ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਐੱਸ.ਬੀ.ਆਰ.ਐੱਸ. ਗੁਰੂਕੁਲ ਸਕੂਲ ਵਿੱਚ ਵੈਦਿਕ ਗਣਿਤ ’ਤੇ ਇੱਕ ਸਫ਼ਲ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਗਣਿਤ ਦੇ ਮੁੱਖ ਸਿਧਾਂਤਾਂ ਨੂੰ ਅਸਾਨੀ ਨਾਲ ਸਿਖਾਉਣਾ ਸੀ। ਵੈਦਿਕ ਗਣਿਤ ਪ੍ਰਾਚੀਨ ਭਾਰਤੀ ਗਣਿਤ ਪ੍ਰਣਾਲੀ ਹੈ, ਜਿਸ ਦੇ ਮੂਲ ਸਿਧਾਂਤ ਤੀਵਰ ਗਣਨਾ ਅਤੇ ਲੋਜੀਕਲ ਸੋਚ ’ਤੇ ਅਧਾਰਿਤ ਹਨ। ਸੈਮੀਨਾਰ ਦੀ ਸ਼ੁਰੂਆਤ ਸ਼੍ਰੀਮਤੀ ਨੀਰੂ ਗਾਂਧੀ ਵਲੋਂ ਕੀਤੀ ਗਈ, ਸ਼੍ਰੀਮਤੀ ਨੀਰੂ ਗਾਂਧੀ ਜੀ ਇੱਕ ਅਜਿਹੇ ਸਖਸ਼ੀਅਤ ਹਨ, ਜਿੰਨਾਂ ਨੇ ਆਪਣਾ ਸਾਰਾ ਜੀਵਨ ਸਿੱਖਿਆ ਖੇਤਰ ਦੇ ਲੇਖੇ ਲਗਾਇਆ ਹੈ। ਪੰਜਾਬ ਦੇ ਵੱਖ-ਵੱਖ ਆਈਸੀਐਸ ਅਤੇ ਸੀਬੀਐਸਈ ਸਕੂਲਾਂ ਵਿੱਚ ਬਤੌਰ ਪ੍ਰਿੰਸੀਪਲ ਉਹਨਾਂ ਨੇ ਸੇਵਾ ਨਿਭਾਈ ਹੈ, ਜਿਸ ਦੇ ਚਲਦਿਆਂ ਲੰਮੇ ਸਮੇਂ ਦੇ ਤਜਰਬੇ ਤੋਂ ਬਾਅਦ ਦਸਮੇਸ ਪਬਲਿਕ ਸਕੂਲ ਫਰੀਦਕੋਟ ਤੋਂ ਸੇਵਾਮੁਕਤ ਹੋਏ ਸਿੱਖਿਆ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਉਹਨਾਂ ਵਲੋਂ “ਨੀਰੂਜ਼ ਵੈਦਿਕ ਮੈਥਸ ਐਂਡ ਸਪੋਕਨ ਇੰਗਲਿਸ਼’’ ਨਾਂਅ ਦੀ ਸੰਸਥਾ ਚਲਾਈ ਜਾ ਰਹੀ ਹੈ। ਮੈਡਮ ਨੀਰੂ ਜਿਨਾਂ ਨੇ ਵੈਦਿਕ ਗਣਿਤ ਦੇ ਮਹੱਤਵ ਅਤੇ ਇਸਦੇ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਵਿੱਚ ਯੋਗਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਨਾਲ ਹੀ ਨਾਲ ਸ਼੍ਰੀਮਤੀ ਨੀਰੂ ਗਾਂਧੀ ਨੇ ਵਿਦਿਆਰਥੀਆਂ ਨੂੰ ਵੈਦਿਕ ਗਣਿਤ ਦੇ ਕਈ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਜੋ ਕਿ ਗਣਿਤਕ ਸਮੱਸਿਆਵਾਂ ਦਾ ਹੱਲ ਸੌਖਾ ਬਣਾਉਂਦੇ ਹਨ। ਵਿਦਿਆਰਥੀਆਂ ਨੇ ਸੈਮੀਨਾਰ ਵਿੱਚ ਵਧ-ਚੜ ਕੇ ਹਿੱਸਾ ਲਿਆ ਅਤੇ ਵੈਦਿਕ ਗਣਿਤ ਦੇ ਸਿਧਾਂਤਾਂ ਨੂੰ ਸਿੱਖਣ ਲਈ ਉਤਸੁਕਤਾ ਵਿਖਾਈ। ਇਸ ਸੈਮੀਨਾਰ ਨੇ ਵਿਦਿਆਰਥੀਆਂ ਵਿੱਚ ਗਣਿਤ ਲਈ ਰੁਚੀ ਪੈਦਾ ਕੀਤੀ ਅਤੇ ਉਨਾਂ ਨੂੰ ਇਸ ਵਿਚ ਨਿਪੁੰਨਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਮੁਖੀ ਡਾਇਰੈਕਟਰ ਪਿ੍ਰੰਸੀਪਲ ਧਵਨ ਕੁਮਾਰ ਨੇ ਵੀ ਸੈਮੀਨਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਜਿੱਥੇ ਬਹੁਤ ਲਾਭਕਾਰੀ ਹਨ, ਉੱਥੇ ਅਜਿਹੇ ਢੰਗਾਂ ਨਾਲ ਵਿਦਿਆਰਥੀਆਂ ਅੰਦਰ ਮੈਥ ਵਿਸ਼ੇ ਪ੍ਰਤੀ ਰਚਨਾਤਮਕਤਾ ਪੈਦਾ ਕੀਤੀ ਜਾ ਸਕਦੀ ਹੈ। ਸੈਮੀਨਾਰ ਦੇ ਆਖਰੀ ਪਲਾਂ ’ਚ ਵਿਦਿਆਰਥੀਆਂ ਨੇ ਆਪਣੇ ਪ੍ਰਸਨ ਪੁੱਛੇ, ਜਿੰਨਾਂ ਦਾ ਮੈਡਮ ਨੀਰੂ ਗਾਂਧੀ ਨੇ ਉਚਿਤ ਜਵਾਬ ਦਿੱਤਾ। ਇਹ ਸੈਮੀਨਾਰ ਵਿਦਿਆਰਥੀਆਂ ਲਈ ਇੱਕ ਯਾਦਗਾਰ ਅਨੁਭਵ ਸਾਬਿਤ ਹੋਇਆ।