ਮਾਨ ਸਰਕਾਰ ਨੇ ਦੋ ਸਾਲ ਵਿੱਚ ਨੌਜਵਾਨਾਂ ਨੂੰ 40,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ : ਸੰਧਵਾਂ
ਕੋਟਕਪੂਰਾ, 6 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ, ਜਿਸ ਤਹਿਤ ਬਲਾਕ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮੌੜ ਦੇ ਬਲਾਕ ਅਧੀਨ ਆਉਂਦੇ ਪਿੰਡ ਮੌੜ, ਖਾਰਾ, ਹਰੀਨੌ, ਠਾੜਾ, ਭੈਰੋ ਭੱਟੀ ਅਤੇ ਵਾੜਾ ਦਰਾਕਾ ਦੇ ਵਰਕਰਾਂ, ਅਹੁਦੇਦਾਰਾਂ ਦੀ ਇਕ ਅਹਿਮ ਮੀਟਿੰਗ ਸਪੀਕਰ ਸੰਧਵਾਂ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਮਾਸਟਰ ਕੁਲਦੀਪ ਸਿੰਘ ਮੌੜ ਦੇ ਗ੍ਰਹਿ ਨਿਵਾਸ ਪਿੰਡ ਮੌੜ ਵਿਖੇ ਹੋਈ, ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਡੇਢ ਸਾਲ ਵਿੱਚ ਗਰੀਬਾਂ ਦੀ ਭਲਾਈ ਦੇ ਲਈ ਬਹੁਤ ਸਾਰੇ ਕੰਮ ਕੀਤੇ ਹਨ। ਬਿਜਲੀ ਦੀ ਗਰੰਟੀ ਜੋ ਮਾਨ ਸਰਕਾਰ ਨੇ 600 ਯੂਨਿਟ ਮਾਫ਼ ਕਰਕੇ ਪੂਰੀ ਕੀਤੀ ਹੈ। ਉਸ ਨਾਲ ਕਰੋੜਾਂ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਲਾਭ ਹੋਇਆ ਹੈ। ਮਾਨ ਸਰਕਾਰ ਵਲੋਂ ਸਿਹਤ ਖੇਤਰ ਵਿੱਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ, ਪਿਛਲੇ ਸਮੇਂ ਵਿੱਚ ਖੋਲੇ ਗਏ ਆਮ ਆਦਮੀ ਕਲੀਨਿਕਾਂ ਤੋਂ ਇਲਾਜ ਕਰਵਾਉਣ ਦੇ ਨਾਲ ਪੰਜਾਬੀਆਂ ਦੇ ਕਰੋੜਾਂ ਰੁਪਏ ਦੀ ਬਚਤ ਹੋਈ ਹੈ। ਓਹਨਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਿਨ–ਰਾਤ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਆਮ ਆਦਮੀ ਪਾਰਟੀ ਦਾ ਕਾਫਲਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਜ਼ਾਨਾਂ ਪਾਰਟੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋ ਰਹੇ ਹਨ। ਹੁਣ ਲੋਕ ਜਾਗਰੁਕ ਹੋ ਚੁੱਕੇ ਹਨ, ਸਾਰੇ ਲੋਕਾਂ ਨੂੰ ਪਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਸਿਹਤ ਅਤੇ ਸਿਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਜਾ ਰਹੇ ਹਨ। ਸਕੂਲ ਆਫ਼ ਐਮੀਨੈਂਸ ਦੀ ਸ਼ੁਰਆਤ ਕੀਤੀ ਗਈ ਹੈ। ਇਸ ਤਰ੍ਹਾਂ ਦੇ ਸਕੂਲ ਪੰਜਾਬ ਦੇ ਸਾਰੇ ਹਲਕਿਆਂ ਵਿੱਚ ਖੋਲੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵਲੋਂ ਪੰਜਾਬ ਵਿੱਚ ਪਿਛਲੇ ਦੋ ਸਾਲ ਵਿੱਚ 40000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਸੂਬੇ ਵਿੱਚ ਰੁਜ਼ਗਾਰ ਦੇ ਹੋਰ ਮੌਕੇ ਮੁਹੱਈਆ ਕਰਵਾਉਣ ਦੇ ਲਈ ਵੱਡੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਆਪਣੇ ਪ੍ਰੋਜੈਕਟ ਲਾਉਣ ਦੇ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਸਵਰਨਜੀਤ ਸਿੰਘ ਮੌੜ, ਹਰਚਰਨ ਸਿੰਘ ਹਰੀ ਨੌਂ, ਗੁਰਬੰਸ ਸਿੰਘ ਹਰੀ ਨੌਂ, ਪ੍ਰਦੀਪ ਸਿੰਘ ਠਾੜਾ , ਜਸਪ੍ਰੀਤ ਸਿੰਘ ਠਾੜਾ, ਖੁਸ਼ਦੀਪ ਸਿੰਘ ਬਾਜਾਖਾਨਾ, ਜਗਸੀਰ ਸਿੰਘ ਮੌੜ, ਬੇਅੰਤ ਸਿੰਘ ਠਾੜਾ, ਗੁਰਚਰਨ ਸਿੰਘ ਮੌੜ,ਰਾਮ ਸਿੰਘ ਢੀਮਾਂ ਵਾਲੀ, ਜਗਤਾਰ ਸਿੰਘ ਮੌੜ, ਜਗਸੀਰ ਸਿੰਘ ਮੌੜ, ਗੁਰਚਰਨ ਸਿੰਘ ਮੌੜ, ਗੁਰਤੇਜ ਸਿੰਘ ਵਾੜਾ ਦਰਾਕਾ, ਨਿਰਮਲ ਸਿੰਘ ਵਾੜਾ ਦਰਾਕਾ, ਮਨਪ੍ਰੀਤ ਸਿੰਘ ਵਾੜਾ ਦਰਾਕਾ, ਸੁਰਜੀਤ ਸਿੰਘ ਜੀਵਨਵਾਲਾ, ਹੈਪੀ ਦੁਆਰੇਆਣਾ, ਰਾਜਪਾਲ ਸਿੰਘ ਭੈਰੋ ਭੱਟੀ,
ਜਸਵਿੰਦਰ ਸਿੰਘ ਮੌੜ, ਸੁਖਮੰਦਰ ਸਿੰਘ ਮੌੜ, ਮਨਪ੍ਰੀਤ ਸਿੰਘ ਵਾੜਾ ਦਰਾਕਾ, ਕੁਲਦੀਪ ਸਿੰਘ ਸਿੱਧੂ ਮੌੜ, ਕੁਲਦੀਪ ਸਿੰਘ ਮਾਸਟਰ ਮੌੜ, ਨਿਰਭੈ ਸਿੰਘ ਹਰੀ ਨੌਂ, ਜਗਸੀਰ ਸਿੰਘ ਹਰੀ ਨੌਂ, ਸੁਰਜੀਤ ਸਿੰਘ ਹਰੀ ਨੌਂ, ਗੁਰਚਰਨ ਸਿੰਘ ਹਰੀ ਨੌਂ, ਗੁਰਪ੍ਰੇਮ ਸਿੰਘ ਕੋਹਾਰਵਾਲਾ, ਅਮਨਾ ਕੋਹਾਰਵਾਲਾ, ਜਰਨੈਲ ਸਿੰਘ ਮੌੜ,ਜਸਵਿੰਦਰ ਸਿੰਘ ਹਰੀ ਨੌਂ, ਸ਼ਮਿੰਦਰ ਸਿੰਘ ਮੌੜ, ਸੁਖਮੰਦਰ ਸਿੰਘ ਮੌੜ, ਅਮਨਦੀਪ ਸਿੰਘ ਖਾਰਾ, ਭਿੰਦਰ ਸਿੰਘ ਮੌੜ, ਨਿਰਭੈ ਸਿੰਘ ਹਰੀ ਨੌਂ, ਅਰੁਣ ਸਿੰਗਲਾ ਕੋਟਕਪੂਰਾ, ਗੁਰਪ੍ਰਤਾਪ ਸਿੰਘ ਕੈਰੀ ਖਾਰਾ, ਹੈਪੀ ਖਾਰਾ, ਨਿਰਮਲ ਸਿੰਘ ਖਾਲਸਾ ਖਾਰਾ, ਤੇਜਿੰਦਰ ਸਿੰਘ ਖਾਰਾ, ਅਮਨ ਖਾਰਾ, ਗਿੱਲ ਖਾਰਾ, ਸੁਖਜਿੰਦਰ ਖਾਰਾ, ਕਾਕਾ ਬਰਾੜ ਖਾਰਾ, ਅਮਨ ਕੋਹਾਰਵਾਲਾ, ਅਰੁਣ ਸਿੰਗਲਾ, ਕੁਲਜੀਤ ਸਿੰਘ ਖਾਰਾ, ਕੁਲਵਿੰਦਰ ਸਿੰਘ ਖਾਰਾ, ਕਾਕਾ ਬਰਾੜ ਖਾਰਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।