ਫਰੀਦਕੋਟ 3 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਪੰਜਾਬੀ ਸਾਹਿਤ ਸਭਾ (ਰਜਿ:) ਫਰੀਦਕੋਟ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਸਿਵਲ ਪੈਨਸ਼ਨ ਐਸੋਸੀਏਸ਼ਨ ਫਰੀਦਕੋਟ ਦੇ ਦਫਤਰ ਵਿੱਚ ਪ੍ਰਧਾਨ ਕਰਨਲ ਬਲਵੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਪ੍ਰੋਫੈਸਰ ਪਾਲ ਸਿੰਘ ਪਾਲ, ਸ੍ਰੀ ਸੁਰਿੰਦਰ ਪਾਲ ਭਲੂਰੀਆ, ਇੰਜ: ਦਰਸ਼ਨ ਸਿੰਘ ਰੋਮਾਣਾ, ਸ੍ਰੀ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਇੰਜ:ਲਾਲ ਸਿੰਘ ਕਲਸੀ ਇੰਜ: ਬਲਵੰਤ ਰਾਏ ਗੱਖੜ, ਹਰਸੰਗੀਤ ਸਿੰਘ ਗਿੱਲ, ਸ੍ਰੀ ਰਾਜ ਧਾਲੀਵਾਲ, ਸ੍ਰੀ ਸਾਧੂ ਸਿੰਘ ਚਮੇਲੀ, ਗੁਰਤੇਜ ਪੱਖੀ, ਕੁਲਵਿੰਦਰ ਸਿੰਘ ਭਾਣਾ ਅਤੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਸ਼ਿਰਕਤ ਕੀਤੀ। ਸੱਭ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਮਾਹੌਲ ਬੜਾ ਰੰਗੀਲੀ ਸੁਰ ਵਿੱਚ ਰਿਹਾ। ਇਸ ਦੌਰਾਨ ਕਰਨਲ ਬਲਵੀਰ ਸਿੰਘ ਸਰਾਂ ਨੇ ਆਪਣੀ ਬਾਰਵੀਂ ਪੁਸਤਕ “ਅਣਮੁੱਲੇ ਪਲ” (ਗੁੰਮਨਾਮ ਕੁੜੀ ਦੀ ਡਾਇਰੀ) ਲੋਕ ਅਰਪਣ ਕੀਤੀ। ਸਾਰੀ ਸਭਾ ਨੇ ਪ੍ਰਧਾਨ ਸਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਤੋਂ ਇਲਾਵਾ ਪ੍ਰਧਾਨ ਸਰਾਂ ਸਾਹਿਬ ਨੇ ਇਹ ਵੀ ਇੱਛਾ ਜਾਹਿਰ ਕੀਤੀ ਕਿ ਇਸ ਸਭਾ ਦੀ ਕਮੇਟੀ ਦੀ ਮਿਆਦ ਮਿਤੀ 31/12/ 25 ਨੂੰ ਪੂਰੀ ਹੋ ਰਹੀ ਹੈ । ਅਗਲੀ ਚੋਣ ਬਾਰੇ ਨੇੜ ਭਵਿੱਖ ਵਿੱਚ ਆਪਾਂ ਨੂੰ ਇੱਕ ਮੀਟਿੰਗ ਕਰਕੇ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ।
