ਕੋਟਕਪੂਰਾ, 9 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ)
ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ ਰਜਿ: ਪੰਜਾਬ ਦੀ ਅਗਲੇ ਸਾਲ ਲਈ ਸਰਬਸੰਮਤੀ ਨਾਲ ਹੋਈ ਚੋਣ ਸਮੇਂ ਉਚੇਚੇ ਤੌਰ ’ਤੇ ਚਰਨਜੀਤ ਸਿੰਘ ਮਾਨ ਰੀਡਰ ਜ਼ਿਲਾ ਖਪਤਕਾਰ ਅਦਾਲਤ ਫਰੀਦਕੋਟ ਅਤੇ ਡਾ. ਮੱਘਰ ਸਿੰਘ ਰਾਜਪੂਤ ਪਹੁੰਚੇ। ਉਹਨਾ ਦੀ ਨਿਗਰਾਨੀ ਹੇਠ ਹੋਈ ਚੋਣ ਦੌਰਾਨ ਮਨਮੋਹਨ ਸ਼ਰਮਾ ਨੂੰ ਪ੍ਰਧਾਨ, ਵਿਵੇਕ ਕੁਮਾਰ ਸੀਨੀਅਰ ਮੀਤ ਪ੍ਰਧਾਨ, ਆਸ਼ਾ ਰਾਣੀ ਮੀਤ ਪ੍ਰਧਾਨ, ਮੰਗਾ ਰਾਮ ਗੋਠਵਾਲ ਜਨਰਲ ਸਕੱਤਰ, ਗੁਰਮੇਲ ਸਿੰਘ ਸਹੋਤਾ ਸੀਨੀਅਰ ਜੁਆਂਇੰਟ ਸਕੱਤਰ, ਹਰਮੰਦਰ ਸਿੰਘ ਸੇਖੋਂ ਜੁਆਂਇੰਟ ਸਕੱਤਰ, ਤਰਸੇਮ ਸਿੰਘ ਕੈਸ਼ੀਅਰ, ਕਾਂਤਾ ਰਾਣੀ ਕੱਕੜ ਬਲਾਕ ਪ੍ਰਧਾਨ, ਮੁੰਨਾ ਲਾਲ ਮੀਤ ਪ੍ਰਧਾਨ, ਡਾ ਅਜੇ ਕੁਮਾਰ ਸਕੱਤਰ, ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਪੈ੍ਰਸ ਸਕੱਤਰ ਅਤੇ ਰਾਜਨ ਜੈਨ ਨੂੰ ਜਥੇਬੰਦੀ ਦਾ ਪ੍ਰਚਾਰਕ ਬਣਾਇਆ ਗਿਆ। ਆਪਣੇ ਸੰਬੋਧਨ ਦੌਰਾਨ ਨਵ-ਨਿਯੁਕਤ ਪ੍ਰਧਾਨ ਮਨਮੋਹਨ ਸ਼ਰਮਾ ਸਮੇਤ ਚਰਨਜੀਤ ਸਿੰਘ ਮਾਨ ਅਤੇ ਡਾ. ਮੱਘਰ ਸਿੰਘ ਰਾਜਪੂਤ ਨੇ ਜਥੇਬੰਦੀ ਦੇ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹਾਂ ਦੇ ਕੀਤੇ ਜਾਂਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਕਤ ਬੁਲਾਰਿਆਂ ਨੇ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਰਾਜਨ ਜੈਨ ਵਲੋਂ ਜਥੇਬੰਦੀ ਦੇ ਪ੍ਰਚਾਰ-ਪ੍ਰਸਾਰ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਬਦਲੇ ਉਹਨਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਅਤੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਜਥੇਬੰਦੀ ਦੇ ਸੇਵਾ ਕਾਰਜਾਂ ਵਿੱਚ ਇਕ ਲੱਖ ਰੁਪਏ ਦੇ ਪਾਏ ਯੋਗਦਾਨ ਬਦਲੇ ਉਹਨਾਂ ਦਾ ਵੀ ਧੰਨਵਾਦ ਕੀਤਾ ਗਿਆ।