
ਤਰਨ ਤਾਰਨ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਾ ਪ੍ਰਧਾਨ ਸਤਨਾਮ ਸਿੰਘ ਮਾਣੋ ਚਾਹਲ ਅਤੇ ਸੂਬਾ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਵੱਡਾ ਜਥਾ ਸ਼ੰਭੂ ਬਾਰਡਰ ਤੇ ਕਿਸਾਨੀ ਮੋਰਚਾ ਵਿੱਚ ਹੋਏਗਾ ਸ਼ਾਮਿਲ ਜ਼ਿਲ੍ਹਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵਿੰਡ, ਫਤਿਹ ਸਿੰਘ ਪਿੱਦੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝੋਨੇ ਦੇ ਸੀਜਨ ਦੇ ਬਾਵਜੂਦ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ। ਤੇ ਸ਼ੰਭੂ ਬਾਰਡਰ ਤੇ ਜਾਣ ਲਈ ਵੱਡੀ ਸੰਖਿਆ ਵਿੱਚ ਕਿਸਾਨ ਮਜ਼ਦੂਰ ,ਬੀਬੀਆਂ, ਨੌਜਵਾਨ, ਸ਼ਾਮਿਲ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਮੋਰਚਾ ਚੜਦੀ ਕਲਾ ਵਿੱਚ ਚੱਲ ਰਿਹਾ ਹੈ। ਤੇ ਕਿਸਾਨ ਅਗਲੇ ਪੰਜਾਂ ਸਾਲਾਂ ਲਈ ਮੋਰਚਾ ਚਲਾਉਣ ਲਈ ਤਿਆਰੀ ਵਿੱਢ ਕੇ ਬੈਠੇ ਹਨ। ਮੋਰਚਾ ਫਤਿਹ ਹੋਣ ਤੱਕ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ । ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਭਗਵੰਤ ਮਾਨ ਚਲਦੇ ਲੋਕਾਂ ਨੂੰ 15 ਦਿਨ ਦਾ ਜੋ ਅਲਟੀਮੇਟਮ ਦੇ ਰਿਹਾ ਹੈ। ਚਿੱਪ ਵਾਲੇ ਮੀਟਰ ਲਵਾ ਰਿਹਾ ਹੈ। ਇਹ ਸਰਕਾਰ ਵੱਲੋ ਕਾਰਪੋਰੇਟ ਘਰਾਣਿਆਂ ਨੂੰ ਕਾਬਜ ਕਰਨਾ ਅਤੇ ਬਿਜਲੀ ਵਿਭਾਗ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਵੱਡੀ ਤਿਆਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪਿੰਡਾਂ ਵਿੱਚ ਕੋਈ ਵੀ ਬਿਜਲੀ ਅਧਿਕਾਰੀ ਚਿੱਪ ਵਾਲੇ ਮੀਟਰ ਲੋਣ ਆਵੇਗਾ ।ਉਸ ਦਾ ਵੱਡੇ ਪੱਧਰ ਤੇ ਘਰਾਉ ਕੀਤਾ ਜਾਏਗਾ। ਪਿੰਡਾਂ ਵਿੱਚ ਬਿਲਕੁਲ ਵੀ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ।ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਵਿਪਕਸ਼ ਦੇ ਐਮਪੀਆ ਨੂੰ ਜੋ ਮੰਗ ਪੱਤਰ ਦਿੱਤੇ ਹਨ ।ਜੇਕਰ ਆਉਣ ਵਾਲੇ ਸੈਸ਼ਨ ਵਿੱਚ ਉਹਨਾਂ ਮੰਗ ਪੱਤਰ ਪ੍ਰਾਈਵੇਟ ਮੰਗਾਂ ਤੇ ਵਿਪਕਸ਼ ਕੋਈ ਠੋਸ ਤਰੀਕੇ ਨਾਲ ਗੱਲ ਨਹੀਂ ਰੱਖਦਾ ਤਾਂ ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਕੇ ਜਿਸ ਤਰ੍ਹਾਂ ਭਾਜਪਾ ਨੂੰ ਪਿੰਡਾਂ ਵਿੱਚ ਨਹੀਂ ਵੜ ਦਿੱਤਾ ਉਸੇ ਤਰ੍ਹਾਂ ਵਿਪਕਸ਼ ਨੂੰ ਵੀ ਪਿੰਡਾਂ ਵਿੱਚ ਨਹੀਂ ਵੰੜਨ ਦਿੱਤਾ ਜਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਪਾਲੇ ਹੋਏ ਗੁੰਡੇ ਬਾਰ ਬਾਰ ਰਸਤਾ ਖਾਲੀ ਕਰਨ ਲਈ ਧਮਕੀਆਂ ਦੇ ਰਹੇ ਹਨ ।ਪਰ ਇਸ ਦੇ ਉਲਟ ਰਸਤਾ ਤਾਂ ਸਰਕਾਰ ਵੱਲੋਂ ਬੰਦ ਕੀਤਾ ਹੋਇਆ ਹੈ। ਕਿਸਾਨਾਂ ਵੱਲੋਂ ਦੋਵੇਂ ਮਾਰਗ ਖੁੱਲੇ ਹੋਏ ਹਨ ਉਹਨਾਂ ਕਿਹਾ ਕਿ ਸੜਕਾਂ ਤੇ ਬੈਠਣਾ ਸਾਡਾ ਕੋਈ ਸ਼ੌਂਕ ਨਹੀਂ ਸਰਕਾਰ ਆਪਣੀਆਂ ਮੰਗੀਆਂ ਹੋਈਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰੇ ਜਿਵੇਂ ਐਮਐਸਪੀ ਤੇ ਗਰੰਟੀ ਕਾਨੂੰਨ, ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ,ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ ,ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ,ਪ੍ਰਦੂਸ਼ਣ ਐਕਟ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਜਾਵੇ, ਭਾਰਤ ਡਬਲਯੂ ਟੀ ਓ ਵਿੱਚੋਂ ਬਾਹਰ ਆਵੇ, ਭੂਮੀ ਐਕਟ ਪਹਿਲੇ ਵਾਲਾ ਬਹਾਲ ਕੀਤਾ ਜਾਵੇ, 2022 ਬਿਜਲੀ ਸੋਧ ਬਿਲ ਰੱਦ ਕੀਤਾ ਜਾਵੇ, ਪਹਿਲੇ ਦਿੱਲੀ ਅੰਦੋਲਨ ਵਿੱਚ ਕਿਸਾਨਾਂ ਤੇ ਹੋਏ ਪਰਚੇ ਰੱਦ ਕੀਤੇ ਜਾਣ, ਸ਼ੁਭਕਰਨ ਨੂੰ ਸ਼ਹੀਦ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ ਆਦਿ ਮੰਗਾਂ।