ਨਗਰ ਕੋਂਸਲ ਕੋਟਕਪੂਰਾ ਮਤਾ ਪਾਸ, ਸ਼ਹਿਰ ’ਚ ਲਗਣਗੇ ਸੀ.ਸੀ.ਟੀ.ਵੀ. ਕੈਮਰੇ
ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸ਼ਹਿਰ ਕੋਟਕਪੂਰਾ ਵਿੱਚ ਟ੍ਰੈਫ਼ਿਕ ਸੱਮਸਿਆ ਨੂੰ ਵੇਖਦੇ ਹੋਏ ਨਗਰ ਕੌਂਸਲ ਕੋਟਕਪੂਰਾ ਨੇ ਤਕਰੀਬਨ 6-7 ਮਹੀਨੇ ਪਹਿਲਾਂ ਇਕ ਹਾਊਸ ਕਮੇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਸੀ ਕਿ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿੱਚ ਲੱਗੀਆਂ ਲਾਈਟਾਂ ਖਰਾਬ ਹੋ ਚੁੱਕੀਆਂ ਹਨ ਇਸ ਲਈ ਨਵੀਆਂ ਟ੍ਰੈਫ਼ਿਕ ਸਿਗਨਲ ਲਾਈਟਾਂ ਲਵਾਈਆ ਜਾਣ ਇਹ ਮਤਾ ਪਾਸ ਕਰਦਿਆਂ ਤਕਰੀਬਨ 8 ਲੱਖ ਰੁਪਏ ਅਤੇ ਇਸ ਤੇ ਹੋਰ ਖਰਚੇ ਸਮੇਤ ਤਖ਼ਮੀਨੇ ਪਾਸ ਕੀਤੇ ਗਏ ਅੱਜ ਕੋਟਕਪੂਰਾ ਵਿਖੇ ਟ੍ਰੈਫ਼ਿਕ ਸਿਗਨਲ ਲਾਈਟਾਂ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਸਬੰਧ ਵਿੱਚ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਨੇ ਨਗਰ ਕੋਂਸਲ ਦੇ ਪ੍ਰਧਾਨ ਸਮੇਤ ਸਮੂਹ ਐਮ.ਸੀ. ਦੀ ਸ਼ਲਾਘਾ ਕਰਦਿਆਂ ਪੰਜਾਬ ਸਰਕਾਰ ਲੋਕਲ ਬਾਡੀ ਵਿਭਾਗ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾ ਸ਼ਹਿਰ ਦੀ ਸਮੱਸਿਆ ਦੇ ਹੱਲ ਲਈ ਮਤਾ ਪਾਸ ਕਰਕੇ ਕੰਮ ਸ਼ੁਰੂ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਉਨ੍ਹਾ ਇਹ ਵੀ ਦੱਸਿਆ ਕਿ ਦਸੰਬਰ ਸਾਲ 2023 ਵਿੱਚ ਸੁਝਾਓ ਰਿਪੋਰਟ ਦਿੱਤੀ ਸੀ, ਜਿਸ ਵਿੱਚ ਕੋਟਕਪੂਰਾ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਅਤੇ ਨਜਾਇਜ ਕਬਜਿਆ ਦੀ ਰੋਕਥਾਮ ਲਈ ਸੀ.ਸੀ.ਟੀ.ਵੀ. ਕੈਮਰੇ ਲਵਾਏ ਜਾਣ ਇਸ ਸਬੰਧੀ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਵੱਲੋਂ ਵਿਸ਼ਥਾਰ ਪੂਰਵਕ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸੈਕਟਰੀ, ਡਾਇਰੈਕਟਰ ਲੋਕਲ ਬਾਡੀ ਪੰਜਾਬ ਸਮੇਤ ਡੀ.ਸੀ., ਐਸ.ਐਸ.