ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀ.ਪੀ.ਈ.ਐਫ. ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਜਬਰਦਸਤ ਐਕਸ਼ਨ

ਕੋਟਕਪੂਰਾ, 5 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੱਜ ਜ਼ਿਲ੍ਹਾ ਫਰੀਦਕੋਟ ਦੇ ਐਨ.ਪੀ.ਐਸ. ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ ਸਿਰਮੌਰ ਜੱਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਦੀ ਮੋਦੀ ਹਕੂਮਤ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਵਿੱਚ ਕੀਤੀ ਜਾ ਬੇਲੋੜੀ ਦੇਰੀ ਦੇ ਰੋਸ ਕਾਰਨ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਰਪੂਰ ਰੋਸ ਮਾਰਚ ਕੱਢਿਆ। ਜਿਲ੍ਹਾ ਕਨਵੀਨਰ ਗੁਰਤੇਜ ਖਹਿਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਸਕੀਮ ਵੱਲੋਂ ਦੇਸ਼ ਪੱਧਰ ਤੇ ਦਿੱਤੇ ਪ੍ਰੋਗਰਾਮ ਨੂੰ ਦੋਵੇਂ ਜੱਥੇਬੰਦੀਆਂ ਨੇ ਮਿਲ ਕੇ ਜ਼ਿਲ੍ਹਾ ਪੱਧਰੀ ਰੋਸ ਮਾਰਚ ਕੀਤਾ ਹੈ। ਨੈਸ਼ਨਲ ਮੂਵਮੈਂਟ ਫਾਰ ਓਲਡ ਪੈਨਸ਼ਨ ਦੇ ਦਿੱਤੇ ਪ੍ਰੋਗਰਾਮ ਦੀ ਲੜੀ ਤਹਿਤ ਅੱਜ ਦੇਸ਼ ਦੇ ਹਰ ਜਿਲਾ ਹੈਡ ਕੁਆਰਟਰ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨਪੀਐਸ ਅਤੇ ਯੂਪੀਐਸ ਦੀ ਵਿਰੋਧਤਾ ਅਤੇ ਨਿਜੀਕਰਨ ਦੇ ਵਿਰੁੱਧ ਇੱਕ ਦਿਨਾਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ ਸੰਘਰਸ਼ ਨੂੰ ਅੱਗੇ ਤੋਰਦਿਆਂ 5 ਸਤੰਬਰ 2025 ਨੂੰ ਅਧਿਆਪਕ ਦਿਵਸ ਮੌਕੇ ਦੇਸ਼ ਦੇ ਹਰ ਜਿਲਾ ਹੈਡ ਕੁਆਰਟਰ ਤੇ ਇੱਕ ਦਿਨਾਂ ਭੁੱਖ ਹੜਤਾਲ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਰੱਖੀ ਜਾਵੇਗੀ ਅਤੇ 1 ਅਕਤੂਬਰ 2025 ਨੂੰ ਸੋਸ਼ਲ ਮੀਡੀਆ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਮੁਹਿੰਮ ਚਲਾਈ ਜਾਵੇਗੀ, 25 ਨਵੰਬਰ 2025 ਨੂੰ ਦਿੱਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਐਨਪੀਐਸ ਅਤੇ ਯੂਪੀਐਸ ਵਿਰੋਧਤਾ ਅਤੇ ਨਿੱਜੀਕਰਨ ਦੇ ਵਿਰੁੱਧ ਕੌਮੀ ਪਧਰੀ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਦੇਸ਼ ਭਰ ਦੇ ਐਨਪੀਐਸ ਮੁਲਾਜ਼ਮ ਭਾਗ ਲੈਣਗੇ। ਜਨਰਲ ਸਕੱਤਰ ਗੁਰਪ੍ਰੀਤ ਔਲਖ ਨੇ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੋਟੀਫਿਕੇਸ਼ਨ ਕਰ ਪੁਰਾਣੀ ਪੈਨਸ਼ਨ ਬਹਾਲੀ ਤੋਂ ਭੱਜ ਰਹੀ ਹੈ, ਉਥੇ ਹੀ ਕੇਂਦਰ ਸਰਕਾਰ ਤੇ ਛੱਤੀਸਗੜ੍ਹ ਦੀ ਬੀਜੇਪੀ ਸਰਕਾਰ ਨੇ ਰਾਜ ਵਿੱਚ ਮੁੜ ਰਾਜ ਵਿੱਚ ਯੂਪੀਐਸ ਲਾਗੂ ਕਰ ਐਨਪੀਐਸ ਕਰਮਚਾਰੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਹੈ। ਇਸ ਮੌਕੇ ਡੀ.ਟੀ.ਐੱਫ. ਜਿਲ੍ਹਾ ਸਕੱਤਰ ਗਗਨ ਪਾਹਵਾ ਜਿਲ੍ਹਾ ਮੀਤ ਪ੍ਰਧਾਨ ਹਰਜਸਦੀਪ ਕੁਲਦੀਪ ਘਣੀਆਂ ਈਟੀਟੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਨਦੀਪ ਸਿੰਘ ਪ੍ਰੀਤਮ ਗੁਰਵਿੰਦਰ ਗੁਰਮੀਤ ਸਿਰਸੜੀ ਮਹੇਸ਼ ਜੈਨ ਹਰਪ੍ਰੀਤ ਸੁਖਵੰਤ ਜੈਪੀਤ ਪ੍ਰਦੀਪ ਸੁਖਜੀਤ ਹਰਜੋਤ ਅਮਨਦੀਪ ਸ਼ਰਮਾ ਪਵਨ ਕੁਮਾਰ ਜਸਵਿੰਦਰ ਜਗਤਾਰ ਸਿੰਘ ਮਹਿਮਾ ਸਿੰਘ ਬਲਵਿੰਦਰ ਸਿੰਘ ਸਰਬਜੀਤ ਜਸਵਿੰਦਰ ਗੁਰਜੀਤ ਬਿਜਲੀ ਬੋਰਡ ਅਸ਼ੋਕ ਜਗਤਾਰ ਸਿੰਘ ਪ੍ਰਧਾਨ ਵਾਰਡ ਅਟੈਂਡੈਂਟ ਯੂਨੀਅਨ ਸਿਵਲ ਹਸਪਤਾਲ ਫਰੀਦਕੋਟ ਸੁਖਜਿੰਦਰ ਸਿੰਘ ਸੁਰਿੰਦਰ ਸਿੰਘ ਗੁਰਵਿੰਦਰ ਸਿੰਘ ਬਿੰਦਰਪਾਲ ਸਿਵਿਲ ਹਸਪਤਾਲ ਫਰੀਦਕੋਟ ਸੁਖਦੇਵ ਪ੍ਰਤਾਪ ਸਿੰਘ ਰਣਜੀਤ ਗੁਰਪ੍ਰੀਤ ਲਖਵਿੰਦਰ ਮੈਡੀਕਲ ਕਾਲਜ ਆਦਿ ਵੀ ਹਾਜ਼ਰ ਸਨ।