ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨ ਇੱਕ ਮੀਟਿੰਗ ਡਾ. ਬੀ.ਆਰ. ਅੰਬੇਡਕਰ ਐਜੁਕੇਸ਼ਨਲ ਐਂਡ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ:) ਕੋਟਕਪੂਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਰਾਠੌਰ ਦੀ ਅਗਵਾਈ ਹੇਠ ਹੋਈ, ਇਸ ਮੀਟਿੰਗ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਜੀ ਖਿਲਾਫ ਲੋਕ ਸਭਾ ਵਿੱਚ ਬਹੁਤ ਹੀ ਨਿੰਦਣਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਸਬੰਧੀ ਸੁਸਾਇਟੀ ਵੱਲੋਂ ਮਿਤੀ 27 ਦਸੰਬਰ 2024 ਦਿਨ ਸ਼ੁੱਕਰਵਾਰ ਨੂੰ ਇੱਕ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਾਰੇ ਦਲਿਤ ਸਮਾਜ ਅਤੇ ਭਰਾਤਰੀ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਸਿੱਖਾਂਵਾਲਾ ਰੋਡ, ਕੋਟਕਪੂਰਾ ਵਿਖੇ ਸਵੇਰੇ 10:00 ਵਜੇ ਇਕੱਠੇ ਹੋ ਕੇ ਕਾਫਲੇ ਦੇ ਰੂਪ ਵਿੱਚ ਬੱਤੀਆਂ ਵਾਲੇ ਚੌਂਕ ਵਿੱਚ ਗ੍ਰਹਿ ਮੰਤਰੀ ਭਾਰਤ ਸਰਕਾਰ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਜਾਵੇਗਾ। ਇਸ ਮੀਟਿੰਗ ਵਿੱਚ ਕੁਲਦੀਪ ਸਿੰਘ ਜੱਸਲ ਸਾਬਕਾ ਡੀ.ਐਸ.ਪੀ., ਕੇਵਲ ਸਿੰਘ, ਓਮ ਪ੍ਰਕਾਸ਼ ਗੋਠਵਾਲ, ਹੁਕਮ ਚੰਦ ਬੀ.ਏ., ਬਸੰਤ ਕੁਮਾਰ ਪਰਜਾਪਤ, ਰਾਮ ਚੰਦ ਕਟਾਰੀਆ, ਗੰਗਾ ਰਾਮ ਰਿਟਾ. ਮੈਨੇਜਰ, ਮੋਹਨ ਲਾਲ, ਬਨਵਾਰੀ ਲਾਲ, ਮਾਸਟਰ ਧਰਮ ਪਾਲ ਅਤੇ ਗੋਰਾ ਟੇਲਰਜ਼ ਆਦਿ ਵੀ ਹਾਜ਼ਰ ਸਨ।