

ਚੰਡੀਗੜ੍ਹ,7 ਨਵੰਬਰ (ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਦੇਸ਼ ਦੇ ਤਿਉਹਾਰਾਂ ਨੂੰ ਸਮਰਪਿਤ ਇਕ ਕਵੀ ਦਰਬਾਰ ਕਰਵਾਇਆ। ਜਿਸ ਵਿਚ ਦੇਸ਼ ਵਿਦੇਸ਼ ਤੋਂ ਲਗਭਗ 25 ਕਵੀਆਂ ਨੇ ਭਾਗ ਲਿਆ । ਇਹ ਇੱਕ ਅਲੱਗ ਕਿਸਮ ਦਾ ਵੱਖ ਵੱਖ ਰੰਗ ਬਿਖੇਰਦਾ ਕਵੀ ਦਰਬਾਰ ਸੀ। ਜਿਸ ਵਿਚ ਕਿਸੇ ਨੇ ਗੁਰੂਆਂ ਦੀ ਗੱਲ ਕੀਤੀ ਤੇ ਕਿਤੇ ਰੰਗ ਬਿਖੇਰਦੀ ਹੋਲੀ ਤੇ ਕਿਸੇ ਦੀ ਰਚਨਾ ਵਿੱਚ ਦੀਪ ਜਲਾਉਂਦੀ ਦੀਵਾਲੀ ਨਜ਼ਰ ਆਈ। ਕਿਸੇ ਨੇ ਮਾਂ ਨੂੰ ਰੱਬ ਵਾਂਗ ਪੂਜਿਆ । ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਨੇ ਆਏ ਸਾਰੇ ਸਾਹਿਤਕਾਰਾਂ, ਕਵੀ ਤੇ ਕਵਿਤਰੀਆਂ ਦਾ ਸਵਾਗਤ ਕੀਤਾ । ਹਿੰਦੁਸਤਾਨ ਪੀਰਾਂ, ਫਕੀਰਾਂ ਦੀ ਧਰਤੀ ਹੈ, ਜਿਸ ਵਿਚ ਵੱਖ ਵੱਖ ਤਿਉਹਾਰਾਂ ਦੇ ਮਹੱਤਵ ਨੂੰ ਦੱਸਦੇ ਪੂਰਵਜਾਂ ਦੇ ਸਨਮਾਨ ਦੀ ਗੱਲ ਕੀਤੀ। ਕੁਝ ਤਿਉਹਾਰ ਦੇਸ਼ ਦੀਆਂ ਰੁੱਤਾਂ ਨਾਲ ਸਬੰਧਤ ਹਨ । ਓਹਨਾਂ ਦਸਿਆ ਕਿ ਤਿਉਹਾਰ ਹੀ ਜ਼ਿੰਦਗੀ ਵਿੱਚ ਖ਼ੁਸ਼ੀਆਂ ਖੇੜੇ ਲੈ ਕੇ ਆਉਂਦੇ ਹਨ, ਪਰਿਵਾਰਾਂ ਵਿੱਚ ਸਾਂਝ ਵਧਾਉਂਦੇ, ਸਾਡੀ ਆਸਥਾ ਨੂੰ ਮਜ਼ਬੂਤ ਕਰਦੇ ਨਜ਼ਰ ਆਉਂਦੇ ਹਨ।
ਡਾ. ਤਰਲੋਚਨ ਨੇ ਮੰਚ ਸੰਚਾਲਨ ਬਾਖੂਬੀ ਕੀਤਾ ,ਤੇ ਖ਼ੂਬਸੂਰਤ ਢੁਕਵੇਂ ਸ਼ੇਅਰਾ ਨਾਲ ਕਵੀਆਂ ਨੂੰ ਮੋਹ ਲਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਰੇਸ਼ ਨਾਇਕ ਸਨ ,ਜਿਹਨਾਂ ਨੇ ਸਾਰੇ ਪ੍ਰੋਗਰਾਮ ਦਾ ਬਾਖ਼ੂਬੀ ਵਿਸ਼ਲੇਸ਼ਣ ਕੀਤਾ ਤੇ ਕਵੀਆਂ ਦੀ ਹੌਸਲਾ ਅਫਜ਼ਾਈ ਕੀਤੀ । ਵਿਸ਼ੇਸ਼ ਮਹਿਮਾਨ ਵਜੋਂ ਸੁਦੇਸ਼ ਨੂਰ ਜੀ ਨੇ ਖੂਬਸੂਰਤ ਗ਼ਜ਼ਲ ਨਾਲ ਸਭ ਨੂੰ ਨਿਹਾਲ ਕੀਤਾ ।