ਫਰੀਦਕੋਟ 15 ਅਗਸਤ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)
ਅੱਜ ਇੱਥੇ ਸਥਾਨਕ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫੇਅਰ ਕਲੱਬ ਫਰੀਦਕੋਟ ਵਿਖੇ ਡੇਰਾ ਸੱਚਾ ਸੌਦਾ ਬਲਾਕ ਫਰੀਦਕੋਟ ਦੇ ਸਹਿਯੋਗ ਨਾਲ ਫੱਲਦਾਰ ਤੇ ਫੁੱਲਾਂ ਦੇ ਵੱਖ ਵੱਖ ਕਿਸਮ ਦੇ ਕਲੱਬ ਵਿੱਚ ਪੌਦੇ ਲਗਾਏ ਗਏ। ਇਹ ਪੌਦੇ ਅਸ਼ੋਕ ਕੁਮਾਰ ਚਾਵਲਾ ਕਲੱਬ ਪ੍ਰਧਾਨ ਜੀ ਦੀ ਰਹਿਨੁਮਾਈ ਹੇਠ ਲਾਏ ਗਏ। ਉਹਨਾਂ ਨੇ ਕਿਹਾ ਕਿ ਇਹ ਬਹੁਤ ਵਧੀਆ ਡੇਰਾ ਸੱਚਾ ਸੌਦਾ ਉਪਰਾਲਾ ਹੈ ਇਸ ਨਾਲ ਵਾਤਾਵਰਣ ਵੀ ਸ਼ੁੱਧ ਹੁੰਦਾ ਹੈ ਤੇ ਇਹ ਪੌਦੇ ਸਾਡੇ ਜੀਵਨ ਦੇ ਲਈ ਵੀ ਬਹੁਤ ਸਹਾਈ ਹੁੰਦੇ ਹਨ। ਇਸ ਮੌਕੇ ਕਲੱਬ ਦੇ ਮੈਂਬਰ ਵਿਨੋਦ ਸਿੰਗਲਾ,ਕੇ.ਪੀ.ਸਿੰਘ. ਸਰਾਂ,ਸਵਰਣ ਸਿੰਘ ਵੰਗੜ,ਵਰਿੰਦਰ ਗਾਂਧੀ,ਨਰਿੰਦਰ ਸਿੰਘ ਏ.ਆਰ,ਸੁਰਿੰਦਰ ਚੌਧਰੀ,ਗੁਰਮੇਲ ਸਿੰਘ ਜੱਸਲ,ਅਮਰਜੀਤ ਸਿੰਘ ਵਾਲੀਆ,ਕੁਲਬੀਰ ਸਿੰਘ ਵੜੈਚ,ਗੋਬਿੰਦ ਰਾਮ ਸ਼ਰਮਾਂ,ਚਮਨ ਪ੍ਰਕਾਸ਼ ਗੌੜ,ਇੰਜ ਅਜਮੇਰ ਸਿੰਘ,ਟੇਕ ਚੰਦ ਸੁਪਰਡੈਂਟ,ਦਵਿੰਦਰ ਕੁਮਾਰ ਮਹਿਤਾ,ਹਰਪਾਲ ਸਿੰਘ ਪਾਲੀ,ਰਜਨੀਸ਼ ਵਰਮਾ,ਵਿਦਿਆ ਰਤਨ,ਸਰਬਰਿੰਦਰ ਸਿੰਘ ਬੇਦੀ,ਡਾ.ਅਜੀਤ ਸਿੰਘ ਗਿੱਲ,ਗੁਰਮੀਤ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਗੋਪੀ ਤੋ ਇਲਾਵਾ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਕਲੱਬ ਵਿੱਚ ਪੌਦੇ ਲਗਾਏ। ਇਹ ਜਾਣਕਾਰੀ ਕਲੱਬ ਦੇ ਪ੍ਰੈੱਸ ਸਕੱਤਰ ਕੇ.ਪੀ.ਸਿੰਘ. ਸਰਾਂ ਵੱਲੋ ਦਿੱਤੀ ਗਈ।