰਦਿਆਂ ਨਤੀਜਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਕਿੰਡਰ ਗਾਰਡਨ ਦੇ ਪਿਆਰੇ-ਪਿਆਰੇ ਬੱਚਿਆਂ ਨੇ ਸਵਾਗਤੀ ਗੀਤ ਦੇ ਨਾਲ-ਨਾਲ ਵਾਤਾਵਰਨ ਨੂੰ ਸਮਰਪਿਤ ਇੱਕ ਨਾਟਕ ਦੀ ਪੇਸ਼ਕਾਰੀ ਕੀਤੀ। ਪ੍ਰੋਗਰਾਮ ’ਚ ਆਏ ਹੋਏ ਮਹਿਮਾਨਾਂ ਲਈ ਚਾਹ ਅਤੇ ਨਾਸ਼ਤੇ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹਰ ਜਮਾਤ ਦੇ ਪਹਿਲੇ ਤਿੰਨ ਦਰਜੇ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਜਿੰਨਾਂ ’ਚ ਨਰਸਰੀ ’ਚੋਂ ਨੂਰਦੀਪ ਕੌਰ (ਪਹਿਲਾ ਸਥਾਨ), ਗੁਰਵਾਜ ਸਿੰਘ (ਦੂਜਾ ਸਥਾਨ), ਦਿਲਰੀਤ ਕੌਰ (ਤੀਜਾ ਸਥਾਨ), ਐੱਲ.ਕੇ.ਜੀ. ’ਚੋਂ ਏਕਮਨੂਰ ਸਿੰਘ (ਪਹਿਲਾ ਸਥਾਨ), ਸਤਵੀਰ ਸਿੰਘ ਗਿੱਲ (ਪਹਿਲਾ ਸਥਾਨ), ਅਗਮ ਸਰਮਾ (ਦੂਜਾ ਸਥਾਨ), ਹਰਗੁਨ (ਤੀਜਾ ਸਥਾਨ), ਯੂ.ਕੇ.ਜੀ. ’ਚੋਂ ਤਨਵੀਰ ਕੌਰ (ਪਹਿਲਾ ਸਥਾਨ), ਜਸਕਰਨ ਸਿੰਘ (ਦੂਜਾ ਸਥਾਨ), ਅਵਨੀਤ ਕੌਰ (ਤੀਜਾ ਸਥਾਨ), ਜਮਾਤ-ਪਹਿਲੀ ’ਚੋਂ ਬਨਰੀਤ ਕੌਰ (ਪਹਿਲਾ ਸਥਾਨ), ਸਮਰਵੀਰ ਸਿੰਘ (ਦੂਜਾ ਸਥਾਨ), ਵਰਦਾਨ ਸਿੰਘ (ਤੀਜਾ ਸਥਾਨ), ਜਮਾਤ-ਦੂਜੀ ’ਚੋਂ ਪ੍ਰਤੀਕ ਸਿੰਘ (ਪਹਿਲਾ ਸਥਾਨ), ਮਨਜੋਤ ਕੌਰ (ਦੂਜਾ ਸਥਾਨ), ਗੁਰਅਸੀਸ ਕੌਰ (ਤੀਜਾ ਸਥਾਨ), ਜਮਾਤ-ਤੀਜੀ ’ਚੋਂ ਰਾਇਜਾ (ਪਹਿਲਾ ਸਥਾਨ), ਪ੍ਰੀਤਜੋਤ ਸਿੰਘ (ਦੂਜਾ ਸਥਾਨ), ਗੁਰਲੀਨ ਕੌਰ (ਤੀਜਾ ਸਥਾਨ), ਗੁਰਵਾਰਿਸਜੀਤ ਸਿੰਘ (ਤੀਜਾ ਸਥਾਨ), ਜਮਾਤ ਚੌਥੀ-ਏ ’ਚੋਂ ਸਹਿਜਪ੍ਰੀਤ ਕੌਰ (ਪਹਿਲਾ ਸਥਾਨ), ਜਸਲੀਨ ਸਿੰਘ ਸੇਖੋਂ (ਦੂਜਾ ਸਥਾਨ), ਹਰਸਿਮਰਤ ਕੌਰ (ਤੀਜਾ ਸਥਾਨ), ਜਮਾਤ ਚੌਥੀ-ਬੀ ’ਚੋਂ ਹਰਕੀਰਤ ਕੌਰ (ਪਹਿਲਾ ਸਥਾਨ), ਹਰਜੋਤ ਕੌਰ (ਦੂਜਾ ਸਥਾਨ), ਹਰਲੀਨ ਕੌਰ (ਦੂਜਾ ਸਥਾਨ), ਮਨਕੀਰਤ ਕੌਰ (ਤੀਜਾ ਸਥਾਨ), ਜਮਾਤ ਪੰਜਵੀਂ ’ਚੋਂ ਅਮਾਨਤ ਕੌਰ (ਪਹਿਲਾ ਸਥਾਨ), ਤੇਜਸਵੀ (ਦੂਜਾ ਸਥਾਨ), ਹਰਨਾਜ ਕੌਰ ਸੰਧੂ (ਤੀਜਾ ਸਥਾਨ), ਜਮਾਤ ਛੇਵੀਂ ’ਚੋਂ ਸੀਰਤ ਧਾਲੀਵਾਲ (ਪਹਿਲਾ ਸਥਾਨ), ਗੁਰਨੂਰ ਕੌਰ (ਦੂਜਾ ਸਥਾਨ), ਸੁਪਨੀਤ ਕੌਰ (ਤੀਜਾ ਸਥਾਨ), ਜਮਾਤ 7ਵੀਂ ’ਚੋਂ ਹਰਨੂਰ ਕੌਰ (ਪਹਿਲਾ ਸਥਾਨ), ਮੁਸਕਾਨ (ਦੂਜਾ ਸਥਾਨ), ਅਧਿਰਾਜ ਸਿੰਘ (ਤੀਜਾ ਸਥਾਨ), ਜਮਾਤ ਅੱਠਵੀਂ ’ਚੋਂ ਸੁਭੇਗ ਸਿੰਘ (ਪਹਿਲਾ ਸਥਾਨ), ਅਵੀਜੋਤ ਸਿੰਘ ਢਿੱਲੋਂ (ਦੂਜਾ ਸਥਾਨ), ਸ਼ਗੁਨਪ੍ਰੀਤ ਕੌਰ (ਤੀਜਾ ਸਥਾਨ), ਜਮਾਤ ਨੌਂਵੀਂ ’ਚੋਂ ਨਿਰੰਜਨ ਸਿੰਘ (ਪਹਿਲਾ ਸਥਾਨ), ਖੁਸ਼ਪ੍ਰੀਤ ਸਿੰਘ ਸਰਾਂ (ਦੂਜਾ ਸਥਾਨ), ਹਰਿੰਦਰ ਸਿੰਘ (ਤੀਜਾ ਸਥਾਨ), 11ਵੀਂ (ਸਾਇੰਸ) ’ਚੋਂ ਮਨਪ੍ਰੀਤ ਕੌਰ ਢਿੱਲੋਂ (ਪਹਿਲਾ ਸਥਾਨ), ਗਗਨਦੀਪ ਕੌਰ (ਦੂਜਾ ਸਥਾਨ), ਜਸਕਰਨਦੀਪ ਕੌਰ (ਤੀਜਾ ਸਥਾਨ), 11ਵੀਂ (ਆਰਟਸ) ’ਚੋਂ ਨਵਦੀਪ ਸਿੰਘ (ਪਹਿਲਾ ਸਥਾਨ), ਗੁਰਪ੍ਰੀਤ ਸਿੰਘ (ਦੂਜਾ ਸਥਾਨ), ਅਕਾਸ਼ਦੀਪ ਸਿੰਘ (ਤੀਜਾ ਸਥਾਨ), 11ਵੀਂ (ਕਾਮਰਸ) ਗੁਰਲੀਨ ਕੌਰ ਸੰਧੂ (ਪਹਿਲਾ ਸਥਾਨ), ਵੀਰਪਾਲ ਕੌਰ ਢਿੱਲੋਂ (ਦੂਜਾ ਸਥਾਨ), ਪਿ੍ਰੰਸ ਸਿੰਘ (ਤੀਜਾ ਸਥਾਨ) ਹਾਸਿਲ ਕੀਤਾ। ਇਸਦੇ ਨਾਲ ਹੀ ਬੀਤੇ ਵਰੇ ’ਚ ਜਿਲਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ’ਚ ਚੰਗੇ ਮੁਕਾਮ ਹਾਸਿਲ ਕਰਨ ਵਾਲੇ ਵਿਦਿਆਰਥੀਆ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰਲੇ ਪਲਾਂ ’ਚ ਪਿ੍ਰੰਸੀਪਲ ਧਵਨ ਕੁਮਾਰ ਨੇ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਚੰਗੇ ਨਤੀਜਿਆਂ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ’ਚ ਵਿੱਦਿਅਕ ਖੇਤਰ ’ਚ ਹੋਰ ਦੁੱਗਣੀ ਮਿਹਨਤ ਕਰਕੇ ਉਚਾਈਆਂ ਨੂੰ ਹਾਸਿਲ ਕਰਨ ਲਈ ਸ਼ੱੁਭਕਾਮਨਾਵਾਂ ਵੀ ਦਿੱਤੀਆਂ।