ਬਠਿੰਡਾ,30 ਜੂਨ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਅੱਜ ਦੇ ਇਸ ਸਵਾਰਥ ਭਰੇ ਸਮੇਂ ਵਿੱਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਅਜਿਹੇ ਸਮੇਂ ਅੰਦਰ ਬਿਨਾ ਕਿਸੇ ਸਵਾਰਥ ਕਿਸੇ ਦੇ ਕੰਮ ਆਉਣਾ ਕਿਸੇ ਅਜੂਬੇ ਤੋਂ ਘੱਟ ਨਹੀਂ। ਨਿਸਵਾਰਥ ਸੇਵਾ ਭਾਵਨਾ ਨਾਲ ਸੇਵਾ ਕਰਨ ਦੇ ਖੇਤਰ ਵਿੱਚ ਅੱਜ ਡੇਰਾ ਸੱਚਾ ਸੌਦਾ ਦਾ ਕੋਈ ਵੀ ਸਾਨੀ ਨਜ਼ਰ ਨਹੀਂ ਆ ਰਿਹਾ। ਇਸੇ ਲੜੀ ਨੂੰ ਅੱਗੇ ਤੋਰਦਿਆਂ ਡੇਰਾ ਸ਼ਰਧਾਲੂ ਕਮਲਦੀਪ ਸਿੰਘ ਇੰਸਾਂ ਨੇ ਏਮਜ਼ ਹਸਪਤਾਲ ਚ ਇਲਾਜ਼ ਅਧੀਨ ਇੱਕ ਲੋੜ੍ਹਵੰਦ ਮਰੀਜ਼ ਨੂੰ ਇੱਕ ਯੂਨਿਟ ਖ਼ੂਨਦਾਨ ਕਰ ਇਨਸਾਨੀਅਤ ਪ੍ਰਤੀ ਆਪਣਾ ਫਰਜ਼ ਨਿਭਾ ਇੱਕ ਇਨਸਾਨ ਹੋਣ ਦਾ ਪ੍ਰਮਾਣ ਦਿੱਤਾ। ਜਿਕਰਯੋਗ ਹੈ ਕਿ ਏਮਜ਼ ਹਸਪਤਾਲ ਚ ਇਲਾਜ਼ ਅਧੀਨ ਸੁਰਿੰਦਰ ਕੌਰ ਵਾਸੀ ਡੱਬਵਾਲੀ ਦਾ ਹਰਨੀਆਂ ਦਾ ਆਪ੍ਰੇਸ਼ਨ ਹੋਣਾ ਸੀ ਜਿਸਨੂੰ ਖੂਨ ਦੀ ਤੁਰੰਤ ਜ਼ਰੂਰਤ ਸੀ। ਇਸ ਬਾਰੇ ਜਦੋਂ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕਮਲਦੀਪ ਸਿੰਘ ਇੰਸਾਂ ਨੂੰ ਪਤਾ ਲੱਗਾ ਤਾਂ ਉਸਨੇ ਬਿਨਾ ਦੇਰ ਕੀਤਿਆਂ ਪਰਿਵਾਰ ਨਾਲ ਸੰਪਰਕ ਕਰਦਿਆ ਹਸਪਤਾਲ ਪਹੁੰਚ ਮਰੀਜ਼ ਨੂੰ ਇੱਕ ਯੂਨਿਟ ਖੂਨ ਦਾਨ ਕੀਤਾ। ਕਮਲਦੀਪ ਇਸਤੋਂ ਪਹਿਲਾਂ ਜਰੂਰਤਮੰਦ ਮਰੀਜਾਂ ਲਈ 25 ਵਾਰ ਖ਼ੂਨਦਾਨ ਕਰ ਚੁੱਕਾ ਹੈ।
ਦੱਸਣਾ ਬਣਦਾ ਹੈ ਕਿ ਖ਼ੂਨਦਾਨ ਦੇ ਖੇਤਰ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਕਈ ਵਰਲਡ ਰਿਕਾਰਡ ਦਰਜ਼ ਹਨ। ਸਿਰਫ਼ ਇੰਨਾ ਹੀ ਨਹੀਂ ਡੇਰਾ ਪ੍ਰੇਮੀਆਂ ਦੇ ਨਿਸਵਾਰਥ ਭਾਵਨਾ ਨਾਲ ਖ਼ੂਨਦਾਨ ਕਰਨ ਦੇ ਜ਼ਜਬੇ ਨੂੰ ਦੇਖਦਿਆਂ ਡੇਰਾ ਮੁਖੀ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਹਨਾਂ ਨੂੰ ਟਰੂ ਬਲੱਡ ਪੰਪ ਦਾ ਖਿਤਾਬ ਦਿੱਤਾ ਹੋਇਆ ਹੈ।