ਸ਼ਾਮਿਲ ਹੋਏ ਕਵੀ ਕਵਿੱਤਰੀਆਂ ਨੇ ਖੂਬਸੂਰਤ ਅੰਦਾਜ਼ ਵਿਚ ਆਪਣਾ ਆਪਣਾ ਕਲਾਮ ਪੇਸ਼ ਕੀਤਾ। ਵਕਤ ਹਵਾ ਵਾਂਗ ਚਲਦਾ ਰਿਹਾ ਅਤੇ ਦੋ ਘੰਟੇ ਕਦੋਂ ਲੰਘ ਗਏ, ਪਤਾ ਹੀ ਨਹੀਂ ਲੱਗਾ। ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਵੀ ਡਾ. ਸੁਰੇਸ਼ ਨਾਇਕ ,ਅਮਨਦੀਪ ਧਾਮੀ (ਸਾਊਥ ਕੋਰੀਆ) , ਵਿਜੈ ਸ਼ਰਮਾ, ਡਾ. ਤਰਲੋਚਨ ਕੌਰ, ਆਸ਼ਾ ਸ਼ਰਮਾ , ਜਾਗ੍ਰਿਤੀ ਗੌੜ, ਮਨਜੀਤ ਕੌਰ ਅਜ਼ਾਦ, ਡਾ. ਸਿੱਧੂ , ਪਰਵਿੰਦਰ ਕੌਰ , ਪੋਲੀ ਬਰਾੜ (ਅਮਰੀਕਾ), ਡਾ. ਸੁਦੇਸ਼ ਚੁੱਘ, ਪਰਵੀਨ ਸਿੱਧੂ , ਸਿਮਰਪਾਲ ਕੌਰ ਬਠਿੰਡਾ, ਕਨੀਜ਼ ਮਨਜ਼ੂਰ, ਇੰਦੂ ਪੌਲ , ਰੀਟਾ ਚੁੱਘ (ਦਿਲ੍ਹੀ) , ਅਮਰਜੀਤ ਕੌਰ ਸਿੱਧੂ (ਸਾਊਥ ਦਿਲੀ ) , ਪਰਕਾਸ਼ ਕੌਰ ਪਾਸ਼ਾਂ (ਅੰਮ੍ਰਿਤਸਰ), ਹਰਜਿੰਦਰ ਕੌਰ (ਅੰਮ੍ਰਿਤਸਰ) ,ਰਾਣੀ ਕੌਰ, ਨਿਸ਼ਾ ਮਲਹੋਤਰਾ, (ਮੋਹਾਲੀ) , ਸੁਖਦੇਵ ਸਿੰਘ ਨੇ ਬਾਖੂਬੀ ਆਪਣੇ ਕਲਾਮ ਪੇਸ਼ ਕੀਤੇ । ਡਾ. ਨਾਯਕ ਨੇ ਸਭ ਤੋਂ ਬਾਅਦ ਅਪਨਾ ਖੂਬਸੂਰਤ ਕਲਾਮ ਪੇਸ਼ ਕੀਤਾ ਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ । ਆਸ਼ਾ ਸ਼ਰਮਾ ਤੇ ਡਾ. ਤਰਲੋਚਨ ਕੌਰ ਨੇ ਆਏ ਸਭ ਕਵੀ ,ਕਵਿਤਰੀਆਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ । ਪ੍ਰੋਗਰਾਮ ਕਾਮਯਾਬ ਹੋ ਨਿਬੜਿਆ।

