ਕੋਟਕਪੂਰਾ, 6 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਪਿਛਲੇ ਦਿਨੀ ਆਪਣੀ ਪੰਜਾਬ ਫ਼ੇਰੀ ‘ਤੇ ਆਏ ਜਗਰੂਪ ਸਿੰਘ ਬਰਾੜ, ਮਾਈਨਿੰਗ ਅਤੇ ਕਰੀਟੀਕਲ ਮਿਨਰਲਜ਼ ਮੰਤਰੀ ਬ੍ਰਿਿਟਸ਼ ਕੋਲੰਬੀਆ ਕੈਨੇਡਾ ਦਾ ਉਚੇਚੇ ਤੌਰ ‘ਤੇ ਕੋਟਕਪੂਰਾ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਗ੍ਰੈਵਿਟੀ ਇੰਮੀਗ੍ਰੇਸ਼ਨ ਦੇ ਡਾਇਰੈਕਟਰ ਪਰਮਜੀਤ ਸਿੰਘ ਅਤੇ ਦੇਵ ਬ੍ਰਦਰਜ਼ ਵੱਲੋਂ ਉਲੀਕੇ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਕੋਟਕਪੂਰਾ ਅਤੇ ਫ਼ਰੀਦਕੋਟ ਸ਼ਹਿਰ ਦੀਆਂ ਨਾਮਵਰ ਅਤੇ ਸਮਾਜਸੇਵੀ ਸਖ਼ਸ਼ੀਅਤਾਂ ਨਾਲ ਜਗਰੂਪ ਸਿੰਘ ਬਰਾੜ ਨਾਲ ਰੂ-ਬ-ਰੂ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਸਮਾਗਮ ਵਿੱਚ ਜਗਰੂਪ ਸਿੰਘ ਬਰਾੜ ਤੋਂ ਇਲਾਵਾ ਇਸ ਸਮਾਗਮ ਵਿੱਚ ਪ੍ਰੋਫ਼ੈਸਰ ਅਮਨਦੀਪ ਸਿੰਘ ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਂਸ਼ੀ ਯੂਨੀਵਰਸਿਟੀ ਕੈਂਪਸ, ਤਲਵੰਡੀ ਸਾਬੋ ਅਤੇ ਇੰਦਰਪਾਲ ਸਿੰਘ ਕਲੇਰ ਚੇਅਰਮੈਨ, ਬਾਬੇ ਕੇ ਗਰੁੱਪ ਆਫ਼ ਇੰਸਟੀਚਿਊਟ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਚ ਸੰਚਾਲਕ ਬਲਜੀਤ ਸਿੰਘ ਸੇਖਾ ਵੱਲੋਂ ਸਭ ਤੋਂ ਪਹਿਲਾਂ ਜਗਰੂਪ ਸਿੰਘ ਬਰਾੜ ਨੂੰ ਜੀ ਆਇਆ ਆਖਿਆ ਗਿਆ, ਉਸ ਤੋਂ ਬਾਅਦ ਪ੍ਰੋ. ਅਮਨਦੀਪ ਸਿੰਘ ਨੇ ਪੰਜਾਬ ਵਿੱਚ ਪੜ੍ਹਾਈ ਦੇ ਪੱਧਰ ਬਾਰੇ ਖੁੱਲ ਕੇ ਵਿਚਾਰ ਪ੍ਰਗਟ ਕੀਤੇ, ਇਸ ਉਪਰੰਤ ਇੰਦਰਪਾਲ ਸਿੰਘ ਕਲੇਰ ਵੱਲੋਂ ਵੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ ਵਿੱਚ ਵਿਚਰਣ ਲਈ ਜੀਵਨ ਜਾਂਚ ਸਿਖਾਉਣ ਦੇ ਨੁਸਖੇ ਸਾਂਝੇ ਕੀਤੇ ਗਏ, ਵੱਖ-ਵੱਖ ਬੁਲਰਿਆ ਤੋਂ ਉਰਪੰਤ ਅਖ਼ੀਰ ਵਿੱਚ ਉਚੇਚੇ ਤੌਰ ‘ਤੇ ਪਹੁੰਚੇ ਜਗਰੂਪ ਸਿੰਘ ਬਰਾੜ ਵੱਲੋਂ ਕੈਨੇਡਾ ਅਤੇ ਭਾਰਤ ਦੀ ਰਾਜਨੀਤੀ, ਸਿੱਖਿਆ ਪ੍ਰਣਾਲੀ ਅਤੇ ਸਿਹਤ ਸਬੰਧੀ ਸੁਧਾਰਾਂ ਅਤੇ ਸੁਝਾਆਂ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰੇ ਕੀਤੇ ਗਏ। ਹਾਜ਼ਰੀਨ ਸਖ਼ਸ਼ੀਅਤਾਂ ਦੇ ਸਵਾਲਾ ਦੇ ਜਵਾਬ ਜਗਰੂਪ ਸਿੰਘ ਬਰਾੜ ਵੱਲੋਂ ਬੜ੍ਹੀ ਹਲੀਮੀ ਅਤੇ ਤਰਕ ਦੇ ਆਧਾਰ ‘ਤੇ ਦਿੱਤੇ ਗਏ।ਇਸ ਮੌਕੇ ਪਰਮਜੀਤ ਸਿੰਘ ਵੱਲੋਂ ਜਗਰੂਪ ਸਿੰਘ ਬਰਾੜ ਦਾ ਇਥੇ ਪਹੁੰਚਣ ‘ਤੇ ਦਿਲੋਂ ਧੰਨਵਾਦ ਕੀਤਾ ਅਤੇ ਆਖਿਆ ਕਿ ਜਗਰੂਪ ਸਿੰਘ ਬਰਾੜ ਦਾ ਕੈਨੇਡਾ ਦੀ ਧਰਤੀ ‘ਤੇ ਸਿਆਸੀ ਕੱਦ ‘ਤੇ ਪੂਰੇ ਪੰਜਾਬੀਆਂ ਨੂੰ ਮਾਣ ਰਹੇਗਾ। ਇਸ ਮੌਕੇ ਪਰਮਜੀਤ ਸਿੰਘ, ਪ੍ਰੋਫ਼ੈਸਰ ਅਮਨਦੀਪ ਸਿੰਘ, ਇੰਦਰਪਾਲ ਸਿੰਘ ਕਲੇਰ ਵੱਲੋਂ ਜਗਰੂਪ ਸਿੰਘ ਬਰਾੜ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ। ਅੰਤ ਵਿੱਚ ਜਗਰੂਪ ਸਿੰਘ ਬਰਾੜ ਵੱਲੋਂ ਵੀ ਵੱਖ-ਵੱਖ ਖੇਤਰਾਂ ਵਿੱਚ ਇਲਾਕੇ ਦਾ ਨਾਮ ਰੋਸ਼ਨ ਕਰਨ ਵਾਲੀਆਂ ਸਖ਼ਸ਼ੀਅਤਾਂ ਨੂੰ ਸਨਾਮਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰੋਫ਼ੈਸਰ ਗੁਰਜੀਤ ਸਿੰਘ ਮਾਨ, ਪ੍ਰੋਫ਼ੈਸਰ ਹਰੀਸ਼ ਸ਼ਰਮਾ, ਸੰਦੀਪ ਕੁਮਾਰ ਐੱਸ.ਟੀ.ਪੀ., ਰਿਸ਼ੀ ਪਲਤਾ, ਦੀਪਕ ਅਹੂਜਾ, ਗੁਰਮੀਤ ਸਿੰਘ, ਹਰਦੀਪ ਸਿੰਘ ਫਿੱਡੂ ਭਲਵਾਨ, ਗੁਰਪ੍ਰੀਤ ਸਿੰਘ ਕਮੋਂ, ਰਾਜੀਵ ਮਹਿਤਾ, ਰਵੀ ਅਰੋੜਾ, ਸੁਖਵਿੰਦਰ ਸਿੰਘ, ਅਰਪਿੰਦਰ ਸਿੰਘ ਕਾਲਾ, ਰਕੇਸ਼ ਸ਼ਰਮਾ, ਪ੍ਰਿੰਸੀਪਲ ਪੰਨਾ ਲਾਲ, ਰੋਮਾ ਬਰਾੜ ਆਦਿ ਵੀ ਹਾਜ਼ਰ ਸਨ।

