ਫ਼ਰੀਦਕੋਟ 07 ਅਕਤੂਬਰ (ਵਰਲਡ ਪੰਜਾਬੀ ਟਾਈਮਜ਼ )
ਅੱਜ ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ) ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਚ ਖਜਾਨਚੀ ਕਸਮੀਰ ਸਿੰਘ ਮਾਨਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੀਟਿੰਗ ਦੌਰਾਨ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਕਿਤਾਬ, ਜੋ ਕਿ ਸੂਫੀ ਸੰਤ ਬਾਬਾ ਸੇਖ ਫ਼ਰੀਦ ਜੀ ਨੂੰ ਸਮਰਪਿਤ ਹੈ। ਉਸ ਦੀ ਘੁੰਡ ਚੁਕਾਈ ਦੇ ਲਈ ਸਮਾਗਮ ਉਲੀਕਿਆ ਗਿਆ। ਇਸ ਤੇ ਸਭ ਮੈਬਰਾਂ ਤੇ ਅਹੁਦੇਦਾਰ ਵੱਲੋ ਸਹਿਮਤੀ ਜਤਾਈ ਗਈ। ਇਸੇ ਦੌਰਾਨ ਹੀ ਪਿਛਲੇ ਦਿਨੀ ਸਭਾ ਦੇ ਸਕੱਤਰ ਸੁਖਵੀਰ ਬਾਬਾ ਜੀ ਦੇ ਭਤੀਜੇ ਦੀ ਬੇਵਕਤੀ ਮੌਤ ਹੋ ਜਾਣ ਅਫਸੋਸ ਜਾਹਿਰ ਕੀਤਾ ਗਿਆ।
ਇਸ ਸਮੇ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ ,ਜਨਰਲ ਸਕੱਤਰ ਜਸਵਿੰਦਰ ਜੱਸ, ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ,ਸਕੱਤਰ ਸੁਖਵੀਰ ਬਾਬਾ , ਮੀਡੀਆ ਇੰਚਾਰਜ ਅਸ਼ੀਸ਼ ਕੁਮਾਰ, ਬਲਕਾਰ ਸਿੰਘ ਸਹੋਤਾ,ਬਲਪ੍ਰੀਤ ਸਿੰਘ ਆਦਿ ਹਾਜਰ ਸਨ।