ਈ.ਵੀ.ਐੱਮ. ਮਸ਼ੀਨਾਂ ਦੀ ਥਾਂ ਬੈਲਟ ਪੇਪਰ ਰਾਹੀਂ ਹੋਣ ਚੋਣਾ : ਗੁਰਪ੍ਰੀਤਮ ਸਿੰਘ ਚੀਮਾ

ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਚੌਧਰੀ ਵਿਕਾਸ ਪਟੇਲ ਦੀ ਪ੍ਰਧਾਨਗੀ ਹੇਠ ਪਿੰਡ ਦੋਦਾ ਦੇ ਪੰਚਾਇਤ ਘਰ ਵਿੱਚ ਇੱਕ ਰੋਜ਼ਾ ਕੇਡਰ ਕੈਂਪ ਰੱਖਿਆ ਗਿਆ, ਜਿਸ ਵਿੱਚ ਬਰਨਾਲਾ ਤੋਂ ਸਾਗਰ ਸਿੰਘ ਸਾਗਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਭਾਰਤ ਸਰਕਾਰ ਮਰਦਮਸ਼ੁਮਾਰੀ ਵਿੱਚ ਗਧੇ ਘੋੜੇ ਊਠ ਖੱਚਰ ਆਦਿ ਪਸ਼ੂਆਂ ਦੀ ਗਿਣਤੀ ਤਾਂ ਕਰ ਲੈਂਦੀ ਹੈ ਪਰ ਸਾਡੀ ਪਛੜੀਆਂ ਜਾਤੀਆਂ ਦੀ ਜਾਤੀ ਅਧਾਰਤ ਗਿਣਤੀ ਨਹੀਂ ਕਰਦੀ, ਜਿਸ ਕਰਕੇ ਸਾਡੇ ਬੱਚੇ ਬਣਦੀਆਂ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਇਸੇ ਕਰਕੇ ਵਿਦੇਸ਼ਾਂ ਵਿੱਚ ਸਾਡੇ ਬੱਚਿਆਂ ਨੂੰ ਧੱਕੇ ਖਾਣੇ ਪੈਂਦੇ ਹਨ। ਮੁਕੰਦ ਸਿੰਘ ਸੂਬਾ ਪ੍ਰਧਾਨ ਰਾਸ਼ਟਰੀ ਪਿਛੜਾ ਵਰਗ ਮੋਰਚਾ ਪੰਜਾਬ ਨੇ ਕੇਡਰ ਕੈਂਪ ਦੀ ਪ੍ਰਸਤਾਵਨਾ ਦਿੰਦਿਆਂ ਪੰਜਾਬ ਦੀਆਂ ਸਮੂਹ ਸ਼ਡਿਊਲਡ ਕਾਸਟ ਅਤੇ ਬੈਕਵਰਡ ਕਾਸਟ ਜਥੇਬੰਦੀਆਂ ਨੂੰ ਇੱਕ ਮੰਚ ਉੱਤੇ ਆ ਕੇ 9 ਅਪ੍ਰੈਲ 2025 ਨੂੰ ਰੱਖੇ ਗਏ ਦੇਸ਼ਵਿਆਪੀ ਜੇਲ ਭਰੋ ਅੰਦੋਲਨ ਨੂੰ ਸਫਲ ਕਰਨ ਦੀ ਅਪੀਲ ਕੀਤੀ। ਸੁਖਜਿੰਦਰ ਸਿੰਘ ਕੌਣੀ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਸੰਸਦ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਅਪਮਾਨ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਕੀਤਾ ਗਿਆ ਹੈ, ਅਜਿਹੀ ਸਥਿੱਤੀ ਵਿੱਚ ਰਾਸ਼ਟਰੀ ਪਿਛੜਾ ਵਰਗ ਮੋਰਚਾ ਅਤੇ ਭਾਰਤ ਮੁਕਤੀ ਮੋਰਚਾ ਨਵੀਂ ਦਿੱਲੀ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ ਮਾਣ-ਸਨਮਾਨ ਸੰਸਦ ਬਹਾਲ ਕਰਨ ਲਈ ਅਸੀਂ ਆਪਣੀਆਂ ਸਮੂਹ ਪਛੜੀਆਂ ਜਾਤੀਆਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੀਆਂ ਸਮੂਹ ਐਸ.ਸੀ., ਬੀ.