ਗਾਇਕ ਬਲਵਿੰਦਰ ਸ਼ੇਖੋਂ ਨੇ ਦਿਲਰਾਜ ਸਿੰਘ ਦਰਦੀ ਦੇ ਆ ਰਹੇ ਗੀਤ ਬਾਰੇ ਖੁੱਲ ਕੇ ਬੋਲਿਆ
ਅੰਮ੍ਰਿਤਸਰ, 7 ਅਕਤੂਬਰ :- ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ )
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਹਿਯੋਗ ਨਾਲ “ਅਜੋਕੀ ਸਿੱਖਿਆ ਨੀਤੀ ਅਤੇ ਮਾਤ ਭਾਸ਼ਾ” ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਸ਼ਾਇਰ ਦੇਵ ਦਰਦ ਅਤੇ ਕਹਾਣੀਕਾਰ ਤਲਵਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸੀ, ਜਿਸ ਵਿੱਚ ਵਿਦਵਾਨਾਂ ਦੀ ਸਾਂਝੀ ਰਾਏ ਸੀ ਕਿ ਖਿੱਤੇ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ, ਵਿਰਸੇ ਅਤੇ ਮਾਤ ਭਾਸ਼ਾ ਨਾਲ ਜੁੜੇ ਰਹਿਣਾ ਚਾਹੀਦਾ ਹੈ।
ਇਸ ਸਮਾਗਮ ਦਾ ਆਗਾਜ਼ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਸ਼ੁਸੀਲ ਦੁਸਾਂਝ ਦੇ ਸਵਾਗਤੀ ਸਬਦਾਂ ਨਾਲ ਹੋਇਆ ਜਦੋਂਕਿ ਦੀਪ ਦੇਵਿੰਦਰ ਸਿੰਘ ਨੇ ਸਮਾਗਮ ਦੀ ਸਮੁੱਚੀ ਤਫਸ਼ੀਲ ਸਾਂਝੀ ਕੀਤੀ। ਇਸ ਮੌਕੇ ਤੇ ਸਾਰੇ ਪ੍ਰਧਾਨਗੀ ਮੰਡਲ ਅਤੇ ਮੁੱਖ ਮਹਿਮਾਨ ਵੱਲੋਂ ਪੰਜਾਬੀ ਸ਼ਾਇਰ ਦਿਲਰਾਜ ਸਿੰਘ ਦਰਦੀ ਦਾ ਆ ਰਿਹਾ ਇਕ ਗੀਤ ( ਮੋਸਤੀਨੀ ਪਰਿਵਾਰ ) ਦਾ ਪੋਸਟਰ ਲੋਕ ਅਰਪਣ ਕੀਤਾ ਜਿਸ ਤੋਂ ਬਾਅਦ ਗਾਇਕ ਬਲਵਿੰਦਰ ਸ਼ੇਖੋਂ ਨੇ ਦਿਲਰਾਜ ਸਿੰਘ ਦਰਦੀ ਦੇ ਆ ਰਹੇ ਗੀਤ ਬਾਰੇ ਖੁੱਲ ਕੇ ਦੱਸਿਆ ਇਸ ਮੌਕੇ ਸਤੀਸ਼ ਗੁਲਾਟੀ, ਡਾ ਆਤਮ ਰੰਧਾਵਾ, ਡਾ ਹੀਰਾ ਸਿੰਘ, ਡਾ ਗੁਰਬੀਰ ਬਰਾੜ, ਨਵ ਭੁੱਲਰ, ਰਸ਼ਪਿੰਦਰ ਗਿੱਲ, ਮਨਜੀਤ ਸਿੰਘ ਵੱਸੀ, ਮੱਖਣ ਭੈਣੀਵਾਲ, ਸਕੱਤਰ ਪੁਰੇਵਾਲ, ਮੰਗਲ ਟਾਂਡਾ, ਜਸਬੀਰ ਝਬਾਲ, ਸਤਿੰਦਰ ਓਠੀ, ਅਤਰ ਤਰਸਿੱਕਾ, ਡਾ ਪਰਮਜੀਤ ਬਾਠ, ਡਾ ਭੁਪਿੰਦਰ ਸਿੰਘ ਫੇਰੂਮਾਨ, ਹਰਮੀਤ ਆਰਟਿਸਟ, ਜਸਵੰਤ ਗਿੱਲ, ਡਾ ਹਜ਼ਾਰਾ ਸਿੰਘ ਚੀਮਾ, ਡਾ ਕਸ਼ਮੀਰ ਸਿੰਘ, ਡਾ ਮੋਹਨ, ਵਿਸ਼ਾਲ ਬਿਆਸ, ਬਲਕਾਰ ਸਿੰਘ ਦੁਧਾਲਾ, ਪ੍ਰਤੀਕ ਸਹਿਦੇਵ ਮਨਮੋਹਨ ਢਿੱਲੋਂ, ਹਰਜੀਤ ਸੰਧੂ, ਸ਼ਾਇਰ ਮਾਸਟਰ ਕ੍ਰਿਪਾਲ ਸਿੰਘ ਵੇਰਕਾ, ਗੁਲਜਾਰ ਸਿੰਘ ਖੇੜਾ, ਅਵਤਾਰ ਸਿੰਘ ਗੋਇੰਦਵਾਲੀਆ , ਸੁਖਬੀਰ ਖੁਰਮਣੀਆਂ, ਕੁਲਜੀਤ ਵੇਰਕਾ, ਗੁਰਪ੍ਰੀਤ ਰੰਗੀਲਪੁਰ, ਬਲਵਿੰਦਰ ਸਿੰਘ aਸੇਖੋਂ, ਕੁਲਵੰਤ ਸਿੰਘ ਅਣਖੀ, ਮੰਗਤ ਚੰਚਲ, ਪਰਮਜੀਤ ਕੌਰ, ਤ੍ਰਿਪਤਾ ਨਵਦੀਪ, ਦੀਪਕਾ ਆਦਿ ਹਾਜਰ ਸਨ।
ਕੈਪਸ਼ਨ:-ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਤਨਾਮ ਮਾਣਕ ਅਤੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਡਾ. ਸੁਰਜੀਤ ਸਿੰਘ ਭੱਟੀ, ਡਾ. ਲਖਵਿੰਦਰ ਜੌਹਲ, ਦਰਸ਼ਨ ਬੁੱਟਰ, ਕੇਵਲ ਧਾਲੀਵਾਲ ਅਤੇ ਦੀਪ ਦੇਵਿੰਦਰ ਸਿੰਘ
