ਕੋਟਕਪੂਰਾ, 12 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਗੁਰੂ ਰਵਿਦਾਸ ਮੰਦਿਰ ’ਚ ਇਕ ਮੀਟਿੰਗ ਕੀਤੀ ਗਈ, ਜਿਸ ’ਚ ਐਸ.ਸੀ./ਬੀ.ਸੀ. ਮਹਾਂਪੰਚਾਇਤ ਦੇ ਝੰਡੇ ਹੇਠ ਫੇਜ 7, ਮੋਹਾਲੀ ਵਿੱਚ ਲੱਗੇ ਰਿਜ਼ਰਵਸ਼ਨ ਚੋਰ ਫੜ੍ਹੋ ਮੋਰਚਾ ਦੇ ਸੰਦੇਸ਼ ਅਨੁਸਾਰ ਲੋਹੜੀ ’ਤੇ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਨੂੰ ਬਚਾਉਣ ਹਿਤ 15-7-2021 ਨੂੰ ਜਾਰੀ ਗ਼ੈਰਸੰਵਿਧਾਨਿਕ ਪੱਤਰ ਅਤੇ ਮੋਰਚੇ ਦੇ ਜੁਝਾਰੂ ਸਾਥੀ ਬਲਬੀਰ ਸਿੰਘ ਆਲਮਪੁਰ ’ਤੇ ਹੋਈ ਝੂਠੀ ਐੱਫ.ਆਈ.ਆਰ. ਦੀਆਂ ਕਾਪੀਆਂ ਸਾੜਨ ਸਬੰਧੀ ਤਿਆਰੀਆਂ ਕੀਤੀਆਂ ਗਈਆਂ ਅਤੇ ਸਾਰੇ ਸਾਥੀ ਨੇ ਇਹ ਫੈਸਲਾ ਕੀਤਾ ਗਿਆ ਕਿ ਇਸ ਵਾਰ ਦੀ ਲੋਹੜੀ ਨੂੰ ਸਾਰੇ ਪੰਜਾਬ ਵਿੱਚ ਘਰ-ਘਰ ਬਹੁਜਨਾ ਦੀ ਲੋਹੜੀ ਦਿਨ ਸ਼ਨੀਵਾਰ ਮਿਤੀ 13-7-2024 ਨੂੰ ਮਨਾਇਆ ਜਾਵੇਗਾ। ਕੋਟਕਪੂਰਾ ’ਚ ਦੁਪਹਿਰ 1:00 ਵਜੇ ਬੱਤੀਆਂ ਵਾਲੇ ਚੌਕ ’ਚ ਲੋਹੜੀ ਬਾਲੀ ਜਾਵੇਗੀ, ਕਿਉਂਕਿ ਸਰਕਾਰਾਂ ਵਲੋਂ ਬਹੁਜਨਾ ’ਤੇ ਹੋ ਰਹੇ ਧੱਕੇ ਅਤੇ ਸੰਵਿਧਾਨ ਵਿਰੋਧੀ ਕਾਰਵਾਈਆ ਸਾਰੇ ਇਕੱਠੇ ਹੋ ਕੇ ਜਵਾਬ ਦਿੱਤਾ ਜਾ ਸਕੇ। ਮੀਟਿੰਗ ਵਿੱਚ ਕੁਲਦੀਪ ਸਿੰਘ ਰਿਟਾਇਰਡ ਡੀਐੱਸਪੀ, ਨਰਿੰਦਰ ਰਾਠੌੜ, ਅਵਤਾਰ ਸਿੰਘ ਸਹੋਤਾ, ਐਡਵੋਕੇਟ ਅਵਤਾਰ ਕਿ੍ਰਸ਼ਨ, ਲੈਕਚਰਾਰ ਮੰਦਰ ਸਿੰਘ, ਰਾਜ ਕੁਮਾਰ ਟੋਨੀ, ਬਿੰਦਰਪਾਲ, ਹੁਕਮ ਚੰਦ, ਗੁਰਬਿੰਦਰ ਅੰਬੇਡਕਰੀ, ਰਾਜ ਰਾਣੀ, ਵਿਜੈ ਕੁਮਾਰ, ਅਤੇ ਬਸੰਤ ਕੁਮਾਰ, ਅਜੈ ਸਾਰਵਣ, ਵਿਕਾਸ ਚੋਹਾਨ ਆਦਿ ਵੀ ਹਾਜ਼ਰ ਸਨ।