ਕਾਮਯਾਬ ਰਹੀ 11ਵੀਂ ਵਰਲਡ ਪੰਜਾਬੀ ਕਾਨਫਰੰਸ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉੱਚੇਚੀ ਹਾਜ਼ਰੀ ਲਗਵਾਈ

ਚੰਡੀਗੜ੍ਹ, 1ਜੁਲਾਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼)
ਬਰੈਂਮਪਟਨ, ਕੈਨੇਡਾ ਵਿਖੇ ਪੰਜਾਬੀ ਸਭਾ, ਓਨਟਾਰੀਓ ਫ਼ਰੈਂਡ ਕਲੱਬ ਤੇ ਪਬਪਾ ਵਲੋਂ 27 ਤੋਂ 29 ਜੂਨ ਤੀਕ ਤਿੰਨ ਰੋਜਾ ਵਰਲਡ ਪੰਜਾਬੀ ਕਾਨਫਰੰਸ ਕਰਵਾਈ ਗਈ ਜਿਸ ਦੀ ਸ਼ੁਰੂਆਤ ‘ਓ ਕਨੇਡਾ’ ਰਾਸ਼ਟਰੀ ਸ਼ਬਦ ਗਾਇਣ ਨਾਲ ਹੋਈ। ਕਾਨਫਰੰਸ ਦਾ ਉਦਘਾਟਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੇ ਕਰ ਕਮਲਾ ਨਾਲ ਰਿਬਨ ਕੱਟ ਕੇ ਕੀਤਾ। ਸ਼ਮਾ ਰੌਸ਼ਨ ਕਰਨ ਦੀ ਰਸਮ ਹਰਕੀਰਤ ਸਿੰਘ ਡਿਪਟੀ ਮੇਅਰ ਬਰੈਂਪਟਨ, ਮੈਟ ਮਹੋਨੀ, ਡਿਪਟੀ ਮੇਅਰ ਮਿਸੀਸਾਗਾ, ਅਮਨਦੀਪ ਸੋਢੀ ਐਮ. ਪੀ, ਅਮਰਜੀਤ ਸਿੰਘ ਗਿੱਲ , ਐਮ ਪੀ, ਅਮਨਜੋਤ ਸਿੰਘ ਸੰਧੂ, ਐਮ. ਪੀ. ਪੀ., ਪਾਲ ਵਿਨੇਤੀ , ਸਿਟੀ ਕੌਂਸਲਰ, ਮਨਿੰਦਰ ਸਿੰਘ ਸਿੱਧੂ, ਮਨਿਸਟਰ ਕਨੇਡਾ ਸਰਕਾਰ , ਸੋਨੀਆ ਸਿੱਧੂ ਐਮ. ਪੀ, ਸੂ ਮਕਫੈਡਨ, ਸਿਟੀ ਕੌਂਸਲਰ, ਨੈਟਲੀ ਹਾਰਟ, ਸਿਟੀ ਕੌਂਸਲਰ, ਨਵਜੀਤ ਬਰਾੜ ਕੌਂਸਲਰ ਆਦਿ ਨੇ ਕੀਤੀ। ਸਾਰੇ ਨੇਤਾਵਾਂ ਨੇ ਕਾਨਫਰੰਸ ਦਾ ਪ੍ਰਬੰਧ ਕਰਨ ਲਈ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਸਾਰੀ ਟੀਮ ਨੂੰ ਮੁਬਾਰਕ ਦਿਤੀ ।
ਜਗਤ ਪੰਜਾਬੀ ਸਭਾ ਵੱਲੋਂ ਪਹਿਲਾਂ ਕਰਵਾਈਆਂ 10 ਕਾਨਫਰੰਸਾਂ ਬਾਰੇ ਡਾਕੂਮੈਂਟਰੀ ਦਿਖਾਈ ਗਈ ।
ਅਕਾਦਮਿਕ ਸੈਸ਼ਨ ਵਿਚ ਡਾ. ਮਨਪ੍ਰੀਤ ਕੌਰ ਵੱਲੋਂ ਮੁਖ ਭਾਸ਼ਣ ‘ਪੰਜਾਬੀ ਭਾਸ਼ਾ ਦਾ ਵਰਤਮਾਨ’ ਬਾਰੇ ਦਿੱਤਾ ਗਿਆ ਪਿਆਰਾ ਸਿੰਘ ਕੁਦੋਵਾਲ ਵੱਲੋਂ ‘ਗਦਰੀ ਯੋਧਿਆਂ ਦਾ ਅਜ਼ਾਦੀ ਵਿਚ ਯੋਗਦਾਨ’ ਬਾਰੇ ਭਾਸ਼ਣ ਦਿੱਤਾ ਗਿਆ । ਇਹਨਾਂ ਵਿਸ਼ਿਆਂ ਉੱਪਰ ਡਾ. ਸਾਇਮਾ ਬਤੂਲ ਅਤੇ ਡਾ. ਸਤਿੰਦਰ ਕੌਰ ਕਾਹਲੋਂ ਵਲੋਂ ਤਿਆਰ ਕੀਤੀਆਂ ਡਾਕੂਮੈਂਟਰੀਆ ਦਿਖਾਈਆਂ ਗਈਆ। ਸੰਚਾਲਨ ਸੰਤੋਖ਼ ਸਿੰਘ ਸੰਧੂ ਤੇ ਰਵਿੰਦਰ ਸਿੰਘ ਨੇ ਕੀਤਾ।
ਤੀਸਰੇ ਸੈਸ਼ਨ ਦੀ ਪ੍ਰਧਾਨਗੀ ਡਾ.ਅਰਵਿੰਦਰ ਸਿੰਘ ਢਿੱਲੋਂ , ਮੀਤ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਨੇ ਕੀਤੀ । ਬੁਲਾਰੇ , ਹਰਵਿੰਦਰ ਸਿੰਘ ਖਾਲਸਾ, ਕੁਲਦੀਪ ਸਿੰਘ ਢੀਂਡਸਾ, ਡਾਕਟਰ ਹਰਵਿੰਦਰ ਕੌਰ ਤੇ ਡਾ. ਸੁਖਵਿੰਦਰ ਸਿੰਘ ਅਰੋੜਾ ਸਨ।
ਚੌਥੇ ਅਕਾਦਮਿਕ ਸੈਸ਼ਨ ਦਾ ਸੰਚਾਲਨ, ਡਾ. ਰਮਨੀ ਬਤਰਾ ਨੇ ਕੀਤਾ ਜਿਸ ਵਿਚ ਵਿਦਵਾਨਾਂ ਦੁਆਰਾ ‘ਗਦਰੀ ਯੋਧਿਆਂ ਦਾ ਅਜ਼ਾਦੀ ਵਿਚ ਯੋਗਦਾਨ’ ਉਪਰ ਖੋਜ ਪੱਤਰ ਪੜ੍ਹੇ ਗਏ ।
ਕਵੀ ਦਰਬਾਰ ਦਾ ਸੰਚਾਲਨ ਹਲੀਮਾ ਸਾਦੀਆ ਵੱਲੋਂ ਕੀਤਾ ਗਿਆ ਜਿਸ ਵਿੱਚ ਕਰਨ ਅਜੈਬ ਸੰਘਾ, ਸੁਰਿੰਦਰ ਸੂਰ, ਸੁਜਾਨ ਸਿੰਘ, ਜਸਪਾਲ ਸਿੰਘ ਦੇਸੂਹੀ, ਮਹਿੰਦਰ ਪ੍ਰਤਾਪ, ਗੁਰਮੇਲ ਸਿੰਘ ਢਿੱਲੋ, ਗਿਆਨ ਸਿੰਘ ਘਈ, ਬਲਜੀਤ ਕੌਰ ਝੂਟੀ, ਡਾ. ਹਰਮਿੰਦਰ ਕੌਰ, ਪਿਆਰਾ ਸਿੰਘ ਕੁੱਦੋਵਾਲ, ਸਲੀਮ ਪਾਸ਼ਾ, ਡਾ. ਵਸੀਮ ਗੁਰਦੇਜੀ, ਪ੍ਰੋ. ਬਲਵਿੰਦਰ ਕੌਰ, ਸੁਖਜੀਤ ਚੀਮਾ ਤੇ ਮਨਜੋਤ ਕੌਰ ਨੇ ਹਾਜਰੀ ਲਗਵਾਈ।
