ਕੋਟਕਪੂਰਾ, 8 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਕੋਟਕਪੂਰਾ ਵਿਸ਼ਵਾਸ਼ ਲਾਇਨਜ ਕਲੱਬ ਵੱਲੋਂ ਅਧਿਆਪਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੰਦੀਪ ਸਿੰਘ ਧਾਲੀਵਾਲ ਰਾਜ ਸੂਚਨਾ ਕਮਿਸ਼ਨਰ ਮੁੱਖ ਮਹਿਮਾਨ ਦੇ ਤੌਰ ’ਤੇ ਹਾਜਰ ਹੋਏ। ਐਡਵੋਕੇਟ ਚਰਨਜੀਤ ਸਿੰਘ ਸਿਡਾਨਾ ਸਕੱਤਰ ਵੱਲੋਂ ਮਾਸਟਰ ਆਫ ਸੈਰੇਮਨੀ ਦੀ ਭੂਮਿਕਾ ਨਿਭਾਉਂਦੇ ਕਲੱਬ ਅਹੁਦੇਦਾਰਾਂ ਨੂੰ ਵਾਰੋ-ਵਾਰੀ ਸਟੇਜ ’ਤੇ ਬੁਲਾਇਆ ਗਿਆ। ਐੱਮ.ਜੇ.ਐੱਫ. ਗੁਰਦੀਪ ਸਿੰਘ, ਗੁਰਵੀਰਕਰਨ ਸਿੰਘ ਢਿੱਲੋਂ ਜੋਨ ਚੇਅਰਮੈਨ, ਰਜਿੰਦਰ ਸਿੰਘ ਸਰਾਂ ਰੀਜਨ ਐਡਮਨਿਸਟਰੇਟਰ, ਐਡਵੋਕੇਟ ਸੁਰਿੰਦਰ ਸਿੰਘ ਰੀਜਨ ਚੇਅਰਮੈਨ ਨੇ ਅੰਤਰਰਾਸ਼ਟਰੀ ਅਧਿਆਪਕ ਦਿਵਸ ਮਨਾਉਣ ਦੀ ਮਹੱਤਤਾ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਚੁਣੇ ਗਏ ਅਧਿਆਪਕਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ। ਇਸ ਮੌਕੇ ਪੰਜ ਅਧਿਆਪਕਾਂ ਕ੍ਰਮਵਾਰ ਚਰਨਜੀਤ ਕੁਮਾਰ, ਗੁਰਨੇਕ ਸਿੰਘ ਜਟਾਣਾ, ਮੈਡਮ ਰੋਮਿਕਾ, ਲੈਕ. ਸ਼ੀਤਲ ਸਿੰਗਲਾ, ਸ਼੍ਰੀਮਤੀ ਨਵਦੀਪ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪਰਮਿੰਦਰ ਸਿੰਘ ਤੱਗੜ ਪਿ੍ਰੰਸੀਪਲ ਜੈਤੋ ਵਿਸ਼ੇਸ਼ ਤੌਰ ’ਤੇ ਹਾਜਰ ਹੋਏ। ਪੀਆਰਓ ਬਿੱਟਾ ਠੇਕੇਦਾਰ ਮੁਤਾਬਿਕ ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਸ਼ੀ ਚੋਪੜਾ, ਡਾ. ਰਵਿੰਦਰਪਾਲ ਕੋਛੜ, ਸੁਖਵਿੰਦਰ ਸਿੰਘ ਹੈਲੀ ਆਦਿ ਵੀ ਹਾਜਰ ਸਨ। ਅੰਤ ਵਿੱਚ ਰਛਪਾਲ ਸਿੰਘ ਭੁੱਲਰ ਪ੍ਰਧਾਨ ਵਲੋਂ ਆਏ ਹੋਏ ਮਹਿਮਾਨਾਂ ਤੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।