
ਤਰਨ ਤਾਰਨ 13 ਅਗਸਤ (ਵਰਲਡ ਪੰਜਾਬੀ ਟਾਈਮਜ਼)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜੱਸਾ ਸਿੰਘ ਝਾਮਕਾ ਦੇ ਪੋਤਰੇ ਅਭੀਨੂਰ ਸਿੰਘ ਦੇ ਕਤਲ ਦਾ ਕੋਈ ਇਨਸਾਫ ਨਾ ਮਿਲਣ ਕਰਕੇ ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਓਬਾਲਾ ਅਤੇ ਜੋਨ ਪ੍ਰਧਾਨ ਸਲਵਿੰਦਰ ਸਿੰਘ ਡਾਲੇਕੇ ਦੀ ਰਹਿਨੁਮਾਈ ਹੇਠ ਥਾਣਾ ਸਦਰ ਤਰਨ ਤਾਰਨ ਵਿਖੇ ਲੱਗਾ ਧਰਨਾ । ਧਰਨੇ ਨੂੰ ਸੰਬੋਧਿਤ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਰਣਯੋਧ ਸਿੰਘ ਗੱਗੋਬੂਆ, ਜੋਨ ਸਕੱਤਰ ਲਖਵਿੰਦਰ ਸਿੰਘ ਪਲਾਸੌਰ, ਜੋਨ ਸਕੱਤਰ ਕਰਮਜੀਤ ਸਿੰਘ ਗੱਗੋਬੂਆ, ਕੁਲਦੀਪ ਸਿੰਘ ਬੁੱਗਾ, ਮੁਖਤਿਆਰ ਸਿੰਘ ਬਾਕੀਪੁਰ, ਨੇ ਕਿਹਾ ਕਿ ਬੀਤੇ ਦਿਨੀ ਪਿੰਡ ਝਾਮਕਿਆਂ ਦੇ ਨੌਜਵਾਨ ਦਾ ਰਹੱਸਮਈ ਹੋਇਆ ਕਤਲ। 30 ਤਰੀਕ ਤਕਰੀਬਨ ਰਾਤ 9 30 ਵਜੇ ਦੇ ਕਰੀਬ ਅਰਸ਼ਦੀਪ ਸਿੰਘ ਵੱਲੋਂ ਅਬੀਨੂਰ ਸਿੰਘ ਨੂੰ ਘਰੋਂ ਬਿਠਾ ਕੇ ਲਿਜਾਇਆ ਜਾਂਦਾ । ਤਕਰੀਬਨ 10 20 ਤੇ ਪਤਾ ਚਲਦਾ ਕਿ ਅਬੀਨੂਰ ਸਿੰਘ ਦੇ ਸੱਟਾਂ ਲੱਗੀਆਂ ਹਨ। ਅਬੀਨੂਰ ਸਿੰਘ ਨੂੰ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਦਾਖਲ ਕਰਾਏ ਜਾਂਦਾ। ਛੇ ਅਗਸਤ ਨੂੰ ਅਬੀਨੂਰ ਸਿੰਘ ਹਸਪਤਾਲ ਵਿੱਚ ਦਮ ਤੋੜ ਜਾਂਦਾ ਪਰ। ਪ੍ਰਸ਼ਾਸਨ ਵੱਲੋਂ ਢਿੱਲੀ ਕਾਰਜਕਾਰੀ ਕਰਦੇ ਹੋਏ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਤਕਰੀਬਨ 12 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਦੋਸ਼ੀ ਅਰਚਦੀਪ ਸਿੰਘ ਨੂੰ ਰਿਮਾਂਡ ਤੇ ਨਹੀਂ ਲਿਆ ਗਿਆ ਅਤੇ ਤਫਤੀਸ਼ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਕਿਸਾਨ ਆਗੂਆਂ ਵੱਲੋਂ ਚੇਤਾਵਨੀ ਦਿੰਦੇ ਹੋਏ ਕਿਹਾ ਗਿਆ ਕਿ ਜੇਕਰ ਦੋਸ਼ੀ ਨੂੰ ਜਲਦ ਤੋਂ ਜਲਦ ਜੇਲ ਵਿੱਚ ਜਾਂ ਰਿਮਾਂਡ ਤੇ ਨਾ ਲਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਤੇ ਇਸ ਦੇ ਜਿੰਮੇਵਾਰ ਕੇਵਲ ਪ੍ਰਸ਼ਾਸਨ ਹੋਵੇਗਾ। ਇਸ ਮੌਕੇ ਰਣਜੀਤ ਸਿੰਘ ਤੇਜਾ ਸਿੰਘ ਵਾਲਾ, ਗੁਰਬਚਨ ਸਿੰਘ ਗਿੱਲ, ਰਸ਼ਪਾਲ ਸਿੰਘ ਸੁਰ ਸਿੰਘ, ਭਜਨ ਸਿੰਘ ਸੁਰ ਸਿੰਘ, ਪ੍ਰਗਟ ਸਿੰਘ ਸੁਰ ਸਿੰਘ, ਸੁਜਾਨ ਸਿੰਘ ਝਾਮਕਾ, ਗੁਰਦੇਵ ਸਿੰਘ ਝਾਮਕਾ, ਬਲਕਾਰ ਸਿੰਘ ਸ਼ੇਖ, ਗੁਰਸੇਵਕ ਸਿੰਘ ਨਿੱਕੀ ਪੱਧਰੀ, ਹਰਪਾਲ ਸਿੰਘ ਵੱਡੀ ਪੱਧਰੀ, ਦਿਲਬਾਗ ਸਿੰਘ ਵੱਡੀ ਪੱਧਰੀ, ਵਿਰਸਾ ਸਿੰਘ ਮੂਸੇ, ਗੁਰਪ੍ਰੀਤ ਸਿੰਘ ਚੱਕ, ਹਰਵੰਤ ਸਿੰਘ ਵੱਡਾ ਮਾਲੂਵਾਲ, ਮਨਜਿੰਦਰ ਸਿੰਘ ਛੋਟਾ ਮਾਲੂਵਾਲ, ਗੁਰ ਸਾਹਿਬ ਸਿੰਘ ਗੱਗੋਬੂਆ, ਭਜਨ ਸਿੰਘ ਐਮਾ, ਮੰਗਲ ਸਿੰਘ ਅਨੰਦਪੁਰ, ਜਸਬੀਰ ਸਿੰਘ, ਸਵਰਨ ਸਿੰਘ ਆਦਿ ਆਗੂ ਹਾਜਰ ਸਨ।