29 ਜੂਨ ਵਾਲੇ ਅਖੀਰਲੇ ਅਕਾਦਮਿਕ ਸੈਸ਼ਨ ਦਾ ਸੰਚਾਲਨ ਦਲਜੀਤ ਕੌਰ ਸੰਧੂ ਨੇ ਕੀਤਾ ਜਿਸ ਵਿੱਚ ਬਹੁਤ ਸਾਰੇ ਵਿਦਵਾਨਾਂ ਨੇ ਪੰਜਾਬੀ ਭਾਸ਼ਾ ਅਤੇ ਗਦਰੀ ਯੋਧਿਆਂ ਬਾਰੇ ਆਪਣੇ ਖੋਜ ਪੇਪਰ ਪੜੇ, ਜਿਨ੍ਹਾਂ ਵਿੱਚ ਰਵਿੰਦਰ ਕੌਰ ਰੰਧਾਵਾ, ਪ੍ਰਭਜੋਤ ਕੌਰ, ਸੁਖਜੀਤ ਕੌਰ, ਹਕੂਮਤ ਸਿੰਘ ਮੱਲੀ, ਸੰਤੋਖ ਜੱਸੀ, ਰਾਣਾ ਸੋਢੀ, ਮਹਿੰਦਰ ਸਿੰਘ ਕੈਂਥ, ਗੁਰਦਰਸ਼ਨ ਸਿੰਘ ਸ਼ੀਰਾ ਦੇ ਨਾਮ ਜ਼ਿਕਰਯੋਗ ਹਨ। ਇਸ ਕਾਨਫਰੰਸ ਵਿੱਚ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਕਿਤਾਬ ਜਸ ਗੁਰੀ ਦੀ ਲਿਖੀ ਹੋਈ ਸੀ ਅਤੇ ਦੂਸਰੀ ਕਿਤਾਬ ‘ਜੀਓ ਖੂਬਸੂਰਤ ਜ਼ਿੰਦਗੀ’ ਅਜੈਬ ਸਿੰਘ ਚੱਠਾ ਅਤੇ ਭੁਪਿੰਦਰ ਸਿੰਘ ਭਾਈਖੇਲ ਦੁਆਰਾ ਸੰਪਾਦਿਤ ਕੀਤੀ ਗਈ ਸੀ। ਅਕਾਦਮਿਕ ਸੈਸ਼ਨ ਦਾ ਸੰਚਾਲਨ ਅਮਨਦੀਪ ਕੌਰ ਗਿੱਲ ਨੇ ਕੀਤਾ। ਇਸ ਸੈਸ਼ਨ ਵਿੱਚ ਵਿਦਵਾਨਾਂ ਨੇ ‘ਗਦਰੀ ਯੋਧਿਆਂ ਅਤੇ ਪੰਜਾਬੀ ਭਾਸ਼ਾ’ ਬਾਰੇ ਆਪਣੇ ਖੋਜ ਪੱਤਰ ਪੜ੍ਹੇ ਜਿਨ੍ਹਾਂ ਵਿੱਚ ਡਾ.ਤਰਸੇਮ ਸਿੰਘ ਭਿੰਡਰ, ਰਸ਼ਪਾਲ ਸਿੰਘ ਕੁਨਰ, ਡਾ. ਸੁਖਦੇਵ ਸਿੰਘ ਰੰਧਾਵਾ ਅਤੇ ਡਾ. ਲਖਵਿੰਦਰ ਸਿੰਘ ਗਿੱਲ ਸ਼ਾਮਿਲ ਸਨ।
