
ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਵਸ ਮੌਕੇ ‘ਤੇ ਸਥਾਨਕ ਸੇਠ ਕੇਦਾਰਨਾਥ ਧਰਮਸ਼ਾਲਾ ਵਿਖ਼ੇ ਭਾਰਤੀ ਜਨਤਾ ਪਾਰਟੀ ਬਲਾਕ ਕੋਟਕਪੂਰਾ ਅਤੇ ਯੁਵਾ ਮੋਰਚਾ ਵੱਲੋਂ ਲਾਏ ਗਏ ਖੂਨਦਾਨ ਕੈਂਪ ਦੌਰਾਨ 27 ਵਿਅਕਤੀਆਂ ਵੱਲੋਂ ਸਵੈ-ਇਛੁੱਕ ਤੌਰ ”ਤੇ ਖੂਨਦਾਨ ਕੀਤਾ ਗਿਆ, ਜੋ ਦੀਪ ਹਸਪਤਾਲ ਫਰੀਦਕੋਟ ਦੇ ਬਲੱਡ ਬੈਂਕ ਦੀ ਟੀਮ ਨੇ ਇਕੱਤਰ ਕੀਤਾ। ਇਸ ਦੌਰਾਨ ਮਾ. ਹਰਬੰਸ ਲਾਲ ਸ਼ਰਮਾਂ, ਗੌਰਵ ਕੱਕੜ, ਸੁਨੀਤਾ ਗਰਗ, ਮਨਵੀਰ ਰੰਗਾ, ਪ੍ਰਦੀਪ ਸ਼ਰਮਾਂ ਅਤੇ ਰਾਜਨ ਨਾਰੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਲਗਾਤਾਰ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਕਾਰਨ ਹਿੰਦੁਸਤਾਨ ਦੀ ਦੁਨੀਆ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹਰ ਮੁਸ਼ਕਿਲ ਦੇ ਦੌਰ ਵਿੱਚੋਂ ਦੇਸ਼ ਵਾਸੀ ਬੜੀ ਆਸਾਨੀ ਨਾਲ ਨਿਕਲੇ ਹਨ, ਜਿਸ ਕਾਰਨ ਲੋਕਾਂ ਦਾ ਵਿਸ਼ਵਾਸ਼ ਲਗਾਤਾਰ ਭਾਜਪਾ ਵਿੱਚ ਵੱਧ ਰਿਹਾ ਹੈ। ਖੂਨਦਾਨੀਆਂ ਲਈ ਰਿਫ਼ਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਅੰਤ ਵਿੱਚ ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗਗਨਦੀਪ ਅਹੂਜਾ, ਪਵਨ ਸ਼ਰਮਾਂ ਹਰੀਨੌਂ, ਮਨਵੀਰ ਰੰਗਾ, ਮਨਜੀਤ ਨੇਗੀ, ਸ਼ਮਸ਼ੇਰ ਸਿੰਘ ਭਾਨਾ, ਸੋਨੂੰ ਸਿੰਗਲਾ, ਹਰਦੀਪ ਸ਼ਰਮਾਂ, ਡਾ ਸਤੀਸ਼ ਸ਼ਰਮਾਂ, ਆਨੰਦ ਭਰਤੀਆ, ਸੁਨੀਲ ਮਿੱਤਲ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜਰ ਸਨ।