ਪੁਰਸਕਾਰ ਨੇ ਮੇਰੀਆਂ ਜਿੰਮੇਵਾਰੀਆਂ ’ਚ ਹੋਰ ਵਾਧਾ ਕੀਤਾ : ਡਾ. ਪ੍ਰਦੀਪ ਗਰਗ
ਫਰੀਦਕੋਟ 4 ਸਤੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਲੁਧਿਆਣਾ ਵਿਖੇ ਹੋਏ ਟਾਈਮਜ਼ ਹੈਲਥ ਸੇਵੀਅਰਜ਼ ਪੋ੍ਰਗਰਾਮ ਦੌਰਾਨ ਟਾਈਮਜ਼ ਗਰੁੱਪ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਵੱਲੋਂ ਕੈਂਸਰ ਵਿਭਾਗ ਵਿਖੇ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ ਮਾਨਤਾ ਪੁਰਸਕਾਰ ਨਾਲ ਨਵਾਜਿਆ ਗਿਆ। ਇਸ ਮੌਕੇ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਨਮਾਨ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ, ਇਲਾਜ ਪ੍ਰਦਾਨ ਕਰਨ ਅਤੇ ਲੋੜਵੰਦਾਂ ਲਈ ਇਲਾਜ ਦੌਰਾਨਂ ਸੇਵਾ ਕਰਨ ਦੇ ਮੇਰੇ ਯਤਨਾਂ ਦੀ ਇੱਕ ਨਿਮਰਤਾਪੂਰਕ ਪ੍ਰਵਾਨਗੀ ਹੈ। ਉਹਨਾਂ ਕਿਹਾ ਕਿ ਕੈਂਸਰ ਪ੍ਰਤੀ ਦੇਖਭਾਲ ਸਿਰਫ਼ ਡਾਕਟਰੀ ਇਲਾਜ ਬਾਰੇ ਨਹੀਂ ਹੈ, ਸਗੋਂ ਸਮਾਜ ਦੇ ਅੰਦਰ ਉਮੀਦ, ਜਾਗਰੂਕਤਾ ਅਤੇ ਹਮਦਰਦੀ ਫੈਲਾਉਣ ਬਾਰੇ ਵੀ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਜਿਥੇ ਪੰਜਾਬ ਦੇ ਵੱਖ-ਵੱਖ ਜਿਲਿਆ ਤੋਂ ਮਰੀਜ਼ ਆਪਣਿਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਉਣ ਆਉਂਦੇ ਹਨ ਅਤੇ ਮੈਡੀਕਲ ਫ਼ਰੀਦਕੋਟ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਅਤੇ ਵਿਭਾਗ ਦਾ ਸਮੂਹ ਸਟਾਫ ਜੋ ਕਿ ਲਗਾਤਾਰ ਹੀ ਮਰੀਜਾਂ ਨੂੰ ਇਲਾਜ ਸਮੇਂ ਚੰਗਾਂ ਵਤੀਰਾ ਵਰਤਦਾ ਹੈ। ਡਾ. ਪ੍ਰਦੀਪ ਗਰਗ ਜੋ ਕੀ ਮਰੀਜਾਂ ਦਾ ਇਲਾਜ ਕਰਨ ਦੇ ਨਾਲ ਨਾਲ ਮਰੀਜਾਂ ਨੂੰ ਜਿੰਦਗੀ ਜਿਉਣ ਦੀ ਹੌਸਲਾ ਅਫ਼ਜਾਈ ਕਰਦੇ ਹਨ ਅਤੇ ਮਿਲੇ ਹੌਸਲੇ ਕਾਰਣ ਮਰੀਜ ਆਪਣੀ ਬਿਮਾਰੀ ਭੁੱਲ ਅੱਧਾ ਤਾਂ ਵੈਸੇ ਹੀ ਠੀਕ ਹੋ ਜਾਂਦਾ ਹੈ। ਡਾ. ਪ੍ਰਦੀਪ ਗਰਗ ਦਿਨ-ਰਾਤ ਮਰੀਜਾਂ ਦੀ ਸੇਵਾ ਕਰਦੇ ਹੀ ਨਜਰ ਆਉਂਦੇ ਹਨ। ਇਸੇ ਨੂੰ ਦੇਖਦੇ ਹੋਏ ਲੁਧਿਆਣਾ ਵਿੱਚ ਹੋਏ ਟਾਈਮਜ਼ ਹੈਲਥ ਸੇਵੀਅਰਜ਼ ਪ੍ਰੋਗਰਾਮ ’ਚ ਟਾਈਮਜ਼ ਗਰੁੱਪ ਵੱਲੋਂ ਡਾ. ਪ੍ਰਦੀਪ ਗਰਗ ਨੂੰ ਮਾਨਤਾ ਪੁਰਸਕਾਰ ਨਾਲ ਨਵਾਜਿਆ ਗਿਆ। ਡਾ: ਪਰਦੀਪ ਗਰਗ ਨੇ ਕਿਹਾ ਕਿ ਮੈਨੂੰ ਲੁਧਿਆਣਾ ਵਿੱਚ ਟਾਈਮਜ਼ ਹੈਲਥ ਸੇਵੀਅਰਜ਼ ਪ੍ਰੋਗਰਾਮ ਵਿੱਚ ਟਾਈਮਜ਼ ਗਰੁੱਪ ਵੱਲੋਂ ਮਾਨਤਾ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਪ੍ਰਸ਼ੰਸਾ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ, ਜ਼ਰੂਰੀ ਇਲਾਜ ਪ੍ਰਦਾਨ ਕਰਨ ਅਤੇ ਲੋੜਵੰਦਾਂ ਲਈ ਇਲਾਜ ਕਰਨ ਵਾਲੇ ਵਜੋਂ ਸੇਵਾ ਕਰਨ ਪ੍ਰਤੀ ਮੇਰੀ ਵਚਨਬੱਧਤਾ ਦੀ ਇੱਕ ਨਿਮਰਤਾਪੂਰਵਕ ਪ੍ਰਵਾਨਗੀ ਵਜੋਂ ਕੰਮ ਕਰਦੀ ਹੈ। ਕੈਂਸਰ ਦੀ ਦੇਖਭਾਲ ਡਾਕਟਰੀ ਦਖਲਅੰਦਾਜ਼ੀ ਤੋਂ ਪਰੇ ਹੈ। ਇਹ ਸਾਡੇ ਸਮਾਜ ਦੇ ਅੰਦਰ ਉਮੀਦ, ਜਾਗਰੂਕਤਾ ਅਤੇ ਹਮਦਰਦੀ ਦੇ ਮਹੱਤਵਪੂਰਨ ਤੱਤਾਂ ਨੂੰ ਸ਼ਾਮਲ ਕਰਦੀ ਹੈ। ਮੈਂ ਹਸਪਤਾਲ ਪ੍ਰਸ਼ਾਸਨ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਉਤਸ਼ਾਹ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮਿਸ਼ਨ ਨੂੰ ਸਮਰਪਣ ਨਾਲ ਅੱਗੇ ਵਧਾਉਣ ਦੀ ਆਗਿਆ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਂ ਉਨ੍ਹਾਂ ਵਿਅਕਤੀਆਂ ਦਾ ਵੀ ਬਰਾਬਰ ਧੰਨਵਾਦੀ ਹਾਂ, ਜਿੰਨ੍ਹਾਂ ਨੇ ਮੇਰੇ ’ਤੇ ਆਪਣਾ ਭਰੋਸਾ ਰੱਖਿਆ ਹੈ ਅਤੇ ਇਸ ਦੌਰਾਨ ਮੇਰੇ ਨਾਲ ਖੜ੍ਹੇ ਰਹੇ ਹਨ, ਮੈਨੂੰ ਹੋਰ ਵੀ ਵੱਡੀ ਜ਼ਿੰਮੇਵਾਰੀ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਸਿਰਫ਼ ਮੇਰਾ ਨਹੀਂ ਹੈ। ਇਹ ਹਰ ਉਸ ਵਿਅਕਤੀ ਦਾ ਹੈ ਜਿਸਨੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ ਹੈ। ਮੈਂ ਆਪਣੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਅਣਥੱਕ ਕੰਮ ਕਰਨ ਵਚਨਬੱਧਤ ਹਾਂ।