ਪੀ. ਅਤੇ ਨਗਰ ਕੋਂਸਲ ਕੋਟਕਪੂਰਾ ਨੂੰ ਭੇਜੀ ਸੀ। ਜਿਸ ’ਤੇ ਵੀ ਨਗਰ ਕੋਂਸਲ ਕੋਟਕਪੂਰਾ ਨੇ ਮਤਾ ਪਾਸ ਕੀਤਾ। ਭੁਪਿੰਦਰ ਸਿੰਘ ਸੱਗੂ ਪ੍ਰਧਾਨ ਨਗਰ ਕੋਂਸਲ ਕੋਟਕਪੂਰਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਟ੍ਰੈਫ਼ਿਕ ਲਾਈਟਾਂ ਲਵਾਉਣ ਸਬੰਧੀ ਮਤਾ ਪਾਸ ਕੀਤਾ ਸੀ ਅਤੇ ਟੈਂਡਰ ਲਗਾ ਕੇ ਇਹ ਕੰਮ ਅੱਜ ਸ਼ੁਰੂ ਹੋ ਗਿਆ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਨਰੇਸ਼ ਕੁਮਾਰ ਸਹਿਗਲ ਪ੍ਰਧਾਨ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਵੱਲੋਂ ਲੋਕ ਹਿੱਤ ਸਰਕਾਰ ਹਿੱਤ ਸੁਝਾਓ ਮਿਲੇ ਸੀ ਕਿ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਵਾਏ ਜਾਣ ਤੇ ਉਨ੍ਹਾਂ ਨੇ ਸ਼ਹਿਰ ਦੇ ਸਾਰੀਆਂ ਮੁੱਖ ਸੜਕਾਂ, ਸਾਰੇ ਮੇਨ ਬਜ਼ਾਰ ਅਤੇ ਚੋਂਕਾਂ ਵਿੱਚ ਪੁਆਇੰਟ ਵਾਇਜ ਪ੍ਰੋਜੈਕਟ ਰਿਪੋਰਟ ਸੁਝਾਓ ਭੇਜੇ ਸਨ ਜਿਸ ਤੇ ਵੀ ਨਗਰ ਕੋਂਸਲ ਨੇ ਮਤਾ ਨੰਬਰ 20 ਮਿਤੀ 23-02-24 ਪਾਸ ਕਰ ਦਿੱਤਾ। ਭੁਪਿੰਦਰ ਸਿੰਘ ਸੱਗੂ ਨੇ ਇਹ ਵੀ ਦੱਸਿਆ ਕਿ ਲਗਭਗ 88 ਤੋਂ 100 ਕੈਮਰੇ ਲਗਣਗੇ ਅਤੇ ਜਿਨ੍ਹਾਂ ਤੇ ਤਕਰੀਬਨ 77 ਲੱਖ ਖਰਚ ਆਵੇਗਾ ਇਸ ਸੰਬੰਧੀ ਐਸ.ਡੀ.ਐਮ. ਕੋਟਕਪੂਰਾ ਪੱਤਰ ਨੰਬਰ 7420-21 ਮਿਤੀ 1-1-24 ਅਤੇ ਡੀ.ਐਸ.ਪੀ. ਕੋਟਕਪੂਰਾ ਦਫਤਰ ਪੱਤਰ 2 ਮਿਤੀ 1-1-24 ਵੱਲੋਂ ਵੀ ਨਰੇਸ਼ ਸਹਿਗਲ ਦੀ ਸੁਝਾਓ ਰਿਪੋਰਟ ਸਿਫਾਰਸ ਹਿੱਤ ਪ੍ਰਾਪਤ ਹੋਇਆ ਸਨ ਪ੍ਰਧਾਨ ਸੱਗੂ ਨੇ ਇਹ ਵੀ ਦੱਸਿਆ ਕਿ ਇਕ ਕੰਟਰੋਲ ਰੂਮ ਨਗਰ ਕੋਂਸਲ ਦਫਤਰ ਅਤੇ ਦੂਸਰਾ ਡੀ.ਐਸ.ਪੀ. ਦਫਤਰ ਬਣਾਇਆ ਜਾਵੇਗਾ ਜਿਸ ਦਾ ਲਾਭ ਟਰੈਫ਼ਿਕ ਸਮੱਸਿਆ ਨੂੰ ਕੰਟਰੋਲ ਕਰਨ ਵਿੱਚ ਅਤੇ ਲੁੱਟ ਖੋਹ ਵਾਰਦਾਤਾਂ ਤੇ ਨਜਾਇਜ ਕਬਜਿਆ ਦੀ ਰੋਕਥਾਮ ਲਈ ਲਾਭਦਾਇਕ ਹੋਵੇਗਾ ਕਾਰਜ ਸਾਧਕ ਅਫਸਰ ਨਗਰ ਕੋਂਸਲ ਅਮਰਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੋਂਸਲ ਕੋਟਕਪੂਰਾ ਦੇ ਫੰਡਾਂ ਵਿੱਚੋਂ ਟਰੈਫ਼ਿਕ ਲਾਇਟਾਂ ਲਗਵਾਇਆ ਜਾ ਰਹੀਆਂ ਹਨ ਅਤੇ ਸੀ.ਸੀ.ਟੀ.ਵੀ ਕੈਮਰਿਆਂ ਸੰਬੰਧੀ ਜਲਦ ਹੀ ਐਸਟੀਮੇਟ ਤਿਆਰ ਕਰਕੇ ਟੈਂਡਰ ਲਗਾ ਦਿੱਤਾ ਜਾਵੇਗਾ।
