ਖਾਲੀ ਸੇਵਿੰਗ ਖਾਤੇ, ਜਾਲੀ ਐਫ ਡੀ, ਜੀਰੋ ਲਿਮਟਾਂ ਦੇਖਕੇ ਲੋਕ ਬੇਹੋਸ਼ ਹੋਏ ।
ਪਰਚਾ ਦਰਜ ਲੁਕਆਊਟ ਜਾਰੀ- ਐਸ ਐਚ ਉ ਨਵਦੀਪ ਭੱਟੀ
ਸਾਦਿਕ, 24 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ )
ਫਰੀਦਕੋਟ ਜਿਲ੍ਹੇ ਦੇ ਸਾਦਿਕ ਇਲਾਕੇ ਵਿੱਚ ਬੈਂਕ ਦੇ ਕਲਰਕ ਅਮਿਤ ਧੀਂਗੜਾਂ ਦੁਆਰਾ ਖਾਤਿਆਂ ਲਿਮਟਾਂ, ਮਿਉਚਲਫੰਡ, ਬੀਮੇ ਤੇ ਐਫ ਡੀਆਂ ਵਿੱਚ ਹੇਰ ਫੇਰ ਕਰਕੇ ਲੋਕਾਂ ਨਾਲ ਕਰੋੜਾ ਦੀ ਠੱਗੀ ਮਾਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਮਿਲੀ ਜਾਣਕਾਰੀ ਅਨੁਸਾਰ ਬੀਤੇ ਕੱਲ ਲੋਕਾਂ ਨੂੰ ਬੈਂਕ ਮੁਲਾਜਮ ਦੁਆਰਾ ਮਾਰੀ ਗਈ ਠੱਗੀ ਦਾ ਪਤਾ ਲੱਗਾ ਤਾਂ ਲੋਕ ਆਪਣੇ ਬੈਂਕ ਦੇ ਕਾਗਜਾਤ ਲੈਕੇ ਸਾਦਿਕ ਬਰਾਂਚ ਵਿੱਚ ਪਹੁੰਚੇ । ਜਦ ਮੁਲਾਜਮਾਂ ਨੇ ਖਾਤੇ ਤੇ ਕਾਗਜਾਤ ਦੇਖੇ ਤਾਂ ਸੇਵਿੰਗ ਵਾਲੇ ਖਾਤੇ ਖਾਲੀ ਸਨ ਲਿਮਟਾਂ ਚੱਕੀਆ ਹੋਈਆ ਸਨ ਅਤੇ ਐਫ ਡੀ ਵਾਲੇ ਕਾਗਜਾਤ ਜਾਲੀ ਪਾਏ ਗਏ । ਖਾਤਾ ਧਾਰਕਾਂ ਦੀ ਰਾਤਾਂ ਦੀ ਨੀਂਦ ਉੱਡ ਗਈ । ਅੱਜ ਸਵੇਰ ਤੋਂ ਹੀ ਲੋਕ ਬੈਂਕ ਵਿੱਚ ਆਉਣੇ ਸ਼ੁਰੂ ਹੋ ਗਏ ਸਨ । ਹਫੜਾ ਦਫੜੀ ਦਾ ਮਾਹੌਲ ਸੀ ਅਤੇ ਲੋਕਾਂ ਦੀ ਗੱਲ ਸੁਨਣ ਵਾਲਾ ਕੋਈ ਨਹੀਂ ਸੀ । ਸਾਦਿਕ ਪੁਲਿਸ ਦੇ ਮੁਖੀ ਨਵਦੀਪ ਸਿੰਘ ਭੱਟੀ, ਡੀਐਸਪੀ ਤਰਲੋਚਨ ਸਿੰਘ ਪੁਲਿਸ ਪਾਰਟੀ ਸਮੇਤ ਬੈਂਕ ਵਿੱਚ ਪਹੁੰਚੇ ਤੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਉਹਨਾਂ ਦਾ ਇੱਕ ਇੱਕ ਪੈਸਾ ਵਾਪਿਸ ਮਿਲੇਗਾ ਅਤੇ ਠੱਗੀ ਮਾਰਨ ਵਾਲੇ ਨੂੰ ਬਣਦੀ ਸਜਾ ਦਵਾਈ ਜਾਵੇਗੀ । ਸਾਦਿਕ ਬੈਂਕ ਵਿੱਚ ਲੋਕਾਂ ਦਾ ਸਾਥ ਦੇਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਧਰਨਾ ਲਗਾਇਆ ਤੇ ਬੈਂਕ ਖਿਲਾਫ ਨਾਅਰੇ ਬਾਜੀ ਕੀਤੀ । ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਕਿਸਾਨ ਯੂਨੀਅਨ ਨੂੰ ਠੱਗੀ ਗਈ ਰਕਮ ਸਮੇਤ ਜਾਣਕਾਰੀ ਦਿੱਤੀ । ਕਿਸਾਨ ਯੂਨੀਅਨ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਦੇਵ ਸਿੰਘ 5 ਲੱਖ, ਹਰਬੇਲ ਸਿੰਘ 6 ਲੱਖ, ਚੱਕ ਸਾਹੂ ਦੇ ਖਾਤਾਧਾਰਕ ਦਾ 25 ਲੱਖ, ਬਲਵਿੰਦਰ ਸਿੰਘ 45 ਲੱਖ, ਜੋਰਾ ਸਿੰਘ 2 ਲੱਖ, ਗੁਰਪਿਆਰ ਸਿੰਘ 5 ਲੱਖ, ਕੇਵਲ ਸਿੰਘ ਢਾਈ ਲੱਖ, ਬੂਟਾ ਸਿੰਘ 4 ਲੱਖ 70 ਹਜਾਰ, ਜਸਵਿੰਦਰ ਸਿੰਘ 60 ਲੱਖ, ਸੁਮਨਦੀਪ 5 ਲੱਖ, ਬਾਬਾ ਅਜੀਤ ਸਿੰਘ, 19 ਲੱਖ, ਕੁਲਵਿੰਦਰ ਸਿੰਘ, ਗੁਰਜੰਟ ਸਿੰਘ ਪਰਮਜੀਤ ਸਿੰਘ, ਗੁਰਮੇਲ ਸਿੰਘ, ਕ੍ਰਮਵਾਰ 3 ਲੱਖ ਤੋਂ 5 ਲੱਖ, ਮੁਖਤਿਆਰ ਸਿੰਘ 20 ਲੱਖ, ਬਲਰਾਜ ਸਿੰਘ 3 ਲੱਖ 70 ਹਜਾਰ, ਹਰਪਾਲ ਸਿੰਘ 16 ਲੱਖ, ਜਸਵਿੰਦਰ ਸਿੰਘ 14 ਲੱਖ, ਗੁਰਤੇਜ ਸਿੰਘ ਸਾਡੇੇ ਸੱਤ ਲੱਖ, ਗੁਰਨਾਮ ਸਿੰਘ ਸਾਡੇ ਤਿੰਨ ਲੱਖ, ਜੰਗੀਰ ਸਿੰਘ 3 ਲੱਖ, ਗੁਰਦਾਸ ਸਿੰਘ 23 ਲੱਖ, ਕਰਮ ਸਿੰਘ 24 ਲੱਖ, ਮਨਜੀਤ ਕੌਰ 14 ਲੱਖ, ਗੁਰਲਾਲ ਸਿੰਘ 7 ਲੱਖ, ਸਵਰਾਜ ਸਿੰਘ 3 ਲੱਖ, ਦਰਸ਼ਨ ਸਿੰਘ 7ਲੱਖ, ਜਲੰਧਰ ਸਿੰਘ 3 ਲੱਖ, ਜਸਵਿੰਦਰ ਸਿੰਘ 11 ਲੱਖ, ਜਸਦੀਪ ਸਿੰਘ 10 ਲੱਖ, ਵੀਰਪਾਲ ਕੌਰ 9 ਲੱਖ, ਲਖਵੀਰ ਸਿੰਘ 3 ਲੱਖ,ਗੁਰਵਿੰਦਰ ਕੌਰ 10 ਲੱਖ, ਗੁਰਚਰਨ ਸਿੰਘ 3 ਲੱਖ, ਬਲਜਿੰਦਰ ਕੌਰ 5 ਲੱਖ, ਨਿਸ਼ਾਨ ਕਪੂਰ ਸਿੰਘ 4 ਲੱਖ, ਸੁਰਜੀਤ ਸਿੰਘ 2 ਲੱਖ ਰੁਪਏੇ ਦੀ ਠੱਗੀ ਹੋਈ । ਇਸੇ ਤਰਾਂ ਜਰਨੈਲ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਦੀਪਸਿੰਘਵਾਲਾ ਦੀ 18 ਲੱਖ ਰੁਪਏ ਦੀ ਲਿਮਟ ਸੀ ਤੇ ਸਾਨੂੰ ਜਰੂਰਤ ਨਾ ਹੋਣ ਕਾਰਨ ਕਈ ਸਾਲ ਪਹਿਲਾਂ ਡਰਾਇੰਗ ਪਾਵਰ ਘਟਾ ਕੇ ਤਿੰਨ ਲੱਖ ਰੁਪਏ ਕਰਵਾ ਲਈ। ਹੁਣ ਜਦ ਉਹ ਬੈਂਕ ਆਏ ਤਾਂ ਪਤਾ ਲੱਗਾ ਕੇ ਉਨਾਂ ਦੀ ਕਾਫੀ ਸਮਾਂ ਪਹਿਲਾਂ 16 ਲੱਖ 50 ਹਜਾਰ ਰੁਪਏ ਦੀ ਲਿਮਟ ਚੁੱਕੀ ਗਈ ਹੈ ਤੇ ਇੱਕ ਲੱਖ ਰੁਪਏ ਵਿਆਜ ਵੀ ਪੈ ਚੁੱਕਾ ਹੈ।ਜਸਵਿੰਦਰ ਸਿੰਘ ਪਿੰਡ ਕਾਉਣੀ ਨੇ ਦੱਸਿਆ ਕਿ ਉਨਾਂ ਦੀ ਮਾਤਾ ਦੇ ਨਾਮ ਤੇ 15 ਲੱਖ ਰੁਪਏ ਦੀ ਐਫ.ਡੀ ਸੀ ਤੇ ਦੂਜੇ ਪਰਿਵਾਰਕ ਮੈਬਰ ਦੇ ਨਾਮ ਤੇ ਕਰੀਬ 45 ਲੱਖ ਰੁਪਏ ਕੁੱਲ ਕਰੀਬ 60 ਲੱਖ ਰੁਪਏ ਵੱਖ ਵੱਖ ਖਾਤਿਆਂ ਵਿੱਚ ਜਮਾਂ ਸਨ ਜੋ ਕਿ ਇਸ ਸਮੇਂ ਖਾਤਿਆਂ ਵਿੱਚ ਨਹੀਂ ਹੈ।ਜਗੇਦਵ ਸਿੰਘ ਢਿੱਲੋਂ ਪੁੱਤਰ ਅਮਰੀਕ ਸਿੰਘ ਵਾਸੀ ਢਿੱਲਵਾਂ ਖੁਰਦ ਨੇ ਦੱਸਿਆ ਉਸ ਨੇ 18 ਜੂਨ 2025 ਨੂੰ ਮੇਰੇ ਬੇਟੇ ਜਗਦੇਵ ਸਿੰਘ ਨੇ ਮੇਰੇ ਖਾਤਾ ਨੰ 35394033221 ਵਿੱਚ 4 ਲੱਖ 85 ਹਜਾਰ ਰੁਪਏ ਅਤੇ ਜਗਦੇਵ ਸਿੰਘ ਦੇ ਆਪਣੇ ਖਾਤਾ ਨੰ 34500826480 ਵਿੱਚ 3 ਲੱਖ ਰੁਪਏ ਜਮਾਂ ਕਰਵਾਏਜਿਸ ਦੀਆਂ ਰਸੀਦਾਂ ਸਾਨੂੰ ਦਿੱਤੀਆਂ ਗਈਆਂ ਸਨ। ਇਸ ਰਕਮ ਵਿੱਚੋਂ 3 