ਸਰੀ, 20 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼)
ਜਲੰਧਰ (ਪੰਜਾਬ) ਤੋਂ ਛਪਦੇ ਸਪਤਾਹਿਕ ਮੈਗਜ਼ੀਨ ‘ਰਾਮਗੜ੍ਹੀਆ ਦਰਪਣ’ ਦੇ ਸੰਪਾਦਕ ਭੁਪਿੰਦਰ ਸਿੰਘ ਉੱਭੀ ਦਾ ਬੀਤੇ ਦਿਨੀਂ ਸਰੀ ਸ਼ਹਿਰ ਵਿਚ ਪਹੁੰਚਣ ‘ਤੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ। ਸੋਸਾਇਟੀ ਵੱਲੋਂ ਇਕ ਸੰਖੇਪ ਸਮਾਗਮ ਦੌਰਾਨ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਭੁਪਿੰਦਰ ਸਿੰਘ ਉੱਭੀ ਨੇ ਸੋਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੈਨੇਡਾ ਫੇਰੀ ਦਾ ਮੁੱਖ ਮੰਤਵ ਇੱਥੋਂ ਦੇ ਵਾਸੀਆਂ ਤੇ ਦੋਸਤਾਂ ਮਿੱਤਰਾਂ ਨੂੰ ‘ਰਾਮਗੜ੍ਹੀਆ ਦਰਪਣ’ ਤੋਂ ਜਾਣੂੰ ਕਰਵਾਉਣਾ ਅਤੇ ਇਸ ਨਾਲ ਜੋੜਨਾ ਹੈ। ਇਸ ਮੌਕੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੇ ਦਿੱਲੀ ਤੇ ਪੰਜਾਬ ਦੇ ਰਾਮਗੜ੍ਹੀਆ ਭਾਈਚਾਰੇ, ਵਿਰਸਾ ਵਿਰਾਸਤ ਅਤੇ ਅੰਮ੍ਰਿਤਸਰ ਸਥਿਤ ਰਾਮਗੜ੍ਹੀਆ ਬੁੰਗਾ ਨੂੰ ਪਰਕਰਮਾ ਵਿੱਚੋਂ ਰਾਹ ਅਤੇ ਭਵਿੱਖ ਵਿਚ ਇਸ ਨੂੰ ਰਾਮਗੜ੍ਹੀਆ ਵਿਰਾਸਤ ਨਾਲ ਜੋੜੀ ਰੱਖਣ ਲਈ ਨਿੱਗਰ ਵਿਚਾਰ ਵਟਾਂਦਰਾ ਵੀ ਕੀਤਾ। ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਉਭੀ ਸਰੀ ਤੋਂ ਇਲਾਵਾ ਐਬਸਫੋਰਡ, ਐਡਮਿੰਟਨ ਤੇ ਟਰਾਂਟੋ ਵੀ ਜਾਣਗੇ।