ਸੀ. ਜਾਤੀਆਂ ਦੇ ਸਾਂਝੇ ਸੰਘਰਸ਼ ਦੇ ਨਾਲ ਹਾਂ। ਮੋਗਾ ਤੋਂ ਗੁਰਪ੍ਰੀਤਮ ਸਿੰਘ ਚੀਮਾ ਨੇ ਈ.ਵੀ.ਐੱਮ. ਮਸ਼ੀਨਾਂ ਨੂੰ ਵੋਟਾਂ ਲਈ ਬੰਦ ਕਰਵਾ ਕੇ ਵੋਟਾਂ ਬੈਲਟ ਪੇਪਰ ਰਾਹੀਂ ਕਰਵਾਉਣ ਲਈ ਰੱਖੇ ਗਏ 9 ਅਪ੍ਰੈਲ ਜੇਲ ਭਰੋ ਅੰਦੋਲਨ ਨੂੰ ਮੋਗਾ ਤੋਂ ਸਫਲ ਬਣਾਉਣ ਲਈ ਸਹੁੰ ਖਾਧੀ। ਪਿੰਡ ਸ਼ੇਖ ਤੋਂ ਬਲਵੰਤ ਸਿੰਘ ਨੇ ਵੀ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ 9 ਅਪ੍ਰੈਲ ਦੇ ਈਵੀਐਮ ਮਸ਼ੀਨਾਂ ਵਿਰੋਧੀ ਅਤੇ ਪਛੜੀਆਂ ਜਾਤੀਆਂ ਦੇ ਬੱਚਿਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਲਾ ਅਫਸਰ ਨਾ ਬਣਾਉਣ ਦੇ ਵਿਰੋਧ ਵਿੱਚ 9 ਅਪ੍ਰੈਲ ਜੇਲ ਭਰੋ ਅੰਦੋਲਨ ਨੂੰ ਸਫਲ ਕਰਨ ਦੀ ਗੱਲ ਆਖੀ। ਪਿੰਡ ਦੋਦਾ ਦੇ ਸਰਪੰਚ ਭਾਗ ਸਿੰਘ ਨੇ ਵੀ ਪੰਜਾਬ ਦੀਆਂ ਐਸ.ਸੀ. ਅਤੇ ਬੀ.ਸੀ. ਜਥੇਬੰਦੀਆਂ ਦੇ ਇਕੱਠੇ ਹੋਣ ਤੇ ਖੁਸ਼ੀ ਜਤਾਈ ਅਤੇ ਪਿੰਡ ਵਿੱਚ ਸਮੂਹ ਜਥੇਬੰਦੀਆਂ ਦੇ ਅਹੁਦੇਦਾਰਾਂ ਦੇ ਪਹੁੰਚਣ ’ਤੇ ਜੀ ਆਇਆਂ ਆਖਿਆ। ਚੌਧਰੀ ਵਿਕਾਸ ਪਟੇਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਅਪਮਾਨ ਰਾਸ਼ਟਰੀ ਪਿਛੜਾ ਵਰਗ ਮੋਰਚਾ ਅਤੇ ਭਾਰਤ ਮੁਕਤੀ ਮੋਰਚਾ ਵੱਲੋਂ ਨਹੀਂ ਸਹਿਣ ਕੀਤਾ ਜਾਵੇਗਾ ਅਤੇ ਇਸ ਦੇ ਵਿਰੋਧ ਦੇ ਵਿੱਚ 9 ਅਪ੍ਰੈਲ ਨੂੰ ਦੇਸ਼ਵਿਆਪੀ ਜੇਲ ਭਰੋ ਅੰਦੋਲਨ ਦੀ ਕਾਲ ਦਿੱਤੀ ਗਈ ਹੈ, ਜੇਕਰ ਰਾਸ਼ਟਰੀ ਪਿਛੜਾ ਵਰਗ ਮੋਰਚਾ ਦੀਆਂ ਇਹਨਾਂ ਮੰਗਾਂ ਨੂੰ ਸੂਬਾ ਅਤੇ ਕੇਂਦਰ ਸਰਕਾਰਾਂ ਨਹੀਂ ਮੰਨਦੀਆਂ ਤਾਂ 1 ਜੁਲਾਈ ਨੂੰ ਫਿਰ ਭਾਰਤ ਬੰਦ ਕੀਤਾ ਜਾਵੇਗਾ। ਬਠਿੰਡਾ ਤੋਂ ਓਮ ਪ੍ਰਕਾਸ਼ ਨੇ ਦੇਸ਼ਵਿਆਪੀ ਜੇਲ ਭਰੋ ਅੰਦੋਲਨ ਨੂੰ ਬਠਿੰਡਾ ਵਿੱਚ ਕਾਮਯਾਬ ਕਰਨ ਦੀ ਜਿੰਮੇਵਾਰੀ ਲਈ। ਗਿੱਦੜਬਾਹਾ ਤੋਂ ਆਪਣੇ ਸਾਥੀਆਂ ਨਾਲ ਦੋਦਾ ਵਿਖੇ ਪਹੁੰਚੇ ਸਰਦਾਰ ਪ੍ਰੀਤਮ ਸਿੰਘ ਰਿਟਾਇਰ ਜੇ.