ਲੱਖ ਰੁਪਏ ਜਗਦੇਵ ਸਿੰਘ ਦੇ ਖਾਤੇ ਵਿੱਚ ਜਮਾਂ ਹੋ ਗਏ ਜਦੋਂ ਕਿ 4 ਲੱਖ 85 ਹਜਾਰ ਰੁਪਏ ਮੇਰੇ ਖਾਤੇ ਵਿੱਚ ਜਮਾਂ ਨਹੀਂ ਹੋਏ। ਇਸੇ ਤਰਾਂ ਖੇਤਾ ਸਿੰਘ ਸੰਧੂ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵੀਰੇਵਾਲਾ ਕਲਾਂ ਨੇ ਦੱਸਿਆ ਕਿ ਉਸ ਦੀ ਲਿਮਟ ਵਿੱਚੋਂ ਉਸ ਨੇ ਸਿਰਫ ਡੇਢ ਲੱਖ ਰੁਪਇਆ ਲਿਆ ਜਦੋਂ ਕਿ ਖਾਤੇ ਵਿੱਚੋਂ 8 ਲੱਖ 30 ਹਜਾਰ ਰੁਪਏ ਨਿਕਲੇ ਹਨ।ਬੂਟਾ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕਾਉਣੀ ਨੇ ਦੱਸਿਆ ਕਿ ਉਸ ਦੀ ਲਿਮਟ ਵਿੱਚ ਕਰੀਬ 4 ਲੱਖ 70 ਹਜਾਰ ਰੁਪਏ ਕੱਢੇ ਗਏ ਹਨ। ਇੱਕ ਖਾਤਾਧਾਰਕ ਨੇ ਦੱਸਿਆ ਕਿ ਉਸ ਨੇ ਐਸਬੀਆਈ ਲਾਈਫ ਬੀਮਾ ਕਰਵਾਇਆ ਸੀ ਤੇੇ 52 ਹਜਾਰ ਦੀਆਂ ਪੰਜ ਕਿਸ਼ਤਾਂ ਭਰੀਆ ਸਨ ਜਿਸ ਦੇ ਕਾਗਜਾਤ ਜਾਲੀ ਹਨ । ਇਸ ਤਰਾਂ ਇੱਕ ਖਾਤਾਧਾਰਕ ਨੇ ਦੱਸਿਆ ਕਿ ਉਸ ਨੇ 3ਲੱਖ 28 ਹਜਾਰ ਲਿਮਟ ਭਰ ਦਿੱਤੀ ਸੀ ਪਰ ਅੱਜ ਜਦ ਚੈੱਕ ਕਰਵਾਈ ਤਾਂ ਲਿਮਟ ਵਿੱਚੋ ਉਸੇ ਦਿਨ 3 ਲੱਖ ਕਢਵਾਏ ਗਏ ਜੋ ਉਸ ਨੇ ਨਹੀਂ ਕਢਵਾਏ । ਹਰਪਾਲ ਸਿੰਘ ਨੇ 4 ਲੱਖ ਦੀਆਂ 4 ਐਫਡੀ ਕਰਵਾਈਆ ਸਨ 16 ਲੱਖ ਦੀਆਂ ਜਦ ਅੱਜ ਰੋਲਾ ਪੈਣ ਤੇ ਐਫ ਡੀ ਚੈੱਕ ਕਰਵਾਈ ਤਾਂ ਉਹ ਜਾਲੀ ਸੀ ਅਤੇ ਉਸ ਦੇ ਨਾਂ ਸਿਰਫ 50 ਹਜਾਰ ਦੀ ਐਫ ਡੀ ਸੀ ਅਤੇ ਉਸ ਤੇ ਵੀ ਨੋਮਨੀ ਅਣਨੌਨ ਸੀ। ਅਰੁਨ ਕੁਮਾਰ ਚੀਫ ਮੈਨੇਜਰ ਫਿਰੋਜ਼ਪੁਰ ਨੇ ਖਾਤਾ ਧਾਰਕਾਂ ਨੁੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀ ਰਕਮ ਸੁਰੱਖਿਅਤ ਹੈ ਤੇ ਜਿੰਨਾਂ ਦੇ ਲਿਮਟ ਚੁੱਕੀਆਂ ਗਈਆਂ ਹਨ ਉਨਾਂ ਜਾਂਚ ਜਾਰੀ ਹੈ। ਉਹਨਾਂ ਦੱਸਿਆ ਕਿ ਸ਼ੁਸ਼ਾਂਤ ਅਰੋੜਾ ਨੇ ਇਸ ਮਾਮਲੇ ਵਿੱਚ ਅਮਿਤ ਧੀਂਗੜਾ ਖਿਲਾਫ ਐਸ.