ਚੰਡੀਗੜ੍ਹ 16 ਅਗਸਤ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਓਂਟੈਰੀਓ ਫਰੈਂਡਸ ਕਲੱਬ ਕੈਨੇਡਾ ਵੱਲੋਂ ਚੇਅਰਮੈਨ ਸ.ਰਵਿੰਦਰ ਸਿੰਘ ਕੰਗ ਦੀ ਸਰਪ੍ਰਸਤੀ ਹੇਠ ਅਰਸ਼ੀ ਕਲਮਾਂ ਦੋਸਤੀ ਅਤੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਨਾਮਵਰ ਗਜ਼ਲਗੋ ਤ੍ਰੈਲੋਚਨ ਸਿੰਘ ਲੋਚੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨੌਜਵਾਨ ਸ਼ਾਇਰਾ ਪਰਮਜੀਤ ਕੌਰ ਪਾਇਲ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋਏ । ਸਭਾ ਦੀ ਚੇਅਰਮੈਨ ਸ. ਰਵਿੰਦਰ ਸਿੰਘ ਕੰਗ ਨੇ ਸਭ ਦਾ ਨਿੱਘਾ ਸਵਾਗਤ ਕੀਤਾ ਅਤੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਭਾ ਦੀ ਇਸਤਰੀ ਵਿੰਗ ਦੀ ਚੇਅਰ ਪਰਸਨ ਮੈਡਮ ਕਵੰਲਦੀਪ ਕੌਰ ਨੇ ਮੋਹ ਭਿੱਜੇ ਸ਼ਬਦਾਂ ਨਾਲ ਮੁੱਖ ਮਹਿਮਾਨ ਤ੍ਰੈਲੋਚਨ ਸਿੰਘ ਲੋਚੀ ਬਾਰੇ ਸਾਰਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਤ੍ਰਿਲੋਚਨ ਸਿੰਘ ਲੋਚੀ ਨੇ ਆਪਣੀ ਮਸ਼ਹੂਰ ਼ਗਜ਼ਲ “ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ”.. ਤਰਨੁੰਮ ਵਿੱਚ ਸੁਣਾ ਕੇ ਪ੍ਰੋਗਰਾਮ ਦਾ ਵਧੀਆ ਆਗਾਜ਼ ਕੀਤਾ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਡਾ. ਸੁਰਿੰਦਰ ਬੀਰ ਸਿੰਘ , ਡਾ. ਗੁਰਸੇਵਕ ਲੰਬੀ, ਮੁਸੱਤਬਾ ਹੁਸੈਨ, ਚਾਹਤ ਹੂਸੈਨ, ਡਾ.ਸਰਬਜੀਤ ਕੌਰ, ਡਾ.ਕੁਲਦੀਪ ਕੌਰ ਪਾਹਵਾ, ਸਰਬਜੀਤ ਕੌਰ ਪੀ. ਸੀ. , ਜਗਤਾਰ ਸਿੰਘ ਸੋਖੀ, ਡਾ. ਜੋਗਾ ਸਿੰਘ, ਵਿਜੇਤਾ ਭਾਰਦਵਾਜ, ਗੁਰਪ੍ਰੀਤ ਕੌਰ ਗੇਂਦੂ, . ਸੰਦੀਪ ਕੌਰ, ਪਰਮਜੀਤ ਕੌਰ, ਸਰਦੂਲ ਸਿੰਘ ਭੱਲਾ, ਡਾ.ਕੁਲਦੀਪ ,ਅਸ਼ੋਕ ਭੰਡਾਰੀ, ਡਾ.ਵੀਨਾ, ਬਖਸ਼ੀਸ਼ ਦੇਵੀ, ਪ੍ਰਕਾਸ਼ ਕੌਰ ਪਾਸ਼ਾ, ਕੈਲਾਸ਼ ਠਾਕੁਰ, ਪੋਲੀ ਬਰਾੜ, ਪੰਥਕ ਕਵੀ ਡਾ.ਹਰੀ ਸਿੰਘ ਜਾਚਕ, ਸੁਖਦੇਵ ਸਿੰਘ ਗੰਢਵਾ, ਸੁਰਿੰਦਰ ਅਜਨਬੀ ਆਦਿ ਸਾਹਿਤਕਾਰਾਂ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਆਪਣੀਆਂ-ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ। ਪਵਨਦੀਪ ਕੌਰ ਜੋ ਕਿ ਓ. ਐਫ. ਸੀ ਦੀ ਪ੍ਰੋਗਰਾਮ ਕੋਆਰਡੀਨੇਟਰ ਨੇ ਵੀ ਆਪਣੀ ਰਚਨਾ ਸੁਣਾਈ ਅਤੇ ਸਭ ਤੋਂ ਵਾਹ ਵਾਹ ਖੱਟੀ। ਅਖੀਰ ਵਿੱਚ ਸਭਾ ਦੇ ਇੰਡੀਆ ਦੇ ਪ੍ਰਧਾਨ ਡਾ. ਨੈਬ ਸਿੰਘ ਮੰਡੇਰ ਨੇ ਸਾਰੇ ਹੀ ਹਾਜ਼ਰੀਨ ਕਵੀਆਂ ਦਾ ਧੰਨਵਾਦ ਕੀਤਾ। ਡਾ. ਸਤਿੰਦਰ ਕੌਰ ਬੁੱਟਰ ਦੁਬਾਰਾ ਬਾਖੂਬੀ ਮੰਚ ਸੰਚਾਲਨ ਕੀਤਾ ਗਿਆ। ਅਰਸ਼ੀ ਕਲਮਾ ਦਾ ਇਹ ਕਵੀ ਦਰਬਾਰ ਅਮਿਟ ਪੈੜਾ ਛੱਡਦੇ ਹੋਏ ਸੰਪੰਨ ਹੋਇਆ।

