ਕ੍ਰਾਂਤੀਕਾਰੀ ਨੇਤਾ ਕੇਜਰੀਵਾਲ ਨੇ ਤਾਨਾਸ਼ਾਹ ਮੂਹਰੇ ਨਹੀਂ ਟੇਕੇ ਗੋਢੇ : ਚੇਅਰਮੈਨ/ਧਾਲੀਵਾਲ
ਕੋਟਕਪੂਰਾ, 17 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮਦਿਨ ‘ਆਪ’ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਨਗਰ ਕੌਂਸਲ ਕੋਟਕਪੂਰਾ ਦੇ ਦਫਤਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਮਨਪ੍ਰੀਤ ਸਿੰਘ ਮਨੀ ਧਾਲੀਵਾਲ ਪੀ.ਆਰ.ਓ. ਅਤੇ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਇਕ ਅਜਿਹੇ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਨੇਤਾ ਦੇ ਸਿਪਾਹੀ ਹਾਂ, ਜਿਸ ਨੇ ਤਾਨਾਸ਼ਾਹ ਦੇ ਸਾਹਮਣੇ ਗੋਡੇ ਟੇਕਣ ਦੀ ਥਾਂ ਜੇਲ ਜਾਣ ਦਾ ਰਸਤਾ ਚੁਣਿਆ। ਉਹਨਾਂ ਆਖਿਆ ਕਿ ਦਿੱਲੀ ਦੇ ਲੋਕ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਦਿੱਲੀ ਵਿੱਚ ਕਾਂਗਰਸ ਅਤੇ ਭਾਜਪਾ ਦੀ ਮਿਲੀਭੁਗਤ ਨਾਲ ਮੁੱਖ ਮੰਤਰੀ ਨਿਯੁਕਤ ਕਰਕੇ ਵਾਰੋ ਵਾਰੀ ਆਪੋ ਆਪਣੀ ਸਰਕਾਰ ਬਣਾਈ ਜਾਂਦੀ ਸੀ ਪਰ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦਾ ਗਠਨ ਕਰਨ ਤੋਂ ਬਾਅਦ ਦਿੱਲੀ ਦੀ ਲਗਾਤਾਰ ਤਿੰਨ ਵਾਰ ਕਾਂਗਰਸ ਪਾਰਟੀ ਵਲੋਂ ਭਾਰੀ ਬਹੁਮਤ ਨਾਲ ਮੁੱਖ ਮੰਤਰੀ ਬਣਦੀ ਰਹੀ ਮੈਡਮ ਸ਼ੀਲਾ ਦੀਕਸ਼ਤ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਉਸ ਤੋਂ ਬਾਅਦ ਦਿੱਲੀ ਵਿੱਚ ਕਾਂਗਰਸ ਤੇ ਭਾਜਪਾ ਦਾ ਸੂਫੜਾ ਸਾਫ ਕਰ ਦਿੱਤਾ। ਉਹਨਾ ਦਾਅਵਾ ਕੀਤਾ ਕਿ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਕਾਰਜਸ਼ੈਲੀ ਅਤੇ ‘ਆਪ’ ਸਰਕਾਰ ਦੀ ਕਾਰਗੁਜਾਰੀ ਤੋਂ ਪੂਰੀ ਤਰਾਂ ਸੰਤੁਸ਼ਟ ਹਨ, ਜਿਸ ਕਰਕੇ ਕਾਂਗਰਸ ਅਤੇ ਭਾਜਪਾ ਵਰਗੀਆਂ ਰਵਾਇਤੀ ਪਾਰਟੀਆਂ ਦੇ ਪੈਰ ਲੱਗਣੇ ਮੁਸ਼ਕਿਲ ਜਾਪ ਰਹੇ ਹਨ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਜਿੰਦਰ ਸਿੰਘ ਪੱਕਾ, ਰਮੇਸ਼ ਗਰਗ, ਦੀਪਕ ਗਰਗ, ਪ੍ਰਦੀਪ ਚੋਪੜਾ, ਅਰੁਣ ਸਿੰਗਲਾ ਬਲਾਕ ਪ੍ਰਧਾਨ, ਕੌਰ ਸਿੰਘ ਸੰਧੂ, ਹਰਜੀਤ ਸਿੰਘ ਖਾਰਾ, ਹਾਕਮ ਸਿੰਘ ਢੀਮਾਂਵਾਲੀ, ਮਨਜੀਤ ਸਿੰਘ ਕੋਟਕਪੂਰਾ, ਬਲਜੀਤ ਸਿੰਘ, ਵਿੱਕੀ ਸਹੋਤਾ, ਸਮਸ਼ੇਰ ਰਾਜੂ ਕੌਂਸਲਰ, ਬਲਜਿੰਦਰ ਸਿੰਘ ਖਾਰਾ, ਵਿੱਕੀ ਰਹੇਜਾ, ਗੁਰਤੇਜ ਸਿੰਘ ਬਰਾੜ, ਅਸ਼ੋਕ ਕੁਮਾਰ, ਰਾਜਾ ਸਿੰਘ ਬਰਾੜ, ਸੁਖਪਾਲ ਸਿੰਘ ਵਾੜਾਦਰਾਕਾ, ਲਖਵਿੰਦਰ ਸਿੰਘ ਫਿੱਡੇ, ਸੁਖਦੇਵ ਸਿੰਘ ਫੌਜੀ, ਨਿਰਮਲ ਸਿੰਘ ਫਿੱਡੇ, ਆਰ.ਕੇ. ਵਿਜੈ ਅਤੇ ਮੇਜਰ ਸਿੰਘ ਆਦਿ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਪੰਜਾਬ ਸਰਕਾਰ ਨੇ ਜੋ ਕਾਰਜ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕੀਤੇ ਹਨ, ਉਹ ਕਾਰਜ ਰਵਾਇਤੀ ਪਾਰਟੀਆਂ ਦੀਆਂ ਸਮੇਂ ਸਮੇਂ ਬਦਲ ਬਦਲ ਕੇ ਬਣਦੀਆਂ ਰਹੀਆਂ ਸਰਕਾਰਾਂ ਪਿਛਲੇ 77 ਸਾਲਾਂ ਵਿੱਚ ਵੀ ਨਹੀਂ ਕਰ ਸਕੀਆਂ।