ਐਸ.ਪੀ ਫਰੀਦਕੋਟ ਤੇ ਥਾਣਾ ਸਾਦਿਕ ਨੂੰ ਲਿਖਤੀ ਸਿਕਾਇਤ ਦਿੱਤੀ ਹੈ। ਜਿਸ ਵਿੱਚ ਉਨਾਂ ਅਮਿਤ ਧੀਂਗੜਾ ਪੁੱਤਰ ਰਮੇਸ਼ ਧੀਗੜਾਂ ਖਿਲਾਫ ਦਰਖਾਸਤ ਵਿੱਚ ਲਿਖਿਆ ਕਿ ਉਹ ਐਸ.ਬੀ.ਆਈ ਸਾਦਿਕ ਵਿਖੇ ਕਲਰਕ ਸੀ ਤੇ ਉਸ ਦੀ ਆਈ.ਡੀ ਰਾਂਹੀ ਕੁਝ ਸ਼ੱਕੀ ਲੈਣ ਦੇਣ ਜਾਂਚ ਅਧੀਨ ਹਨ। ਅੱਜ ਐਸ ਐਚ ਉ ਸਾਦਿਕ ਤੇ ਡੀ ਐਸ ਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਿਤ ਧੀਂਗੜਾਂ ਖਿਲਾਫ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲੁਕਆਊਟ ਜਾਰੀ ਕਰ ਦਿੱਤਾ ਹੈ ਤਾਂ ਜੋ ਉਹ ਵਿਦੇਸ਼ ਨਾ ਭੱਜ ਜਾਵੇ । ਇਸੇ ਤਰਾਂ ਲੋਕਾਂ ਦਾ ਆਉਣਾ ਜਾਰੀ ਸੀ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਅੰਦਾਜਾ ਹੈ ਕਿ ਲਗਭਗ 50 ਕਰੋੜ ਤੋਂ ਵੀ ਵੱਧ ਦੀ ਠੱਗੀ ਅਮਿਤ ਧੀਂਗੜੇ ਨੇ ਮਾਰੀ ਹੈ ਅਜੇੇ ਬਹੁਤੇ ਖਾਤਾਧਾਰਕਾਂ ਨੇ ਆਪਣੇ ਖਾਤੇ ਚੈੱਕ ਨਹੀਂ ਕਰਵਾਏ । ਪਰ ਦੂਜੇ ਪਾਸੇ ਬੈਂਕ ਅਧਿਕਾਰੀਆ ਨੇ ਮੰਨਿਆ ਕਿ ਉਹਨਾਂ ਕੋਲ 3 ਵਜੇ ਤੱਕ ਲਗਭਗ 5 ਕਰੋੜ ਦੀ ਠੱਗੀ ਦੀਆਂ ਸ਼ਿਕਾਇਤਾਂ ਪਹੁੰਚ ਗਈਆ ਹਨ । ਖਬਰ ਲਿਖੇ ਜਾਣ ਤੱਕ ਬੈਂਕ ਵਿੱਚ ਲੋਕਾਂ ਦਾ ਆਉਣਾ ਜਾਰੀ ਸੀ ਅਤੇ ਇਹ ਫ਼ਰਾਡ ਸੋ ਕਰੋੜ ਦੇ ਨਜ਼ਦੀਕ ਪਹੁੰਚਣ ਦੀ ਵੀ ਲੋਕ ਚਰਚਾ ਚੱਲ ਰਹੀ ਸੀ।