ਸੰਗਰੂਰ 4 ਮਾਰਚ (ਜੁਝਾਰ ਲੌਂਗੋਵਾਲ/ਵਰਲਡ ਪੰਜਾਬੀ ਟਾਈਮਜ਼ )
ਹਰ ਫਰੰਟ ਤੇ ਫੇਲ ਪੰਜਾਬ ਦੀ ਆਮ ਆਦਮੀ ਦੀ ਭਗਵੰਤ ਮਾਨ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਵੱਲੋਂ ਕਿਸਾਨੀ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਕਿਸਾਨ ਆਗੂਆਂ ਦੇ ਘਰਾਂ ਤੇ ਸੁਵੱਖਤੇ ਸੁੱਤੇ ਪਇਆਂ ਤੇ ਛਾਪੇਮਾਰੀ ਕਰਕੇ ਦਹਿਸ਼ਤ ਪਾਉਣ , ਗ੍ਰਿਫਤਾਰ ਕਰਕੇ ਲੋਕਾਂ ਦੇ ਸ਼ਾਂਤਮਈ ਸੰਘਰਸ਼ ਕਰਨ ਦੇ ਹੱਕ ਨੂੰ ਦਬਾਉਣ ਨੂੰ ਲੋਕਤੰਤਰ ਦਾ ਘਾਣ ਦਸਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ।ਸਭਾ ਦੇ ਸੂਬਾ ਆਗੂ ਸਵਰਨਜੀਤ ਸਿੰਘ,ਜਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਮੀਤ ਪ੍ਰਧਾਨ ਬਸੇ਼ਸਰ ਰਾਮ, ਸਕੱਤਰ ਕੁਲਦੀਪ ਸਿੰਘ,ਵਿੱਤ ਸਕੱਤਰ ਮਨਧੀਰ ਸਿੰਘ, ਜਾਇੰਟ ਸਕੱਤਰ ਕੁਲਵਿੰਦਰ ਬੰਟੀ, ਸੀਨੀਅਰ ਆਗੂ ਵਿਸਾਖਾ ਸਿੰਘ, ਮੀਡੀਆ ਸਕੱਤਰ ਜੁਝਾਰ ਲੌਂਗੋਵਾਲ, ਨੇ ਦੱਸਿਆ ਕਿ ਸਰਕਾਰ ਦਾ ਕਿਸਾਨਾਂ, ਮਜਦੂਰਾਂ ,ਛੋਟੇ ਦੁਕਾਨਦਾਰਾਂ , ਬੇਰੁਜ਼ਗਾਰ ਨੌਜਵਾਨਾਂ ਪ੍ਰਤੀ ਰਵਈਆ ਬੇਹੱਦ ਕਰੂਰਤਾ ਭਰਿਆ ਹੈ ਜਿਸ ਦੀ ਜਿਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ। ਉਹਨਾਂ ਕਿਹਾ ਕਿ ਹਾਕਮਾਂ ਵਲੋਂ ਦੇਸ਼ ਦੇ ਜਲ ਜੰਗਲ ਜ਼ਮੀਨ ਨੂੰ ਕਾਰਪੋਰੇਟ ਕੰਪਨੀਆਂ ਨੂੰ ਸੌਂਪਣ ਲਈ ਅਪਣਾਈਆਂ ਗਈਆਂ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਅਤੇ ਛੋਟੇ ਕਾਰੋਬਾਰੀਆਂ ਦਾ ਜੀਣਾ ਦੁੱਭਰ ਹੋ ਗਿਆ ਹੈ। ਕਿਸਾਨ ਅੰਦੋਲਨ ਨੇ ਸਰਕਾਰ ਦੀਆਂ ਇਹਨਾਂ ਨੀਤੀਆਂ ਖਿਲਾਫ ਲਗਾਤਾਰ ਸ਼ਾਂਤ ਮਈ ਸੰਘਰਸ਼ ਕਰਨ ਕਾਰਨ ਹਾਕਮਾਂ ਨੂੰ ਇਹ ਨੀਤੀਆਂ ਲਾਗੂ ਕਰਨ ਵਿਚ ਮੁਸ਼ਕਿਲ ਆ ਰਹੀ ਹੈ ਜਿਸ ਕਾਰਨ ਸਤਾ ਤੇ ਕਾਬਜ ਕੇਦਰ ਦੀ ਬੀ ਜੇ ਪੀ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਅੰਦੋਲਨ ਨੂੰ ਵਿਕਾਸ ਵਿਰੋਧੀ ਕਹਿਕੇ ਬਦਨਾਮ ਕਰਨ ਤੇ ਉਤਰ ਆਈਆਂ ਹਨ ਅਤੇ ਸੰਘਰਸ਼ ਉਪਰ ਜਬਰ ਕਰਕੇ ਇਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕ ਦੂਜੇ ਨਾਲ ਘਿਉ ਖਿਚੜੀ ਹਨ। ਸਰਕਾਰ ਅਜਿਹਾ ਕਰਕੇ ਲੋਕਤੰਤਰ ਦੇ ਬੁਨਿਆਦੀ ਤੱਤ ਨੂੰ ਹੀ ਖ਼ਤਮ ਅਤੇ ਤਬਾਹ ਕਰਨ ਦੇ ਰਾਹ ਤੁਰ ਪਈ ਹੈ।ਅੱਜ ਕਿਸਾਨ ਆਗੂ ਲੱਛਮਨ ਅਲੀਸ਼ੇਰ, ਕਿਰਤੀ ਕਿਸਾਨ ਯੂਨੀਅਨ ਦੇ ਜਰਨੈਲ ਸਿੰਘ ਜਹਾਂਗੀਰ, ਭਜਨ ਸਿੰਘ ਢੱਡਰੀਆਂ, ਸੁਰਿੰਦਰ ਲੌਂਗੋਵਾਲ, ਜੁਝਾਰ ਬਡਰੁੱਖਾਂ, ਜਸਦੀਪ ਸਿੰਘ ਬਹਾਦਰ ਪੁਰ,ਹਰਸੇਵਕ ਲਹਿਲਾ, ਦਲਜਿੰਦਰ ਲਹਿਲਾਂ ਆਦਿ ਆਗੂਆਂ ਨੂੰ ਜਿਥੇ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਸਤਵੰਤ ਖੰਡੇਬਾਦ ਪੁਲਿਸ ਦੇ ਹੱਥ ਨਹੀਂ ਆਏ। ਆਗੂਆਂ ਨੇ ਦਸਿਆ ਬਹੁਤ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਬਜ਼ੁਰਗ ਕਿਸਾਨ ਆਗੂ ਜਰਨੈਲ ਸਿੰਘ ਜਹਾਂਗੀਰ ਨੂੰ ਗ੍ਰਿਫਤਾਰ ਕਰਕੇ ਗ਼ੈਰ ਮਨੁੱਖੀ ਹੋਣ ਦਾ ਪ੍ਰਮਾਣ ਦੇ ਕੇ ਪਤਾ ਨਹੀਂ ਸਰਕਾਰ ਕਿਹੜੇ ਆਮ ਲੋਕਾਂ ਦਾ ਰਾਜ ਦਿਖਾ ਰਹੀ ਹੈ।
ਵੱਲੋਂ
, ਪ੍ਰੈਸ ਸਕੱਤਰ, ਇਕਾਈ ਸੰਗਰੂਰ
ਮੁਬਾਇਲ ਨੰਬਰ. 9465330016