ਈ. ਨੇ ਮੁਕਤਸਰ ਵਿਖੇ ਜੇਲ ਭਰੋ ਅੰਦੋਲਨ ਨੂੰ ਕਾਮਯਾਬ ਕਰਨ ਦੀ ਜਿੰਮੇਵਾਰੀ ਲਈ ਜਲੰਧਰ ਤੋਂ ਇਸ ਕੇਡਰ ਕੈਂਪ ਵਿੱਚ ਆਪਣੇ ਸਾਥੀਆਂ ਨਾਲ ਪਹੁੰਚੇ ਬਾਮਸੇਫ ਦੇ ਸੂਬਾ ਪ੍ਰਧਾਨ ਮਾਣਯੋਗ ਅਸ਼ੋਕ ਸਹੋਤਾ ਨੇ ਜਲੰਧਰ ਵਿਖੇ 9 ਅਪ੍ਰੈਲ ਦੇਸ਼ ਵਿਆਪੀ ਜੇਲ ਭਰੋ ਅੰਦੋਲਨ ਨੂੰ ਕਾਮਯਾਬ ਕਰਨ ਦੀ ਜਿੰਮੇਵਾਰੀ ਲਈ ਅਤੇ ਸਾਥੀਆਂ ਨੂੰ ਸਾਰੇ ਪੰਜਾਬ ਵਿੱਚ ਇਸ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਡਾਕਟਰਾਂ ਦੀ ਜਥੇਬੰਦੀ ਇੰਪਾ ਦੇ ਸੂਬਾ ਪ੍ਰਧਾਨ ਅਸ਼ੋਕ ਬੋਹਤ ਨੇ ਵੀ ਆਪਣੀ ਜਥੇਬੰਦੀ ਵੱਲੋਂ ਦੇਸ਼ਵਿਆਪੀ ਜੇਲ ਭਰੋ ਅੰਦੋਲਨ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਹਰਜਿੰਦਰ ਸਿੰਘ ਦੋਦਾ ਨੇ ਅਖੀਰ ਵਿੱਚ ਸਾਰਿਆਂ ਦਾ ਦੋਦਾ ਪਹੁੰਚਣ ’ਤੇ ਧੰਨਵਾਦ ਕੀਤਾ। ਦੀਪ ਸ਼ੇਰਗਿੱਲ ਨੇ ਸਟੇਜ ਸਕੱਤਰ ਦੀ ਭੂਮਿਕਾ ਬਖੂਬੀ ਨਿਭਾਈ। ਇਸ ਤੋ ਇਲਾਵਾ ਇਸ ਇੱਕ ਰੋਜ਼ਾ ਕੇਡਰ ਕੈਂਪ ਵਿੱਚ ਜਲੰਧਰ ਤੋਂ ਜਲੰਧਰ ਦੂਰਦਰਸ਼ਨ ਦੇ ਰਿਟਾਇਰਡ ਡਿਪਟੀ ਡਾਇਰੈਕਟਰ ਦਲਜੀਤ ਸਿੰਘ, ਮੁਕਤਸਰ ਤੋਂ ਬਲਦੇਵ ਸਿੰਘ ਕੌਣੀ, ਨੌਜਵਾਨ ਲੀਡਰ ਬੰਟੀ ਵਰਿਆਣਾ, ਮਾਨਸਾ ਤੋਂ ਭੈਣ ਪਰਮਜੀਤ ਕੌਰ, ਜਸਵੰਤ ਸਿੰਘ ਮਾਨਸਾ, ਦਲਵਿੰਦਰ ਸਿੰਘਮ ਮਾਨਸਾ, ਮੋਗਾ ਤੋਂ ਚੰਨਣ ਸਿੰਘ ਵੱਟੂ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਮਲੋਟ ਤੋਂ ਨਵਤੇਜ ਸਿੰਘ, ਸਵਰਨਜੀਤ ਕੁਮਾਰ, ਓਮ ਪ੍ਰਕਾਸ਼ ਸੇਖੂ, ਨਿਰਵੈਰ ਸਿੰਘ ਲੱਖੇਵਾਲੀ, ਗੁਰਸੇਵਕ ਸਿੰਘ ਚੰਨੂ, ਕੇ.ਐਸ. ਹੈਪੀ ਪੇਂਟਰ ਗਿੱਦੜਬਾਹਾ, ਵਰਿੰਦਰ ਕੁਮਾਰ ਵੀ.ਕੇ, ਤਰਸੇਮ ਸਿੰਘ ਰਾਮਗੜ੍ਹੀਆ ਮੱਲਣ, ਵਰਿੰਦਰ ਸਿੰਘ ਧੂੜਕੋਟ, ਜਸਵੰਤ ਸਿੰਘ ਰਿਟਾਇਰਡ ਜਿਲਾ ਸਿੱਖਿਆ ਅਫਸਰ ਆਦਿ ਨੇ ਸ਼ਮੂਲੀਅਤ ਕੀਤੀ, ਜਦਕਿ ਗੁਰਾਂਦਿੱਤਾ ਸਿੰਘ ਦੋਦਾ, ਹਰਜਿੰਦਰ ਸਿੰਘ ਦੋਦਾ, ਤੇਜਵਿੰਦਰ ਸਿੰਘ, ਰਘਵੀਰ ਸਿੰਘ, ਡਾਕਟਰ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ ਜਗਰੂਪ ਸਿੰਘ ਆਦਿ ਨੇ ਇਸ ਕੇਡਰ ਕੈਂਪ ਦਾ ਸਾਰਾ ਪ੍ਰਬੰਧ ਬਖੂਬੀ ਨੇਪਰੇ ਚਾੜ੍ਹਿਆ ਅਤੇ ਇਹ ਇੱਕ ਸਫਲ ਪ੍ਰੋਗਰਾਮ ਹੋ ਨਿੱਬੜਿਆ।