ਈਸਟ ਵੁਡ ਸੀ. ਬੀ. ਡਿਵੈਲਪਰ ਵੱਲੋਂ ਸੁਰਜੀਤ ਪਾਤਰ ਅਵਾਰਡ ਅਤੇ ਅਮ੍ਰਿਤਾ ਪ੍ਰੀਤਮ ਅਵਾਰਡ ਦਿੱਤੇ ਗਏ। ਇਹ ਅਵਾਰਡ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਨਿਰਮਲ ਰਿਸ਼ੀ ਫਿਲਮੀ ਅਦਾਕਾਰਾਂ ਨੂੰ ਦਿੱਤੇ ਗਏ ਜਿਨ੍ਹਾਂ ਵਿੱਚ ਸਨਮਾਨ ਤੋਂ ਬਿਨਾਂ ਨਗਦ ਰਾਸ਼ੀ ਵੀ ਸ਼ਾਮਿਲ ਸੀ।
ਬਾਬਾ ਹਰਨਾਮ ਸਿੰਘ, ਬਾਬਾ ਧੰਨਾ ਸਿੰਘ, ਬਾਬਾ ਗੁਰਦਿੱਤ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਸ਼ੇਸ਼ ਤੋਰ ਤੇ ਹਾਜ਼ਰੀ ਭਰੀ ਗਈ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਅਖੀਰਲੇ ਸੈਸ਼ਨ ਵਿੱਚ ਡਾ. ਮਨਪ੍ਰੀਤ ਕੌਰ ਨੇ ਛੇ ਮਤੇ ਪੜ੍ਹੇ ਜੋ ਸਰਬ ਸੰਪਤੀ ਨਾਲ ਪਾਸ ਹੋਏ ਅਤੇ ਡਾ. ਅਰਵਿੰਦਰ ਸਿੰਘ ਢਿੱਲੋ ਨੇ ਕਾਨਫਰੰਸ ਦੀ ਰਿਪੋਰਟ ਪੜ੍ਹੀ। ਇਸ ਸੈਸ਼ਨ ਦਾ ਸੰਚਾਲਨ ਅਜੈਬ ਸਿੰਘ ਚੱਠਾ, ਚੇਅਰਮੈਨ ਕਾਨਫਰੰਸ ਨੇ ਕੀਤਾ। ਇਸ ਸੈਸ਼ਨ ਦੇ ਮੁੱਖ ਮਹਿਮਾਨ, ਗਰੀਸ ਜਨੇਜਾ, ਕੌਂਸਲ (ਵੇਲਫ਼ੇਅਰ) ਕੌਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਸਨ। ਇਸ ਮੌਕੇ ਯੁੱਧਵੀਰ ਜਸਵਾਲ ਅਤੇ ਰਜਿੰਦਰ ਸਿੰਘ ਸੈਣੀ ਨੇ ਆਪਣੇ ਵਿਚਾਰ ਦਿੱਤੇ।
ਕਲਚਰ ਪ੍ਰੋਗਰਾਮ ‘ਚ ਗੀਤ ਸੰਗੀਤ ਦੇ ਨਾਲ ਪ੍ਰਿੰਸੀਪਲ ਸਤਵੰਤ ਕੌਰ ਨੇ ਪੰਜਾਬੀ ਸੱਭਿਆਚਾਰ ਦਾ ਪ੍ਰਗਟਾਵਾ ਕੀਤਾ। ਮੁੱਖ ਮਹਿਮਾਨ ਵੱਲੋਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ ਤੇ ਮਹਿਮਾਨਾਂ ਸਮੇਤ ਪ੍ਰਬੰਧਕਾਂ ਨੂੰ ਸਨਮਾਨ ਪੱਤਰ ਦਿੱਤੇ ਗਏ ਤੇ ਇਹ ਕਾਨਫਰੰਸ ਅਮਿਟ ਯਾਦਾਂ ਛੱਡਦੀ ਸਮਾਪਤ ਹੋਈ।