
ਰੋਪੜ, 09 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਦਸ਼ਮੇਸ਼ ਸ਼ੋਸ਼ਲ ਵੈੱਲਫੇਅਰ ਯੂਥ ਕਲੱਬ ਵੱਲੋਂ 09 ਮਾਰਚ ਸ਼ਨੀਵਾਰ ਨੂੰ ਪਿੰਡ ਨੰਗਲ ਸਰਸਾ (ਨੇੜੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ) ਵਿਖੇ ਕਰਵਾਏ ਜਾ ਰਹੇ ਚੌਥੇ ਕਬੱਡੀ ਕੱਪ ਦੀਆਂ ਤਿਆਰੀਆਂ ਬਾਕਮਾਲ ਜਾਰੀ ਹਨ। ਇਸੇ ਦੇ ਚਲਦਿਆਂ ਇਸ ਖੇਡ ਸਮਾਗਮ ਦਾ ਪੋਸਟਰ ਗੱਬਰ ਸਿੰਘ ਐੱਸ.ਐੱਚ.ਓ. ਥਾਣਾ ਮਟੋਰ (ਮੋਹਾਲੀ) ਵੱਲੋਂ ਕੱਲ੍ਹ ਉਚੇਚੇ ਤੌਰ ‘ਤੇ ਜਾਰੀ ਕੀਤਾ ਗਿਆ। ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਹਿਲੇ ਨੰਬਰ ਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਕ੍ਰਮਵਾਰ 71000 ਅਤੇ 51000 ਦੇ ਨਗਦ ਇਨਾਮ ਦਿੱਤੇ ਜਾਣਗੇ। ਇਸੇ ਤਰ੍ਹਾਂ ਬੈਸਟ ਜਾਫੀ ਅਤੇ ਧਾਵੀ ਨੂੰ ਮੋਟਰਸਾਈਕਲਾਂ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਸਮਾਪਤੀ ਮੌਕੇ ਮਸ਼ਹੂਰ ਦੋਗਾਣਾ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ ਆਪਣੇ ਰੰਗਾਰੰਗ ਪ੍ਰੋਗਰਾਮ ਨਾਲ਼ ਰੌਣਕਾਂ ਲਾਉਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈੱਲਫੇਅਰ ਫਾਉਂਡੇਸ਼ਨ, ਸੰਦੀਪ ਸਿੰਘ, ਜੱਸੀ ਟ੍ਰਾਂਸਪੋਰਟ, ਸਿਮਰਨਜੀਤ ਸਿੰਘ, ਜੈਦੇਵ ਸਿੰਘ, ਨਿੰਮਾ ਸੁਰਤਾਪੁਰੀਆ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।